Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

33. ਮੇਰਾ ਮਕਾਨ-ਮਾਲਕ, ਘਰ ਦੇ ਕਿਸੇ ਨੁਕਸਾਨ ਬਦਲੇ ਜਮ੍ਹਾ ਰਕਮ ਵਾਪਸ ਨਹੀਂ ਕਰ ਰਿਹਾ। ਮੇਰੇ ਕੀ ਹੱਕ ਹਨ?

ਜੇ ਤੁਹਾਡਾ ਮਕਾਨ-ਮਾਲਕ ਤੁਹਾਡੀ ਜਮ੍ਹਾ ਰਕਮ ਵਾਪਸ ਨਹੀਂ ਕਰਦਾ, ਤਾਂ ਕੀ ਕਰੋ।

ਜੇ ਤੁਹਾਡੀ ਕਿਰਾਏਦਾਰੀ 6 ਅਪ੍ਰੈਲ, 2007 ਤੋਂ ਸ਼ੁਰੂ ਹੋਈ ਹੈ, ਤਾਂ ਮਕਾਨ-ਮਾਲਕ ਨੂੰ ਤਹਾਡੀ ਜਮ੍ਹਾ ਰਕਮ ਨੂੰ ਸੁਤੰਤਰ ਸਰਕਾਰੀ-ਅਖ਼ਤਿਆਰ ਪ੍ਰਾਪਤ ਕਿਰਾਏਦਾਰੀ ਡਿਪਾੱਜ਼ਿਟ ਸਕੀਮ ਵਿਚ ਜਮ੍ਹਾ ਕਰਾਉਣਾ ਚਾਹੀਦਾ ਹੈ। ਸਕੀਮ ਦਾ ਮਤਲਬ ਹੈ ਕਿ ਤੁਹਾਡੀ ਜਮ੍ਹਾ ਰਕਮ ਸੁਰੱਖਿਅਤ ਹੈ। ਜੇ ਤੁਸੀਂ ਅਤੇ ਤੁਹਾਡਾ ਮਕਾਨ-ਮਾਲਕ ਇਸ ਗੱਲ 'ਤੇ ਸਹਿਮਤ ਨਹੀਂ ਹੁੰਦੇ ਕਿ ਕਿਰਾਏਦਾਰੀ ਖ਼ਤਮ ਹੋਣ 'ਤੇ ਤੁਹਾਨੂੰ ਕਿੰਨੀ (ਜੇ ਕੋਈ ਹੈ) ਜਮ੍ਹਾ ਰਕਮ ਮਿਲਣੀ ਚਾਹੀਦੀ ਹੈ, ਤਾਂ ਇਸਦਾ ਫ਼ੈਸਲਾ ਸਕੀਮ ਕਰੇਗੀ।

ਜੇ ਤੁਹਾਡੀ ਕਿਰਾਏਦਾਰੀ ਇਸ ਸਮੇਂ ਦੇ ਅੰਦਰ ਹੈ, ਪਰ ਤੁਹਾਡੇ ਮਕਾਨ-ਮਾਲਕ ਨੇ ਕਿਰਾਏਦਾਰੀ ਡਿਪਾੱਜ਼ਿਟ ਸਕੀਮ ਵਿਚ ਤੁਹਾਡੀ ਜਮ੍ਹਾ ਰਕਮ ਨਹੀਂ ਰੱਖੀ, ਤਾਂ ਉਸ 'ਤੇ ਜੁਰਮਾਨਾ ਲੱਗ ਸਕਦਾ ਹੈ, ਅਤੇ ਉਸਨੂੰ ਤੁਹਾਨੂੰ ਮੁਆਵਜ਼ਾ ਦੇਣਾ ਪੈਣਾ ਹੈ। ਜੇ ਤੁਸੀਂ ਇਸ ਸਥਿਤੀ ਵਿਚ ਹੋ, ਤਾਂ ਕੀ ਕਰਨਾ ਚਾਹੀਦਾ ਹੈ‚ ਬਾਰੇ ਤੁਹਾਨੂੰ ਸਲਾਹ ਲੈਣ ਦੀ ਲੋਡ਼ ਪਏਗੀ।

ਜੇ ਤੁਸੀਂ ਆਪਣੀ ਜਮ੍ਹਾ ਕਰਨ ਵਾਲੀ ਰਕਮ 6 ਅਪ੍ਰੈਲ, 2007 ਤੋਂ ਪਹਿਲਾਂ ਦਿੱਤੀ ਹੈ, ਤਾਂ ਤੁਹਾਡਾ ਮਕਾਨ-ਮਾਲਕ ਪੈਸਾ ਰੋਕ ਲਏਗਾ ਅਤੇ ਸਮਸਿਆਵਾਂ ਨਾਲ ਨਜਿੱਠਣਾ ਹੋਰ ਮੁਸ਼ਕਿਲ ਹੋ ਸਕਦਾ ਹੈ। ਜੇ ਤੁਹਾਡਾ ਮਕਾਨ-ਮਾਲਕ ਤੁਹਾਡੇ ਵਲੋਂ ਜਮ੍ਹਾ ਕਰਾਈ ਰਕਮ ਵਾਪਸ ਨਹੀਂ ਕਰਦਾ, ਤਾਂ ਪਹਿਲਾਂ ਉਸ ਨਾਲ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਇਹ ਪੁੱਛਦਿਆਂ ਲਿਖੋ ਕਿ ਉਹ ਕਿੰਨਾ ਪੈਸਾ ਰੱਖ ਰਿਹਾ ਹੈ ਅਤੇ ਅਸਲ ਵਿਚ ਇਹ ਕਿਸ ਲਈ ਹੈ। ਜੇ ਉਹ ਜਵਾਬ ਦਿੰਦਾ ਹੈ, ਤਾਂ ਵੇਖੋ ਕਿ ਜੋ ਉਹ ਕਹਿ ਰਿਹਾ ਕੀ ਉਹ ਸਹੀ ਅਤੇ ਢੁਕਵਾਂ ਹੈ।

ਜੇ ਸੌਦੇਬਾਜ਼ੀ ਨਾਲ ਮਦਦ ਨਹੀਂ ਮਿਲਦੀ, ਤਾਂ ਤੁਸੀਂ ਛੋਟੇ ਦਾਅਵਿਆਂ ਸਬੰਧੀ ਅਮਲ (ਜੇ ਇਹ ਰਕਮ £5,000 ਤੋਂ ਘੱਟ ਹੈ) ਦੀ ਵਰਤੋਂ ਕਰਦਿਆਂ ਅਦਾਲਤੀ ਕਾਰਵਾਈ ਕਰ ਸਕਦੇ ਹੋ। ਇਹ ਕਰਨ ਲਈ ਤੁਹਾਡੀ ਬਹੁਤੀ ਲਾਗਤ ਨਹੀਂ ਲੱਗਣੀ, ਅਤੇ ਤੁਹਾਨੂੰ ਵਕੀਲ ਕਰਨ ਦੀ ਲੋਡ਼ ਨਹੀਂ ਹੈ। ਇਥੋਂ ਤੱਕ ਕਿ ਤੁਹਾਨੂੰ ਅਦਾਲਤ ਵੀ ਜਾਣ ਦੀ ਲੋਡ਼ ਨਹੀਂ ਪੈਣੀ: ਕਈ ਵਾਰੀ ਅਦਾਲਤੀ ਕਾਰਵਾਈ ਦੀ ਧਮਕੀ ਹੀ ਲੋਕਾਂ ਵਾਸਤੇ ਭੁਗਤਾਨ ਕਰਨ ਲਈ ਕਾਫ਼ੀ ਹੁੰਦੀ ਹੈ। ਪਰ, ਤੁਹਾਨੂੰ ਕਿਸੇ ਨੁਕਸਾਨ ਲਈ ਜਮ੍ਹਾ ਕਰਾਈ ਗਈ ਰਕਮ ਦੀ ਥਾਂ ਮਹੀਨੇ ਦਾ ਕਿਰਾਇਆ ਨਹੀਂ ਰੋਕਣਾ ਚਾਹੀਦਾ - ਇਹ ਗ਼ੈਰ-ਕਾਨੂੰਨੀ ਹੋਏਗਾ। ਜੇ ਤੁਸੀਂ ਇੰਜ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ।

ਜੇ ਤੁਸੀਂ ਪੇਸ਼ਗੀ ਡਿਪਾੱਜ਼ਿਟ ਜਾਂ ਹਾਉਸਿੰਗ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿਚ ਮਦਦ ਚਾਹੁੰਦੇ ਹੋ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 'ਤੇ ਸਾਡੇ ਹਾਉਸਿੰਗ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ 'ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ