ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?
- ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ
08001 225 6653ਤੇ ਕਾੱਲ ਕਰੋ - ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
- ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
- 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ
ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ
ਕੀ ਮੈਨੂੰ ਲੀਗਲ ਏਡ (ਕਾਨੂੰਨੀ ਮਦਦ -Legal Aid) ਮਿਲ ਸਕਦੀ ਹੈ?
ਲੀਗਲ ਏਡ ਕੈਲਕੂਲੇਟਰ ਇਹ ਜਾਣਨ ਵਿਚ ਤੁਹਾਡੀ ਮਦਦ ਕਰਦਾ ਹੈ ਕਿ ਤੁਸੀਂ ਜਾਣ ਸਕੋ ਕਿ ਦੀਵਾਨੀ ਮੁਕੱਦਮੇ ਵਿਚ ਤੁਹਾਨੂੰ ਲੀਗਲ ਏਡ ਮਿਲ ਸਕਦੀ ਹੈ ਜਾਂ ਨਹੀਂ।
ਇਹ ਵੇਖਣ ਲਈ ਕਿ ਦੀਵਾਨੀ ਮੁਕੱਦਮੇ ਵਿਚ ਤੁਹਾਨੂੰ ਲੀਗਲ ਏਡ ਮਿਲ ਸਕਦੀ ਹੈ ਜਾਂ ਨਹੀਂ ਤੁਸੀਂ ਸਾਡਾ ਲੀਗਲ ਏਡ ਕੈਲਕੂਲੇਟਰ ਵਰਤ ਸਕਦੇ ਹੋ। ਜੇ ਤੁਹਾਡੇ ਉੱਪਰ ਕਿਸੇ ਜੁਰਮ ਦਾ ਦੋਸ਼ ਲੱਗਾ ਹੈ ਅਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਦਾਲਤਾਂ ਵਿਚ ਤੁਹਾਨੂੰ ਲੀਗਲ ਏਡ ਮਿਲ ਸਕਦੀ ਹੈ ਜਾਂ ਨਹੀਂ, ਤੁਸੀਂ ਕਿਸੇ ਵਕੀਲ ਨਾਲ ਗੱਲ ਕਰੋ ਜੋ ਫ਼ੌਜਦਾਰੀ ਕਾਨੂੰਨਾਂ ਦਾ ਮਾਹਿਰ ਹੋਵੇ। ਤੁਸੀਂ ਕੋਈ ਵਕੀਲ ਲੱਭਣ ਲਈ ਸਾਡੀ ਕਾਨੂੰਨੀ ਸਲਾਹਕਾਰ ਡਾਇਰੈਕਟਰੀ ਵਰਤ ਸਕਦੇ ਹੋ।
ਅਦਾਲਤ ਵਿਚ ਫ਼ੌਜਦਾਰੀ ਮੁਕੱਦਮਿਆਂ ਲਈ, ਤੁਹਾਨੂੰ ਸਾਧਨਾਂ ਬਾਰੇ ਇਕ ਜਾਂਚ ਵਿੱਚੋਂ ਲੰਘਣਾ ਪਵੇਗਾ। ਲੀਗਲ ਸਰਵਿਸਿਜ਼ ਕਮਿਸ਼ਨ (Gurkha Free Legal Advice) ਦੀ ਵੈਬਸਾਈਟ ਉੱਪਰ ਸਾਧਨਾਂ ਦੀ ਜਾਂਚ ਲਈ ਹੋਰ ਜਾਣਕਾਰੀ ਮੌਜੂਦ ਹੈ।
ਜੇ ਤੁਸੀਂ ਫੜੇ ਗਏ ਹੋ, ਤੁਹਾਨੂੰ ਪੁਲਿਸ ਸਟੇਸ਼ਨ ਵਿਚ ਮੁਫ਼ਤ ਲੀਗਲ ਏਡ ਮਿਲ ਸਕਦੀ ਹੈ। ਪੁਲਿਸ ਕੋਲੋਂ ਇਕ ਆਜ਼ਾਦ ਵਕੀਲ ਦੀ ਮੰਗ ਕਰੋ। ਇਹ ਤੁਹਾਡਾ ਹੱਕ ਹੈ।
ਸਾਡਾ ਲੀਗਲ ਏਡ ਕੈਲਕੂਲੇਟਰ ਅਤੇ ਡਾਇਰੈਕਟਰੀ ਇਸ ਵੇਲ਼ੇ ਕੇਵਲ ਅੰਗਰੇਜ਼ੀ ਅਤੇ ਵੈਲਸ਼ ਵਿਚ ਉਪਲਬਧ ਹੈ। ਜੇ ਤੁਸੀਂ ਪਸੰਦ ਕਰੋ ਕਿ ਤੁਹਾਡੇ ਵੱਲੋਂ ਕੋਈ ਹੋਰ ਲੀਗਲ ਏਡ ਕੈਲਕੂਲੇਟਰ ਨੂੰ ਪੂਰਾ ਕਰੇ, ਕਿਰਪਾ ਕਰਕੇ ਸਾਡੇ ਸਹਾਇਤਾ ਕੇਂਦਰ ਨੂੰ ਕਾਲ ਕਰੋ ਜਾਂ ਪਰਤ ਕੇ ਕਾਲ ਕਰਨ ਲਈ ਆਖੋ। ਜੇ ਤੁਸੀਂ ਕੈਲਕੂਲੇਟਰ ਅੰਗਰੇਜ਼ੀ ਵਿਚ ਵਰਤਣਾ ਚਾਹੁੰਦੇ ਹੋ, ਕਿਰਪਾ ਕਰਕੇ ਕੈਲਕੂਲੇਟਰ ਤੇ ਜਾਓ।
ਲੀਗਲ ਏਡ ਕੀ ਹੈ?
ਜੇ ਕਾਨੂੰਨੀ ਸਲਾਹ ਦੇ ਖ਼ਰਚੇ ਬਾਰੇ ਤੁਹਾਨੂੰ ਮਦਦ ਦੀ ਲੋੜ ਹੈ, ਤੁਸੀਂ ਲੀਗਲ ਏਡ ਲਈ ਅਰਜ਼ੀ ਦੇ ਸਕਦੇ ਹੋ। ਜੋ ਕੁੱਝ ਵੀ ਤੁਹਾਨੂੰ ਮਿਲੇਗਾ ਉਹ ਨਿਰਭਰ ਕਰਦਾ ਹੈ:
- ਤੁਹਾਡੀ ਕਾਨੂੰਨੀ ਸਮੱਸਿਆ ਦਾ ਪ੍ਰਕਾਰ;
- ਤੁਹਾਡੀ ਆਮਦਨੀ (ਤੁਸੀਂ ਕਿੰਨਾ ਕਮਾਉਂਦੇ ਹੋ) ਅਤੇ ਤੁਹਾਡਾ ਸਰਮਾਇਆ ਕਿੰਨਾ ਹੈ (ਪੈਸਾ, ਜਾਇਦਾਦ, ਮਲਕੀਅਤ) ਜੋ ਤੁਹਾਡੇ ਕੋਲ ਹੈ;
- ਜਾਂ ਤੁਹਾਡੇ ਮੁਕੱਦਮਾ ਜਿੱਤਣ ਦੀ ਮੁਨਾਸਬ ਸੰਭਾਵਨਾ ਹੈ ਅਤੇ ਜਾਂ ਜਿੱਤਣ ਲਈ ਵੇਲ਼ਾ 'ਤੇ ਪੈਸਾ ਲਾਉਣ ਦਾ ਕੋਈ ਫ਼ਾਇਦਾ ਹੈ।
ਕਿਸ ਪ੍ਰਕਾਰ ਦੀ ਸਮੱਸਿਆ ਵਿਚ ਮੈਂ ਲੀਗਲ ਏਡ ਲੈ ਸਕਦਾ ਹਾਂ?
ਲੀਗਲ ਏਡ ਕਈ ਕਿਸਮਾਂ ਦੇ ਦੀਵਾਨੀ ਕਾਨੂੰਨੀ ਮਸਲਿਆਂ ਵਿਚ ਉਪਲਬਧ ਹੈ। ਦੀਵਾਨੀ ਕਾਨੂੰਨੀ ਮੁਕੱਦਮਾ ਉਹ ਹੈ ਜਿਸ ਵਿੱਚ ਤੁਹਾਡਾ ਕਿਸੇ ਬੰਦੇ, ਕੰਪਨੀ ਜਾਂ ਦੂਜੀ ਸੰਸਥਾ ਨਾਲ ਝਗੜਾ ਹੈ।
ਮਿਸਾਲ ਦੇ ਤੌਰ ਤੇ, ਦੀਵਾਨੀ ਸਮੱਸਿਆ ਦਾ ਸੰਬੰਧ ਤੁਹਾਡੇ:
- ਘੱਰ
- ਸੰਬੰਧਾਂ (ਤੁਸੀਂ ਵੱਖ ਹੋ ਰਹੇ ਹੋ ਜਾਂ ਤਲਾਕ ਦੇ ਰਹੇ ਹੋ)
- ਪੈਸਾ (ਤੁਹਾਨੂੰ ਸਹੂਲਤਾਂ ਲੈਣ ਵਿਚ ਸਮੱਸਿਆ ਹੋ ਰਹੀ ਹੋ ਸਕਦੀ ਹੈ)
ਤੁਹਾਨੂੰ ਫ਼ੌਜਦਾਰੀ ਮੁਕੱਦਮਿਆਂ ਵਿਚ ਵੀ ਲੀਗਲ ਏਡ ਮਿਲ ਸਕਦੀ ਹੈ। ਤੁਹਾਡੇ ਵੱਲੋਂ ਅਦਾਲਤ ਵਿਚ ਪੇਸ਼ ਹੋਣ ਵਾਸਤੇ ਵਕੀਲ ਲੱਭਣ ਲਈ ਸਾਡੀ ਕਾਨੂੰਨੀ ਸਲਾਹਕਾਰ ਡਾਇਰੈਕਟਰੀਵਰਤੋ ਜਾਂ ਸਾਡੇ ਸਹਾਇਤਾ ਕੇਂਦਰ ਨੂੰ ਕਾਲ ਕਰੋ ।
ਜੇ ਤੁਸੀਂ ਗ੍ਰਿਫ਼ਤਾਰ ਹੋ ਗਏ ਹੋ, ਤੁਹਾਨੂੰ ਪੁਲਿਸ ਸਟੇਸ਼ਨ ਵਿਚ ਮੁਫ਼ਤ ਲੀਗਲ ਏਡ ਮਿਲ ਸਕਦੀ ਹੈ। ਪੁਲਿਸ ਕੋਲੋਂ ਇਕ ਆਜ਼ਾਦ ਵਕੀਲ ਦੀ ਮੰਗ ਕਰੋ। ਇਹ ਤੁਹਾਡਾ ਹੱਕ ਹੈ।
ਅਦਾਲਤ ਵਿਚ ਤੁਹਾਨੂੰ ਆਪਣੇ ਸਫ਼ਾਈ ਦੇ ਵਕੀਲ ਲਈ ਖ਼ਰਚਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਇਹ ਦੇਣ ਦੇ ਸਮਰੱਥ ਹੋਵੋ।
તਤੁਹਾਨੂੰ 'ਐਪਲੀਕੇਸ਼ਨ ਫ਼ਾਰ ਲੀਗਲ ਏਡ ਇਨ ਕਰੀਮੀਨਲ ਪਰੋਸੀਡਿੰਗਜ਼ ' (ਫ਼ੌਜਦਾਰੀ ਮੁਕੱਦਮੇ ਦੀ ਸੁਣਵਾਈ ਵਿਚ ਕਾਨੂੰਨੀ ਮਦਦ ਦੀ ਅਰਜ਼ੀ - 'Application for Legal Aid in Criminal Proceedings') ਭਰਨੀ ਪਵੇਗੀ, ਜਿਹੜੀ ਤੁਹਾਨੂੰ ਤੁਹਾਡਾ ਵਕੀਲ ਦੇਵੇਗਾ। ਜੇ ਤੁਸੀਂ ਇਹ ਫ਼ਾਰਮ ਨਹੀਂ ਭਰੋਗੇ, ਤੁਹਾਨੂੰ ਲੀਗਲ ਏਡ ਨਹੀਂ ਮਿਲੇਗੀ। ਜਦੋਂ ਤੁਸੀਂ ਆਪਣੇ ਵਕੀਲ ਕੋਲ ਜਾਓ, ਤੁਹਾਨੂੰ ਆਪਣੀ ਆਮਦਨ ਦਾ ਸਬੂਤ ਨਾਲ ਲੈ ਕੇ ਜਾਣਾ ਚਾਹੀਦਾ ਹੈ। ਮਿਸਾਲ ਦੇ ਤੌਰ ਤੇ ਜੇ ਤੁਸੀਂ:
- ਆਮਦਨ ਜਾਂ ਨੌਕਰੀ ਨਾ ਹੋਣ ਕਾਰਨ ਸਹੂਲਤਾਂ ਲੈ ਰਹੇ ਹੋ
ਆਪਣਾ ਨੈਸ਼ਨਲ ਇੰਨਸ਼ੋਰੈਂਸ ਨੰਬਰ (ਕੌਮੀ ਬੀਮਾ ਨੰਬਰ - National insurance number) ਜਾਂ ਉਹ ਚਿੱਠੀ ਜਿਹੜੀ ਇਸ ਗੱਲ ਦਾ ਸਬੂਤ ਹੋਏ ਕਿ ਤੁਸੀਂ ਸਹੂਲਤਾਂ ਲੈ ਰਹੇ ਹੋ। - ਮੁਲਾਜ਼ਮ
ਆਪਣੀ ਤਨਖ਼ਾਹ ਦੀ ਤਾਜ਼ਾ ਪਰਚੀ ਲੈ ਕੇ ਜਾਓ - ਆਪਣਾ ਕਾਰੋਬਾਰ
ਆਪਣਾ ਤਾਜ਼ਾ ਤੇ ਪੂਰਾ ਸੈੱਲਫ਼ ਅਸੈਸਮੈਂਟ ਟੈਕਸ ਰਿਟਰਨ (ਆਪ-ਜਾਂਚ ਟੈਕਸ ਰਿਟਰਨ - Self-assessment tax return) ਫ਼ਾਰਮ ਜਾਂ ਤਾਜ਼ਾ ਬਹੀ-ਖਾਤਾ ਨਾਲ ਲੈਕੇ ਜਾਓ।
ਜੇ ਹੋ ਸਕੇ ਤੁਸੀਂ ਲੀਗਲ ਏਡ ਲਈ ਅਦਾਲਤ ਵਿਚ ਜਾਣ ਤੋਂ ਪਹਿਲਾਂ ਅਰਜ਼ੀ ਦਿਓ।