Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

35. ਸਮਾਜ-ਵਿਰੋਧੀ ਵਿਹਾਰ ਕੀ ਹੈ, ਅਤੇ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ?

ਕੀ ਕਰੋ, ਜੇ ਕਿਸੇ ਦਾ ਵਿਹਾਰ ਤੁਹਾਨੂੰ ਤੰਗ-ਪਰੇਸ਼ਾਨ, ਚੇਤਾਵਨੀ ਜਾਂ ਤਕਲੀਫ਼ ਦੇ ਰਿਹਾ ਹੈ।

ਸਮਾਜ-ਵਿਰੋਧੀ ਵਿਹਾਰ ਹੁੰਦਾ ਹੈ, ਜਦੋਂ ਇੱਕ ਵਿਅਕਤੀ, ਕਿਸੇ ਹੋਰ ਵਿਅਕਤੀ ਨੂੰ, ਜੋ ਉਹਨਾਂ ਦੇ ਘਰ ਵਿਚ ਨਹੀਂ ਰਹਿੰਦਾ /ਰਹਿੰਦੀ, ਤੰਗ-ਪਰੇਸ਼ਾਨ ਕਰਨ, ਡਰਾਉਣ ਜਾਂ ਤਕਲੀਫ਼ ਪੁਚਾਉਣ ਦਾ ਕਾਰਣ ਹੋ ਸਕਦਾ ਹੈ।

ਜੇ ਤੁਹਾਨੂੰ ਸਮਾਜ-ਵਿਰੋਧੀ ਵਿਹਾਰ ਨਾਲ ਸਮਸਿਆਵਾਂ ਹਨ, ਤਾਂ ਇਸ ਦੀ ਜਾਂਚ ਲਈ ਕਹਿੰਦਿਆਂ ਤੁਹਾਨੂੰ ਆਪਣੀ ਕੌਂਸਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤੁਸੀਂ ਕੌਂਸਲ ਨੂੰ ਹੱਲ ਲੱਭਣ ਲਈ ਪੁਲਿਸ ਨੂੰ ਸ਼ਾਮਿਲ ਕਰਨ ਲਈ ਵੀ ਕਹਿ ਸਕਦੇ ਹੋ।

ਕੌਂਸਲ ਕੋਲ ਬਹੁਤ ਸਾਰੀਆਂ ਕਾਰਵਾਈਆਂ ਦੇ ਸਾਧਨ ਹਨ, ਇਹਨਾਂ ਵਿਚ ਸਮਾਜ-ਵਿਰੋਧੀ ਵਿਹਾਰ ਵਿਚ ਸ਼ਾਮਿਲ ਵਿਅਕਤੀ ਨੂੰ 'ਪ੍ਰਵਾਨਯੋਗ ਵਿਹਾਰ ਸਮਝੌਤੇ' 'ਤੇ ਦਸਤਖ਼ਤ ਕਰਨ ਲਈ ਕਹਿਣਾ ਸ਼ਾਮਿਲ ਹਨ। ਇਹ ਸਵੈ-ਇੱਛਾ ਨਾਲ ਲਿਖਿਆ ਗਿਆ ਸਮਝੌਤਾ ਹੈ, ਜਿਸ ਵਿਚ ਸਮਾਜ-ਵਿਰੋਧੀ ਕਾਰਵਾਈਆਂ ਨਿਸ਼ਚਿਤ ਕੀਤੀਆਂ ਹੁੰਦੀਆਂ ਹਨ, ਉਹ ਇਸ ਵਿਚ ਹਿੱਸਾ ਨਾ ਲੈਣ ਦਾ ਵਾਦਾ ਕਰਦਾ ਹੈ। ਜੇ ਸਮਸਿਆਵਾਂ ਪੈਦਾ ਕਰ ਰਿਹਾ ਵਿਅਕਤੀ ਕੌਂਸਲ ਦਾ ਕਿਰਾਏਦਾਰ ਹੈ, ਤਾਂ ਕੌਂਸਲ ਅਕਸਰ ਉਹਨਾਂ ਤੋਂ ਘਰ ਖ਼ਾਲੀ ਕਰਵਾ ਸਕਦੀ ਹੈ।

ਹੋਰ ਗੰਭੀਰ ਸਮਸਿਆਵਾਂ ਲਈ ਜਾਂ ਜੇ ਕੋਈ, ਇੱਕ ਪ੍ਰਵਾਨਿਤ ਵਿਹਾਰ ਸਮਝੌਤੇ ਦੀ ਉਲੰਘਣਾ ਕਰਦਾ ਹੈ, ਤਾਂ ਕੌਂਸਲ ਫ਼ੈਸਲਾ ਕਰ ਸਕਦੀ ਹੈ ਕਿ ਸਮਾਜ-ਵਿਰੋਧੀ ਵਿਹਾਰ ਸਬੰਧੀ ਆਦੇਸ਼ (ASBO) ਲਈ ਕਾਊਂਟੀ ਕੋਰਟ ਲਈ ਅਰਜ਼ੀ ਦੇਣ ਲਈ ਚੋਖੇ ਸਬੂਤ ਹਨ। ਇਸ ਨਾਲ ਸਮਾਜ-ਵਿਰੋਧੀ ਵਿਅਕਤੀ ਨੂੰ, ਇੱਕ ਅਜਿਹੇ ਤਰੀਕੇ ਨਾਲ ਵਿਹਾਰ ਕਰਨ ਤੋਂ ਰੋਕਿਆ ਜਾਂਦਾ ਹੈ, ਜਿਸ ਨਾਲ ਤੁਹਾਡੇ ਇਲਾਕੇ ਵਿਚ ਪਰੇਸ਼ਾਨੀ ਜਾਂ ਗਡ਼ਬਡ਼ੀ ਹੁੰਦੀ ਹੈ। ਸਮਾਜ-ਵਿਰੋਧੀ ਵਿਹਾਰ ਸਬੰਧੀ ਇੱਕ ਆਦੇਸ਼, ਘੱਟੋ-ਘੱਟ ਦੋ ਸਾਲ ਤੱਕ ਜਾਰੀ ਰਹਿੰਦਾ ਹੈ। ਜੇ ਇੱਕ ਵਿਅਕਤੀ, ਆਪਣੇ ASBO ਦੀ ਉਲੰਘਣਾ ਕਰਦਾ ਹੈ, ਤਾਂ ਇਹ ਇੱਕ ਮੁਜਰਮਾਨਾ ਜੁਰਮ ਹੈ ਅਤੇ ਉਸ ਨੂੰ ਪੰਜ ਸਾਲ ਤੱਕ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ।

ਜੇ ਤੁਸੀਂ ਸਮਾਜ-ਵਿਰੋਧੀ ਵਿਹਾਰ ਜਾਂ ਹਾਉਸਿੰਗ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿਚ ਮਦਦ ਚਾਹੁੰਦੇ ਹੋ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 'ਤੇ ਸਾਡੇ ਹਾਉਸਿੰਗ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ 'ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ