Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

30.ਮੇਰੇ ਕਿਰਾਏ ਦੇ ਬਕਾਇਆਂ ਕਰਕੇ ਮੈਨੂੰ ਘਰੋਂ ਕੱਢਿਆ ਜਾ ਰਿਹਾ ਹੈ। ਮੈਂ ਕੀ ਕਰ ਸਕਦਾ ਸਕਦੀ ਹਾਂ?

ਜੇ ਤੁਸੀਂ ਕਿਰਾਏ ਦੇ ਬਕਾਇਆਂ ਕਰਕੇ ਆਪਣਾ ਘਰ ਖੁੰਝਾਉਣ ਦੇ ਜੋਖਮ 'ਤੇਹੋ,ਤਾਂ ਤੁਹਾਨੂੰ ਕਿਥੇ ਜਾਣਾ ਚਾਹੀਦਾ ਹੈ।

ਜੇ ਤੁਸੀਂ ਆਪਣਾ ਕਿਰਾਇਆ ਦੇਣ ਵਿਚ ਪਿੱਛੇ ਚਲ ਰਹੇ ਹੋ, ਤਾਂ ਇਹ ਜ਼ਰੂਰੀ ਹੈ ਕਿ ਘਰੋਂ ਕੱਢੇ ਜਾਣ ਦੇ ਜੋਖਮ ਨੂੰ ਟਾਲਣ ਲਈ ਤੇਜ਼ੀ ਨਾਲ ਕਾਰਵਾਈ ਕਰੋ।

ਪਰ, ਜ਼ਿਆਦਾਤਰ ਸੂਰਤਾਂ ਵਿਚ, ਤੁਹਾਨੂੰ ਘਰੋਂ ਉਦੋਂ ਤੱਕ ਨਹੀਂ ਕੱਢਿਆ ਜਾ ਸਕਦਾ, ਜਦ ਤੱਕ ਕਿ:

  • ਪਹਿਲਾ, ਤੁਹਾਡੇ ਮਕਾਨ-ਮਾਲਕ ਨੇ ਜਾਇਦਾਦ ਦਾ ਮੁਡ਼ ਕਬਜ਼ਾ ਲੈਣ ਲਈ ਅਦਾਲਤੀ ਆਦੇਸ਼ ਨਹੀਂ ਲਿਆ ਹੈ; ਅਤੇ
  • ਦੂਜਾ, ਅਦਾਲਤ ਨੇ ਤੁਹਾਨੂੰ ਘਰੋਂ ਕੱਢਣ ਲਈ ਵਾਰੰਟ ਨਾਲ ਅਦਾਲਤ ਦਾ ਕਾਨੂੰਨੀ ਕਰਿੰਦਾ ਨਹੀਂ ਜਾਰੀ ਕੀਤੀ ਹੈ।

ਜੇ ਤੁਹਾਨੂੰ ਨੋਟਿਸ ਮਿਲਿਆ ਹੈ ਕਿ ਤੁਹਾਡਾ ਮਕਾਨ-ਮਾਲਕ ਚਾਹੁੰਦਾ ਹੈ ਕਿ ਤੁਸੀਂ ਘਰ ਖ਼ਾਲੀ ਕਰੋ, ਕਿਉਂਕਿ ਤੁਸੀਂ ਆਪਣਾ ਕਿਰਾਇਆ ਦੇਣ ਵਿਚ ਪੱਛਡ਼ੇ ਹੋਏ ਹੋ, ਤੁਹਾਨੂੰ ਯਕੀਨੀ ਬਣਾਉਣ ਲਈ ਕਿ ਮਕਾਨ-ਮਾਲਕ ਦੇ ਕਹੇ ਅਨੁਸਾਰ ਤੁਹਾਡੇ ਵਲੋਂ ਦੇਣੀ ਰਹਿੰਦੀ ਰਕਮ ਸਹੀ ਹੈ, ਲਈ,ਪਹਿਲਾਂ ਆਪਣੀ ਕਿਰਾਇਆ ਬੁੱਕ, ਭੁਗਤਾਨ ਸਟੇਟਮੈਂਟਾਂ ਅਤੇ ਰਸੀਦਾਂ ਦੀ ਜਾਂਚ ਕਰਨੀ ਚਾਹੀਦੀ ਹੈ।

ਫਿਰ ਤੁਹਾਨੂੰ ਆਪਣੇ ਮਕਾਨ-ਮਾਲਕ ਨਾਲ ਕਿਰਾਏ ਦੇ ਬਕਾਇਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ, ਅਤੇ ਮੁਡ਼-ਭੁਗਤਾਨ ਬਾਰੇ ਇੱਕ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਇਹ ਸੰਭਵ ਨਹੀਂ ਹੈ, ਜਾਂ ਜੇ ਮਕਾਨ-ਮਾਲਕ, ਤੁਹਾਡੀ ਭੁਗਤਾਨ ਕਰ ਸਕਣ ਦੀ ਸਮਰੱਥਾ ਨੂੰ ਪ੍ਰਵਾਨ ਨਹੀਂ ਕਰਦਾ, ਤਾਂ ਤੁਹਾਨੂੰ ਫ਼ੌਰਨ ਸਲਾਹ ਲੈਣੀ ਚਾਹੀਦੀ ਹੈ। ਜ਼ਿਆਦਾਤਰ ਸੂਰਤਾਂ ਵਿਚ ਅਦਾਲਤ ਹਾਲਾਤ ਵੇਖੇਗੀ ਅਤੇ ਫ਼ੈਸਲਾ ਕਰੇਗੀ ਕਿ ਕੀ ਮਕਾਨ-ਮਾਲਕ ਤੁਹਾਨੂੰ ਘਰੋਂ ਬਾਹਰ ਕੱਢ ਸਕਦਾ ਹੈ। ਪਰ ਜੇ ਤੁਸੀਂ ਕਿਰਾਇਆ ਦੇਣ ਵਿਚ ਦੋ ਮਹੀਨੇ ਜਾਂ ਅੱਠ ਹਫ਼ਤਿਆਂ ਤੋਂ ਵੱਧ ਸਮੇਂ ਲਈ ਪੱਛਡ਼ੇ ਹੋਏ ਹੋ, ਤਾਂ ਅਦਾਲਤ ਖ਼ੁਦ-ਬ-ਖ਼ੁਦ ਉਹਨਾਂ ਨੂੰ ਉਹ ਹੱਕ ਦੇ ਸਕਦੀ ਹੈ।

ਪਰ, ਕਿਰਾਏਦਾਰੀ ਕਾਨੂੰਨ ਗੁੰਝਲਦਾਰ ਹੈ। ਇੱਕ ਮਕਾਨ-ਮਾਲਕ ਘਰ ਕਿਵੇਂ ਅਤੇ ਕਦੋਂ ਖ਼ਾਲੀ ਕਰਾ ਸਕਦਾ ਹੈ, ਬਾਰੇ ਨੇਮ, ਹੋਰਨਾਂ ਗੱਲਾਂ ਦੇ ਨਾਲ ਨਾਲ, ਮਕਾਨ-ਮਾਲਕ ਨਾਲ ਹੋਏ ਤੁਹਾਡੇ ਸਮਝੌਤੇ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਜੇ ਤੁਸੀਂ ਆਪਣੇ ਕਿਰਾਏ ਦੇ ਬਕਾਏ ਜਾਂ ਹਾਉਸਿੰਗ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿਚ ਮਦਦ ਚਾਹੁੰਦੇ ਹੋ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 'ਤੇ ਸਾਡੇ ਹਾਉਸਿੰਗ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ 'ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ