Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

40. ਸਮਾਜਕ ਸੇਵਾਵਾਂ ਕੀ ਕਰ ਸਕਦੀਆਂ ਹਨ, ਜੇ ਉਹ ਮੇਰੇ ਪਰਿਵਾਰ ਬਾਰੇ ਫਿਕਰਮੰਦ ਹਨ?

ਹਰ ਸਥਾਨਕ ਅਥਾੱਰਿਟੀ ਦਾ ਸਮਾਜਕ ਸੇਵਾਵਾਂ ਬਾਰੇ ਵਿਭਾਗ ਹੈ, ਜਿਸਦੀ ਆਪਣੇ ਇਲਾਕੇ ਵਿਚਲੇ ਬੱਚਿਆਂ, ਜਿਹਨਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੋ ਸਕਦਾ ਹੈ, ਦੀ ਰਾਖੀ ਕਰਨ ਦਾ ਫ਼ਰਜ਼ ਹੈ।

ਸਮਾਜਕ ਸੇਵਾਵਾਂ ਬਾਰੇ ਵਿਭਾਗ ਨੂੰ, ਜੇ ਇੱਕ ਬੱਚੇ ਨੂੰ ਨੁਕਸਾਨ ਤੋਂ ਪੀਡ਼ਤ ਹੋਣ ਦਾ ਖ਼ਤਰਾ ਸਮਝਣ ਬਾਰੇ ਦੱਸਿਆ ਜਾਂਦਾ ਹੈ, ਤਾਂ ਇਸਨੂੰ ਮਾਮਲੇ ਦੀ ਪਡ਼ਤਾਲ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਪੁਲਿਸ, ਸਕੂਲਾਂ, ਹਸਪਤਾਲਾਂਜਾਂ ਆਮ ਲੋਕਾਂ ਸਮੇਤ ਕਈ ਸ੍ਰੋਤਾਂ ਤੋਂ ਆ ਸਕਦੀ ਹੈ।

ਸਮਾਜਕ ਸੇਵਾਵਾਂ ਨੂੰ ਉਹਨਾਂ ਨੂੰ ਇਕੱਠਿਆਂ ਰਖੱਣ ਲਈ ਪਰਿਵਾਰਾਂ ਨਾਲ ਮਿਲਕੇ ਕੰਮ ਕਰਨਾ ਚਾਹੀਦਾ ਹੈ, ਜੇ ਉਹ ਬੱਚਿਆਂ ਦੀ ਬਿਹਤਰੀ ਲਈ ਹੈ। ਧਮਕੀਆਂ ਅਤੇ ਡਰ ਨੂੰ ਮਹਿਸੂਸ ਕਰਨਾ ਅਸਾਨ ਹੈ, ਜੇ ਸਮਾਜਕ ਸੇਵਾਵਾਂ ਤੁਹਾਡੇ ਪਰਿਵਾਰ ਨਾਲ ਸ਼ਾਮਿਲ ਹੋ ਜਾਂਦੀਆਂ ਹਨ, ਪਰ ਇਸ ਗੱਲ ਨੂੰ ਯਾਦ ਰਖੱਣਾ ਜ਼ਰੂਰੀ ਹੈ ਕਿ ਸਮਾਜਕ ਸੇਵਾਵਾਂ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ; ਉਹ ਸਿਰਫ਼ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਬੱਚੇ ਸੁਰੱਖਿਅਤ ਹਨ ਅਤੇ ਉਹਨਾਂ ਦੀ ਚੰਗੀ ਦੇਖਭਾਲ ਹੋ ਰਹੀ ਹੈ। ਇਸ ਲਈ ਸਮਾਜਕ ਸੇਵਾਵਾਂ ਨਾਲ ਬਿਹਤਰ ਤਰੀਕੇ ਨਾਲ ਕੰਮ ਕਰੋ, ਜੇ ਉਹ ਤੁਹਾਡੇ ਪਰਿਵਾਰ ਨਾਲ ਸ਼ਾਮਿਲ ਹੁੰਦੀਆਂ ਹਨ।

ਪਰਿਵਾਰ ਨਾਲ ਗੱਲ ਕਰਨ ਲਈ ਇੱਕ ਸੋਸ਼ਲ ਵਰਕਰ ਘਰ ਆਏਗਾ। ਨਤੀਜੇ ਵੱਖ ਵੱਖ ਹੋਣਗੇ, ਪਰ ਹੋ ਸਕਦੇ ਹਨ:

  • ਅੱਗੋਂ ਸ਼ਮੂਲੀਅਤ ਨਹੀਂ
  • ਚੱਲ ਰਹੀ ਸਹਾਇਤਾ ਦੀ ਪੇਸ਼ਕਸ਼
  • ਪਰਿਵਾਰ ਲਈ ਇੱਕ ਸ਼ੋਸ਼ਲ ਵਰਕਰ ਰਖੱਣਾ, ਇਹ ਵੇਖਣ ਲਈ ਕਿ ਕੀ ਸਮਾਂ ਬੀਤਣ 'ਤੇ ਸਥਿਤੀ ਵਿਚ ਸੁਧਾਰ ਹੋਇਆ ਹੈ।

ਸ਼ਾਮਿਲ ਸਾਰੇ ਪੇਸ਼ੇਵਰ, ਬੱਚਿਆਂ ਦੀ ਭਲਾਈ ਬਾਰੇ ਜਾਣਕਾਰੀ ਸਾਂਝੀ ਕਰਨਗੇ, ਜੇ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੁੰਦਾ, ਜਾਂ ਖ਼ਰਾਬ ਹੋ ਜਾਂਦੀ ਹੈ। ਉਹ, ਬੱਚਿਆਂ ਨੂੰ ਬਾਲ ਸੁਰੱਖਿਆ ਰਜਿਸਟਰ 'ਤੇ ਰਖਿਆ ਜਾਣਾ ਚਾਹੀਦਾ ਹੈ ਜਾਂ ਨਹੀਂ, ਬਾਰੇ ਫ਼ੈਸਲਾ ਕਰਦੇ ਹਨ ਅਤੇ ਬੱਚਿਆਂ ਦੀ ਰਾਖੀ ਅਤੇ ਪਰਿਵਾਰ ਨੂੰ ਸਥਿਤੀ ਸੁਧਾਰਣ ਦਾ ਇੱਕ ਮੌਕਾ ਦੇਣ ਲਈ ਕਾਰਵਾਈ ਦੀ ਇੱਕ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ।

ਇੱਕ ਬੱਚੇ ਨੂੰ ਜੇ ਨੁਕਸਾਨ ਪਹੁੰਚਣ ਦਾ ਇੱਕ ਗੰਭੀਰ ਖ਼ਤਰਾ ਹੈ, ਤਾਂ ਇੱਕ ਫ਼ੌਰੀ ਕਾਰਵਾਈ ਕੀਤੀ ਜਾ ਸਕਦੀ ਹੈ। ਇੰਜ, ਪੁਲਿਸ ਸੁਰੱਖਿਆ ਆਦੇਸ਼ ਜਾਂ ਸਮਾਜਕ ਸੇਵਾਵਾਂ ਵਲੋਂ ਇੱਕ ਐਮਰਜੈਂਸੀ ਸੁਰੱਖਿਆ ਆਦੇਸ਼ ਰਾਹੀਂ ਕੀਤਾ ਜਾ ਸਕਦਾ ਹੈ। ਇਸ ਆਦੇਸ਼ ਨਾਲ, ਬੱਚਿਆਂ ਨੂੰ ਇੱਕ ਸੁਰੱਖਿਅਤ ਥਾਂ, ਹੋ ਸਕਦਾ ਹੈ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਘਰ ਜਾਂ ਜੇ ਕੋਈ ਹੋਰ ਉਪਲਬਧ ਨਹੀਂ ਹੈ, ਤਾਂ ਇੱਕ ਲੈ-ਪਾਲਕ ਘਰ ਲਿਜਾਇਆ ਜਾ ਸਕਦਾ ਹੈ। ਇੰਜ ਸਿਰਫ਼ ਉਦੋਂ ਹੋਏਗਾ, ਜੇ ਇੱਕ ਬੱਚੇ ਨੂੰ ਚੋਖਾ ਨੁਕਸਾਨ ਹੋਣ ਦਾ ਤੁਰੰਤ ਖ਼ਤਰਾ ਹੈ।

ਵਾਪਸ ਉੱਤੇ