Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

29. ਮੈਂ ਆਪਣੇ ਕਿਰਾਏ ਦੀ ਬਕਾਇਆ ਰਕਮ ਦੇਣੀ ਹੈ। ਮੇਰੇ ਕੀ ਹੱਕ ਹਨ?

ਜੇ ਤੁਸੀਂ ਆਪਣੇ ਕਿਰਾਏ ਦੇ ਭੁਗਤਾਨ ਵਿਚ ਪੱਛਡ਼ ਗਏ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ।

ਜੇ ਤੁਸੀਂ ਆਪਣੇ ਕਿਰਾਏ ਦੀ ਬਕਾਇਆ ਰਕਮ ਦੇਣੀ ਹੈ, ਤਾਂ ਤੁਹਾਨੂੰ ਬਕਾਇਆ ਰਕਮ ਬਾਰੇ ਪਹਿਲਾਂ ਆਪਣੇ ਮਕਾਨ-ਮਾਲਕ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਮੁਡ਼-ਭੁਗਤਾਨ ਬਾਰੇ ਇੱਕ ਸਮਝੌਤੇ 'ਤੇ ਪਹੁੰਚ ਸਕੋ। ਜੇ ਤੁਸੀਂ ਪੂਰੀ ਰਕਮ ਨਹੀਂ ਦੇ ਸਕਦੇ, ਤਾਂ ਤੁਹਾਨੂੰ ਕਿਰਾਏ ਦੀ ਬਕਾਇਆ ਰਕਮ ਦਾ ਕੁਝ ਭੁਗਤਾਨ ਬਾਕਾਇਦਗੀ ਨਾਲ ਵਾਪਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਜੇ ਤੁਸੀਂ ਆਪਣੇ ਹਾਉਸਿੰਗ ਲਾਭ ਵਿਚ ਦੇਰੀ ਕਰਕੇ ਕਿਰਾਏ ਦੇ ਭੁਗਤਾਨਾਂ ਵਿਚ ਪੱਛਡ਼ ਗਏ ਹੋ, ਤਾਂ ਇਸ ਬਾਰੇ ਆਪਣੇ ਮਕਾਨ-ਮਾਲਕ ਨੂੰ ਦੱਸੋ ਅਤੇ ਆਪਣੇ ਸਥਾਨਕ ਹਾਉਸਿੰਗ ਲਾਭ ਦਫ਼ਤਰ ਨੂੰ ਬੇਨਤੀ ਕਰਦਿਆਂ 14 ਦਿਨਾਂ ਦੇ ਅੰਦਰ ਅੰਦਰ ਭੁਗਤਾਨ ਕਰਨ ਲਈ ਲਿਖੋ। ਜੇ ਹਾਉਸਿੰਗ ਲਾਭ ਦਫ਼ਤਰ ਤੁਹਾਡੇ ਦਾਅਵੇ 'ਤੇ ਛੇਤੀ ਨਾਲ ਕਾਰਵਾਈ ਨਹੀਂ ਕਰ ਸਕਦਾ, ਤਾਂ ਤੁਹਾਨੂੰ ਅੰਤਰਿਮ ਭੁਗਤਾਨ ਲਈ ਕਹਿਣਾ ਚਾਹੀਦਾ ਹੈ। ਤੁਹਾਨੂੰ ਲਾਭ ਦਫ਼ਤਰ ਵਲੋਂ ਮੰਗੀ ਗਈ ਕਿਸੇ ਵੀ ਜਾਣਕਾਰੀ ਨੂੰ ਦੇਣ ਦੀ ਕੋਸ਼ਿਸ਼ ਕਰਨੀ ਅਤੇ ਦੇਣੀ ਚਾਹੀਦੀ ਹੈ।

ਜੇ ਤੁਸੀਂ ਆਪਣੇ ਕਿਰਾਏ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ, ਕਿਉਂਕਿ ਤੁਹਾਨੂੰ ਮਿਲੀ ਹਾਉਸਿੰਗ ਲਾਭ ਦੀ ਰਕਮ ਤੁਹਾਡੇ ਕਿਰਾਏ ਨਾਲੋਂ ਘੱਟ ਹੈ, ਆਪਣੇ ਸਥਾਨਕ ਹਾਉਸਿੰਗ ਲਾਭ ਦਫ਼ਤਰ ਨੂੰ ਔਖੇ ਸਮੇਂ ਲਈ ਦਿੱਤੇ ਜਾਣ ਵਾਲੇ ਅਖ਼ਤਿਆਰੀ ਭੁਗਤਾਨ ਲਈ ਅਰਜ਼ੀ ਦਿਓ। ਜੇ ਦਫ਼ਤਰ ਤੁਹਾਡੇ ਦਾਅਵੇ ਨੂੰ ਰੱਦ ਕਰ ਦਿੰਦਾ ਹੈ ਜਾਂ ਪੇਸ਼ਕਸ਼ ਕੀਤੀ ਗਈ ਰਕਮ ਚੋਖੀ ਨਹੀਂ ਹੈ, ਤਾਂ ਤੁਹਾਨੂੰ, ਤੁਹਾਡੇ ਦਾਅਵੇ ਦੇ ਜਵਾਬ ਵਿਚ ਮਿਲੇ ਪੱਤਰ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਹਾਉਸਿੰਗ ਲਾਭ ਦਫ਼ਤਰ ਨੂੰ ਲਿਖ ਕੇ ਤੁਹਾਡੇ ਦਾਅਵੇ 'ਤੇ ਮੁਡ਼ ਵਿਚਾਰ ਕਰਨ ਲਈ ਕਹਨਾ ਚਾਹਿਦਾ ਹੈ।

ਘਰ ਖ਼ਾਲੀ ਕਰਨ ਨੂੰ ਟਾਲਣਾ

ਕਿਰਾਏਦਾਰੀ ਕਾਨੂੰਨ ਗੁੰਝਲਦਾਰ ਹੈ। ਇੱਕ ਮਕਾਨ-ਮਾਲਕ ਘਰ ਕਿਵੇਂ ਅਤੇ ਕਦੋਂ ਖ਼ਾਲੀ ਕਰਾ ਸਕਦਾ ਹੈ, ਬਾਰੇ ਨੇਮ ਹੋਰਨਾਂ ਗੱਲਾਂ ਦੇ ਨਾਲ ਨਾਲ, ਮਕਾਨ-ਮਾਲਕ ਨਾਲ ਹੋਏ ਤੁਹਾਡੇ ਸਮਝੌਤੇ ਦੀ ਕਿਸਮ 'ਤੇ ਨਿਰਭਰ ਕਰਦਾ ਹੈ। ਪਰ ਜ਼ਿਆਦਾਤਰ ਸੂਰਤਾਂ ਵਿਚ, ਮਕਾਨ-ਮਾਲਕ ਅਦਾਲਤ ਤੋਂ ਇਜਾਜ਼ਤ ਲਏ ਬਿਨਾ ਤੁਹਾਨੂੰ ਘਰੋਂ ਬਾਹਰ ਨਹੀਂ ਕੱਢ ਸਕਦਾ। ਇਸਤੋਂ ਪਹਿਲਾਂ ਕਿ ਉਹ ਅਦਾਲਤ ਵਿਚ ਅਰਜ਼ੀ ਦੇਣ, ਤੁਹਾਡੇ ਮਕਾਨ-ਮਾਲਕ ਨੂੰ ਤੁਹਾਨੂੰ ਨੋਟਿਸ ਦੇਣਾ ਚਾਹੀਦਾ ਹੈ ਕਿ ਉਹ ਜਾਇਦਾਦ ਦਾ ‘ਕਬਜ਼ਾ ਚਾਹ’ ਰਹੇ ਹਨ (ਜਿਸਦਾ ਮਤਲਬ ਹੈ ਕਿ ਉਹ ਕਿਰਾਏਦਾਰੀ ਖ਼ਤਮ ਕਰਨਾ ਅਤੇ ਤੁਹਾਨੂੰ ਕੱਢਣਾ ਚਾਹੁੰਦਾ ਹੈ)।

ਜੇ ਤੁਸੀਂ ਆਪਣੇ ਕਿਰਾਏ ਦੇ ਬਕਾਏ ਜਾਂ ਹਾਉਸਿੰਗ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿਚ ਮਦਦ ਚਾਹੁੰਦੇ ਹੋ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 'ਤੇ ਸਾਡੇ ਹਾਉਸਿੰਗ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ 'ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ