Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

28. ਮੈਨੂੰ ਘੱਟੋ-ਘੱਟ ਉਜਰਤ ਨਾਲੋਂ ਘੱਟ ਭੁਗਤਾਨ ਕੀਤਾ ਜਾ ਰਿਹਾ ਹੈ। ਮੈਂ ਕੀ ਕਰ ਸਕਦਾ ਹਾਂ?

ਜੇ ਤੁਹਾਡਾ ਨੌਕਰੀਦਾਤਾ ਘੱਟੋ-ਘੱਟ ਉਜਰਤ ਨਾਲੋਂ ਘੱਟ ਭੁਗਤਾਨ ਕਰ ਰਿਹਾ ਹੈ, ਤਾਂ ਤੁਹਾਡੇ ਹੱਕ

ਜ਼ਿਆਦਾਤਰ ਵਰਕਰ ਕਾਨੂੰਨੀ ਤੌਰ ਤੇ ਘੱਟੋ-ਘੱਟ ਰਾਸ਼ਟਰੀ ਉਜਰਤ ਦੇ ਹਕਦਾਰ ਹਨ। ਵੱਖ ਵੱਖ ਲੋਕਾਂ ਲਈ ਵੱਖ ਵੱਖ ਦਰਾਂ ਲਾਗੂ ਹੁੰਦੀਆਂ ਹਨ ਅਤੇ ਹਰ ਅਕਤੂਬਰ ਵਿਚ ਬਦਲਦੀਆਂ ਹਨ। ਅਕਤੂਬਰ 2008 ਤੋਂ ਅਕਤੂਬਰ 2009 ਤਕ ਘੱਟੋ-ਘੱਟ ਰਾਸ਼ਟਰੀ ਉਜਰਤ ਹੈ:

  • £3.53 ਫੀ ਘੰਟਾ, ਜੇ ਤੁਹਾਡੀ ਉਮਰ 16 ਅਤੇ 17 ਸਾਲ ਦੇ ਵਿਚਕਾਰ ਹੈ (ਅਕਤੂਬਰ 2009 ਤੋਂ £3.57);
  • £4.77 ਫੀ ਘੰਟਾ, ਜੇ ਤੁਹਾਡੀ ਉਮਰ 18 ਅਤੇ 21 ਸਾਲ ਦੇ ਵਿਚਕਾਰ ਹੈ (ਅਕਤੂਬਰ 2009 ਤੋਂ £4.83); ਅਤੇ
  • £5.73 ਫੀ ਘੰਟਾ, ਜੇ ਤੁਹਾਡੀ ਉਮਰ 22 ਸਾਲ ਜਾਂ ਵਧ ਹੈ (ਅਕਤੂਬਰ 2009 ਤੋਂ £5.80).

ਸਵੈ-ਰੋਜ਼ਗਾਰ ਲੋਕ ਅਤੇ ਹਥਿਆਰ ਬੰਦ ਫੌਜਾਂ ਦੇ ਮੈਂਬਰਾਂ ਸਮੇਤ ਕੁਝ ਲੋਕ ਘੱਟੋ-ਘੱਟ ਰਾਸ਼ਟਰੀ ਉਜਰਤ ਦੇ ਹਕਦਾਰ ਨਹੀਂ ਹਨ। ਅਤੇ ਅਪ੍ਰੈਂਟਿਸਾਂ ਵਰਗੇ ਹੋਰ ਕਿਸਮ ਦੇ ਵਰਕਰ ਲਈ ਵਿਸ਼ੇਸ਼ ਨੇਮ ਹਨ।

ਜੇ ਤੁਹਾਡਾ ਖਿਆਲ ਹੈ ਕਿ ਤੁਹਾਡਾ ਨੌਕਰੀਦਾਤਾ ਤੁਹਾਨੂੰ ਘੱਟੋ-ਘੱਟ ਰਾਸ਼ਟਰੀ ਉਜਰਤ ਦਾ ਭੁਗਤਾਨ ਨਹੀਂ ਕਰ ਰਿਹਾ, ਤਾਂ ਤੁਹਾਨੂੰ ਆਪਣੀ ਤਨਖਾਹ ਨਾਲ ਸੰਬੰਧਿਤ ਕੋਈ ਵੀ ਰਿਕਾਰਡ ਵੇਖਣ ਦਾ ਹੱਕ ਹੈ, ਜੋ ਉਸ ਕੋਲ ਹਨ। ਆਪਣੇ ਤਨਖਾਹ ਦੇ ਰਿਕਾਰਡ ਵੇਖਣ ਲਈ ਕਹਿਣ ਵਾਸਤੇ ਆਪਣੇ ਨੌਕਰੀਦਾਤਾ ਨੂੰ ਲਿਖੋ; ਉਸਨੂੰ ਤੁਹਾਨੂੰ ਰਿਕਾਰਡ 14 ਦਿਨਾਂ ਦੇ ਅੰਦਰ ਅੰਦਰ ਦੇਣਾ ਜਾਂ ਵਿਖਾਉਣਾ ਚਾਹੀਦਾ ਹੈ। ਆਪਣੇ ਪੱਤਰ ਦੀ ਨਕਲ ਰੱਖੋ। ਜੇ ਤੁਹਾਡਾ ਨੌਕਰੀਦਾਤਾ ਤੁਹਾਨੂੰ ਤੰਗ-ਪਰੇਸ਼ਾਨ ਕਰ ਰਿਹਾ ਹੈ ਜਾਂ ਤੁਹਾਨੂੰ ਬਰਖਾਸਤ ਕਰਦਾ ਹੈ ਕਿਉਂਕਿ ਤੁਸੀਂ ਉਸਨੂੰ ਆਪਣੀ ਤਨਖਾਹ ਦੇ ਰਿਕਾਰਡ ਵਿਖਾਉਣ ਲਈ ਕਿਹਾ ਹੈ, ਤਾਂ ਉਹ ਕਾਨੂੰਨ ਤੋਡ਼ ਰਿਹਾ ਹੈ।

ਜੇ ਤੁਹਾਨੂੰ ਘੱਟੋ-ਘੱਟ ਉਜਰਤ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, ਤਾਂ ਜਿੰਨੀ ਛੇਤੀ ਸੰਭਵ ਹੋਵੇ, ਤੁਹਾਨੂੰ ਘੱਟੋ-ਘੱਟ ਰਾਸ਼ਟਰੀ ਉਜਰਤ ਹੈਲਪਲਾਈਨ ਨੂੰ ਫੋਨ ਕਰਨਾ ਜਾਂ ਸਾਡੇ ਰੋਜ਼ਗਾਰ ਸਲਾਹਕਾਰਾਂ ਵਿਚੋਂ ਇਕ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਤੁਹਾਨੂੰ ਤੁਹਾਡੇ ਨੌਕਰੀਦਾਤਾ ਖਿਲਾਫ ਦਾਅਵਾ ਪਾਉਣ ਵਿਚ ਮਦਦ ਕਰ ਸਕਦੇ ਹਨ ਅਤੇ ਆਪਣੇ ਦਾਅਵੇ ਨੂੰ ਕਿਵੇਂ ਬਿਹਤਰ ਬਣਾ ਸਕਦੇ ਹੋ, ਬਾਰੇ ਸਲਾਹ ਦੇ ਸਕਦੇ ਹਨ।

ਜੇ ਘੱਟੋ-ਘੱਟ ਰਾਸ਼ਟਰੀ ਉਜਰਤ ਬਾਰੇ ਤੁਹਾਡੇ ਕੋਈ ਹੋਰ ਸੁਆਲ ਹਨ ਜਾਂ ਇਕ ਦਾਅਵਾ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ 0845 6000 678 ਤੇ ਘੱਟੋ-ਘੱਟ ਰਾਸ਼ਟਰੀ ਉਜਰਤ ਹੈਲਪਲਾਈਨ ਨਾਲ ਸੰਪਰਕ ਕਰੋ।

ਜੇ ਤੁਹਾਨੂੰ ਆਪਣੀਆਂ ਉਜਰਤਾਂ ਜਾਂ ਰੋਜ਼ਗਾਰ ਦੇ ਕਿਸੇ ਹੋਰ ਪਹਿਲੂ ਨਾਲ ਨਜਿਠਣ ਵਿਚ ਮਦਦ ਦੀ ਲੋਡ਼ ਹੈ, ਤਾਂ ਅਸੀਂ ਤੁਹਾਨੂੰ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਰੋਜ਼ਗਾਰ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ