Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

20. ਮੇਰੇ ਬੱਚੇ ਨਾਲ ਧੌਂਸਬਾਜ਼ੀ ਕੀਤੀ ਜਾ ਰਹੀ ਹੈ, ਮੇਰਾ ਨਹੀਂ ਖ਼ਿਆਲ ਕਿ ਸਕੂਲ ਨੇ ਇਸਨੂੰ ਰੋਕਣ ਲਈ ਢੁਕਵੀਂ ਕਾਰਵਾਈ ਕੀਤੀ ਹੈ। ਮੈਂ ਕੀ ਕਰ ਸਕਦਾ ਹਾਂ?

ਜੇ ਤੁਹਾਡੇ ਬੱਚੇ ਨਾਲ ਸਕੂਲ ਵਿਚ ਧੌਂਸਬਾਜ਼ੀ ਕੀਤੀ ਜਾ ਰਹੀ ਹੈ, ਤਾਂ ਪਤਾ ਲਾਓ ਤੁਸੀਂ ਕੀ ਕਰ ਸਕਦੇ ਹੋ।

ਤੁਹਾਡੇ ਬੱਚੇ ਦੇ ਸਕੂਲ ਦੀ ਪਾੱਲਿਸੀ ਹੋਣੀ ਚਾਹੀਦੀ ਹੈ, ਜਿਸ ਵਿਚ ਦਸਿਆ ਜਾਂਦਾ ਹੈ ਕਿ ਧੌਂਸਬਾਜ਼ੀ ਨੂੰ ਰੋਕਣ ਲਈ ਇਹ ਕੀ ਕਰਦਾ ਹੈ। ਕਾਨੂੰਨੀ ਤੌਰ ਤੇ, ਇਸਨੂੰ ਉਹ ਸਭ ਕਰਨਾ ਚਾਹੀਦਾ ਹੈ, ਜੋ ਬੱਚਿਆਂ ਨੂੰ ਧੌਂਸਬਾਜ਼ੀ ਤੋਂ ਬਚਾਉਣ ਲਈ ਉਚਿਤ ਤੌਰ ਤੇ ਕਰ ਸਕਦਾ ਹੈ।

ਜੇ ਤੁਹਾਡੇ ਬੱਚੇ ਨਾਲ ਧੌਂਸਬਾਜ਼ੀ ਹੁੰਦੀ ਹੈ, ਤਾਂ ਤੁਹਾਨੂੰ ਸਿਧਿਆਂ ਸਕੂਲ ਨੂੰ ਦਸਣਾ ਚਾਹੀਦਾ ਹੈ। ਯਕੀਨੀ ਬਣਾਓ ਕਿ ਕੀ ਵਾਪਰਿਆ ਹੈ, ਦੇ ਵੇਰਵਿਆਂ ਬਾਰੇ ਤੁਸੀਂ ਜਿੰਨਾ ਹੋ ਸਕੇ ਸਪਸ਼ਟ ਹੋਵੋ। ਧੌਂਸਬਾਜ਼ੀ ਦੀ ਹਰ ਇਕ ਘਟਨਾ ਅਤੇ ਤੁਹਾਡੇ ਬੱਚੇ ਤੇ ਇਸਦੇ ਅਸਰ ਬਾਰੇ ਨੋਟ ਬਣਾਓ। ਧੌਂਸਬਾਜ਼ੀ ਨੂੰ ਆਮ ਕਰਕੇ ਬਿਹਤਰ ਢੰਗ ਨਾਲ ਹਲ ਕੀਤਾ ਜਾਂਦਾ ਹੈ, ਜਦੋਂ ਹਰ ਕੋਈ ਇਸਨੂੰ ਹਲ ਕਰਨ ਲਈ ਮਿਲ ਕੇ ਕੰਮ ਕਰੇ।

ਜੇ ਸਕੂਲ ਨਾਲ ਮੀਟਿੰਗ ਨਾਲ ਵੀ ਧੌਂਸਬਾਜ਼ੀ ਨਹੀਂ ਰੁਕੀ, ਤਾਂ ਤੁਹਾਨੂੰ ਰਸਮੀ ਸ਼ਿਕਾਇਤ ਕਰਨ ਦੀ ਲੋਡ਼ ਪੈ ਸਕਦੀ ਹੈ। ਤੁਹਾਨੂੰ ਸਕੂਲ ਦੇ ਸ਼ਿਕਾਇਤਾਂ ਸੰਬੰਧੀ ਅਮਲ ਦੀ ਕਾਪੀ ਲਈ ਕਹਿਣਾ ਚਾਹੀਦਾ ਹੈ। ਜੇ ਸੀਨੀਅਰ ਸਕੂਲ ਸਟਾਫ਼ ਸਮਸਿਆ ਨੂੰ ਹਲ ਨਹੀਂ ਕਰ ਸਕਿਆ, ਤਾਂ ਇਸ ਵਿਚ ਤੁਹਾਡੇ ਵਲੋਂ ਆਮ ਤੌਰ ਤੇ ਗਵਰਨਿੰਗ ਬਾੱਡੀ ਨੂੰ ਸ਼ਿਕਾਇਤ ਕਰਨਾ ਸ਼ਾਮਿਲ ਹੋਏਗਾ। ਤੁਸੀਂ ਸਥਾਨਕ ਅਥਾਰਿਟੀ ਦੇ ਸਿਖਿਆ ਡਾਇਰੈਕਟਰ ਜਾਂ ਆਪਣੇ ਐਮਪੀ ਨੂੰ ਵੀ ਸ਼ਿਕਾਇਤ ਕਰ ਸਕਦੇ ਹੋ।

ਜੇ ਬੋਲਣ ਜਾਂ ਸਰੀਰਕ ਧੌਂਸਬਾਜ਼ੀ ਖ਼ਤਮ ਨਹੀਂ ਹੋਈ ਤਾਂ ਸਕੂਲ ਨੂੰ ਗੰਭੀਰ ਮਾਮਲਿਆਂ ਵਿਚ ਕਾਨੂੰਨੀ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ:

  • ਜਿਸ ਕਰਕੇ ਬੱਚੇ ਨੂੰ ਗੰਭੀਰ ਨੁਕਸਾਨ ਪਹੁੰਚਿਆ; ਅਤੇ
  • ਇਸਦੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਜੇ ਤੁਹਾਡਾ ਬੱਚਾ ਇਸ ਤਰੀਕੇ ਨਾਲ ਪੀਡ਼ਤ ਹੈ ਅਤੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਕੂਲ ਜਾਂ ਸਥਾਨਕ ਅਥਾਰਿਟੀ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਮਾਹਿਰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ - ਸਕੂਲ ਖ਼ਿਲਾਫ਼ ਸਫ਼ਲ ਕਾਨੂੰਨੀ ਕਾਰਵਾਈਆਂ ਬਹੁਤ ਘੱਟ ਹਨ ਅਤੇ ਆਮ ਤੌਰ ਤੇ ਅਜਿਹੇ ਕੇਸਾਂ ਲਈ ਕਾਨੂੰਨੀ ਸਹਾਇਤਾ ਉਪਲਬਧ ਨਹੀਂ ਹੈ।

ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਸਿਖਿਆ ਮਾਹਿਰਾਂ ਵਿਚੋਂ ਇੱਕ ਨਾਲ ਗੱਲ ਕਰ ਸਕਦੇ ਹੋ, ਪਰ ਉਥੇ ਇਹ ਸਿਧੀ ਮਦਦ ਉਪਲਬਧ ਨਹੀਂ ਹੋ ਸਕਦੀ ਹੈ, ਜੋ ਅਸੀਂ ਉਪਲਬਧ ਕਰ ਸਕਦੇ ਹਾਂ। ਟੈਲੀਫ਼ੋਨ ਮਾਹਿਰਾਨਾ ਸਲਾਹ ਤਾਂ ਹੀ ਉਪਲਬਧ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ