Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

34. ਮੇਰਾ ਘਰ ਕੌਂਸਲ ਸਟਾੱਕ ਤਬਾਦਲੇਦਾ ਹਿੱਸਾ ਹੈ। ਇਹ ਮੇਰੇ 'ਤੇ ਕਿਵੇਂ ਅਸਰ ਪਾ ਸਕਦਾ ਹੈ?

ਕੌਂਸਲ ਸਟਾਫ਼ ਤਬਾਦਲਿਆਂ ਅਤੇ ਤੁਹਾਡੇ ਕੀ ਹੱਕ ਹਨ, ਬਾਰੇ ਪਤਾ ਲਾਓ।

'ਕੌਂਸਲ ਸਟਾਫ਼ ਤਬਾਦਲੇ' ਦਾ ਮਤਲਬ ਹੈ ਕਿ ਤੁਸੀਂ ਕੌਂਸਲ ਦੇ ਸੁਰੱਖਿਅਤ ਕਿਰਾਏਦਾਰ ਤੋਂ ‘ਰਜਿਸਟਰਡ ਸਮਾਜਕ ਮਕਾਨ-ਮਾਲਕ’ (ਉਦਾਹਰਣ ਲਈ, ਇੱਕ ਹਾਉਸਿੰਗ ਐਸੋਸੀਏਸ਼ਨ) ਦੇ ਪੱਕੇ ਕਿਰਾਏਦਾਰ ਵਿਚ ਤਬਦੀਲ ਹੋ ਰਹੇ ਹੋ। ਇਸ ਤੋਂ ਪਹਿਲਾਂ ਕਿ ਤਬਾਦਲਾ ਹੋਵੇ, ਤੁਹਾਡੇ ਨਵੇਂ ਮਕਾਨ-ਮਾਲਕ ਨੂੰ ਨਵੇਂ ਪੱਕੇ ਕਿਰਾਏਦਾਰੀ ਸਮਝੌਤੇ ਦੀ ਪੇਸ਼ਕਸ਼ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ।

ਤੁਹਾਡਾ ਨਵਾਂ ਕਿਰਾਏਦਾਰੀ ਸਮਝੌਤਾ ਤੁਹਾਡੇ ਹੱਕਾਂ ਦੇ ਨਾਲ ਨਾਲ ਕਿਰਾਏ ਅਤੇ ਕੋਈ ਹੋਰ ਲਾਗਤਾਂ ਦੇ ਵੇਰਵਿਆਂ, ਉਹ ਅਕਸਰ ਕਿੰਨੀ ਵਾਰੀ ਵਧਣਗੇ ਅਤੇ ਕਿਸੇ ਵੀ ਤਬਦੀਲੀ ਤੇ ਤੁਹਾਨੂੰ ਕਿੰਨਾ ਨੋਟਿਸ ਮਿਲਣਾ ਚਾਹਿਦਾ ਹੈ, ਨੂੰ ਤੈਅ ਕਰਦਾ ਹੈ। ਇਸ ਵਿਚ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਮਕਾਨ-ਮਾਲਕ ਤੁਹਾਡੇ ਲਈ ਕੀ ਕਰੇਗਾ, ਅਤੇ ਤੁਸੀਂ ਆਪਣੇ ਘਰ ਵਿਚ ਕੀ ਕਰ ਸਕਦੇ ਹੋ, ਉਦਾਹਰਣ ਲਈ, ਇਸਦੀ ਸਜਾਵਟ ਅਤੇ ਮੁਰੰਮਤ ਦੀ ਹਾਲਤ ਲਈ ।

ਜੇ ਤੁਹਾਡੇ ਕੋਲ ਆਪਣਾ ਕੌਂਸਲ ਦਾ ਘਰ 'ਖ਼ਰੀਦਣ ਦਾ ਹੱਕ' ਹੈ, ਤਾਂ ਤੁਹਾਡੇ ਕੋਲ ਤਬਾਦਲੇ ਤੋਂ ਬਾਅਦ ਵੀ ਆਪਣਾ ਘਰ ਖ਼ਰੀਦਣ ਦਾ ਹੱਕ ਹੈ। ਇਸ ਨੂੰ 'ਖ਼ਰੀਦਣ ਦਾ ਰਾਖਵਾਂ ਹੱਕ' ਕਿਹਾ ਜਾਂਦਾ ਹੈ। ਜੇ ਤੁਹਾਡੇ ਕੋਲ 'ਖ਼ਰੀਦਣ ਦਾ ਰਾਖਵਾਂ ਹੱਕ'ਨਹੀਂ ਵੀ ਹੈ, ਤੁਸੀਂ 'ਪ੍ਰਾਪਤ ਕਰਨ ਦੇ ਹੱਕ' ਲਈ ਯੋਗ ਹੋ ਸਕਦੇ ਹੋ। 'ਪ੍ਰਾਪਤ ਕਰਨ ਦਾ ਹੱਕ' ਰਜਿਸਟਰਡ ਸਮਾਜਕ ਮਕਾਨ-ਮਾਲਕਾਂ ਦੇ ਕਿਰਾਏਦਾਰਾਂ ਨੂੰ ਛੋਟ 'ਤੇ ਆਪਣਾ ਘਰ ਖ਼ਰੀਦਣ ਦਾ ਕਾਨੂੰਨੀ ਹੱਕ ਦਿੰਦਾ ਹੈ।

ਇਹ ਸਕੀਮ 1 ਅਪ੍ਰੈਲ, 1997 ਤੋਂ ਬਾਅਦ, ਛੋਟੀਆਂ ਦਿਹਾਤੀ ਬਸਤੀਆਂ ਵਿਚਲੇ ਘਰਾਂ ਵਰਗੇ ਕੁਝ ਅਪਵਾਦਾਂ ਨੂੰ ਛੱਡਕੇ ਸਥਾਨਕ ਅਥਾੱਰਿਟੀਆਂ ਤੋਂ ਰਜਿਸਟਰਡ ਸਮਾਜਕ ਮਕਾਨ-ਮਾਲਕਾਂ ਨੂੰ ਤਬਦੀਲ ਕੀਤੀਆਂ ਗਈਆਂ ਸੰਪਤੀਆਂ 'ਤੇ ਲਾਗੂ ਹੈ। ਇਸ ਸਕੀਮ ਲਈ ਪਾਤਰ ਹੋਣ ਵਾਸਤੇ ਤੁਸੀਂ ਸਰਕਾਰੀ ਖੇਤਰ ਦੇ ਕਿਰਾਏਦਾਰ ਵਜੋਂ ਘੱਟੋ-ਘੱਟ ਦੋ ਸਾਲ ਗੁਜ਼ਾਰੇ ਹੋਣੇ ਚਾਹੀਦੇ ਹਨ।

ਜੇ ਤੁਸੀਂ ਕੌਂਸਲ ਸਟਾਕ ਤਬਾਦਲੇ ਜਾਂ ਹਾਉਸਿੰਗ ਦੇ ਕਿਸੇ ਹੋਰ ਪਹਿਲੂ ਬਾਰੇ ਚਿੰਤਤ ਹੋ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 'ਤੇ ਸਾਡੇ ਹਾਉਸਿੰਗ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ 'ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ