Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

26. ਮੈਨੂੰ ਬੇਲੋਡ਼ਾ ਬਣਾਇਆ ਜਾ ਰਿਹਾ ਹੈ ਅਤੇ ਮੇਰੇ ਨੌਕਰੀਦਾਤਾ ਵੱਲ ਮੇਰੀ ਛੁੱਟੀਆਂ ਦੀ ਤਨਖਾਹ ਬਣਦੀ ਹੈ। ਮੈਂ ਕੀ ਕਰ ਸਕਦਾ ਹਾਂ?

ਆਪਣੇ ਸਾਬਕਾ ਨੌਕਰੀਦਾਤਾ ਤੋਂ ਆਪਣੀ ਛੁੱਟੀਆਂ ਦੀ ਤਨਖਾਹ ਦਾ ਦਾਅਵਾ ਕਿਵੇਂ ਕਰੋ

ਜਦੋਂ ਤੁਸੀਂ ਨੌਕਰੀ ਛੱਡਦੇ ਹੋ, ਤਾਂ ਤੁਸੀਂ ਕਿਸੇ ਵੀ ਛੁੱਟੀ ਦੀ ਹਕਦਾਰੀ ਲਈ ਭੁਗਤਾਨ ਦੇ ਹਕਦਾਰ ਹੋ, ਜੋ ਕਿ ਤੁਸੀਂ ਨਹੀਂ ਲਿਆ।

ਜੇ ਤੁਹਾਡੇ ਨੋਟਿਸ ਵਿੱਚ ਕੰਮ ਕਰਨ ਦੀ ਥਾਂ ਤੁਹਾਨੂੰ ਨੋਟਿਸ ਤਨਖਾਹ ਦਿੱਤੀ ਜਾਂਦੀ ਹੈ, ਤਾਂ ਆਪਣੇ ਨੋਟਿਸ ਵਕਫੇ ਦੌਰਾਨ ਤੁਸੀਂ ਉਪਲਬਧ ਹੋਣ ਵਾਲੀਆਂ ਛੁੱਟੀਆਂ ਵਿਚ ਉਸ ਤਰ੍ਹਾਂ ਵਾਧਾ ਨਹੀਂ ਕਰ ਸਕਦੇ, ਜਿਵੇਂ ਕੇ ਤੁਸੀਂ ਨੋਟਿਸ ਵਕਫੇ ਦੌਰਾਨ ਕੰਮ ਕਰਦਿਆਂ ਕਰ ਸਕਦੇ ਸੀ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਛੁੱਟੀ ਦੀ ਤਨਖਾਹ ਦੀ ਸਹੀ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ, ਤਾਂ ਆਪਣੇ ਸਾਬਕਾ ਨੌਕਰੀਦਾਤਾ ਨੂੰ ਪੁਛੋ ਕਿ ਕਿਉਂ ਅਤੇ ਉਸਨੂੰ ਤੁਹਾਨੂੰ ਦੇਣੀ ਬਣਦੀ ਰਕਮ ਦਾ ਸੱਤ ਦਿਨਾਂ ਦੇ ਅੰਦਰ ਭੁਗਤਾਨ ਕਰਨ ਲਈ ਕਹੋ। ਆਪਣਾ ਪੱਤਰ ਰਿਕਾਰਡ ਕੀਤੀ ਗਈ ਡਿਲੀਵਰੀ ਰਾਹੀਂ ਭੇਜੋ ਅਤੇ ਨਕਲ ਰੱਖੋ।

ਤੁਸੀਂ ਰੋਜ਼ਗਾਰ ਟ੍ਰਿਬਿਊਨਲ ਵਿਖੇ ਭੁਗਤਾਨ ਨਾ ਕੀਤੀ ਗਈ ਛੁੱਟੀਆਂ ਦੀ ਤਨਖਾਹ ਲਈ ਵੀ ਦਾਅਵਾ ਪਾ ਸਕਦੇ ਹੋ। ਆਪਣੇ ਨੌਕਰੀਦਾਤਾ ਨੂੰ ਪਹਿਲਾਂ ਲਿਖੇ ਬਿਨਾ ਤੁਸੀਂ ਸਿਧਿਆਂ ਰੋਜ਼ਗਾਰ ਟ੍ਰਿਬਿਊਨਲ ਨੂੰ ਅਰਜ਼ੀ ਦੇ ਸਕਦੇ ਹੋ, ਪਰ ਜੇ ਤੁਸੀਂ ਇੰਜ ਕਰਦੇ ਹੋ, ਤਾਂ ਤੁਹਾਨੂੰ ਮੁਆਵਜ਼ਾ ਘੱਟ ਮਿਲ ਸਕਦਾ ਹੈ। ਦਾਅਵਾ ਪਾਉਣ ਲਈ, ਆਪਣੇ ਸਭ ਤੋਂ ਨਜ਼ਦੀਕੀ ਰੋਜ਼ਗਾਰ ਟ੍ਰਿਬਿਊਨਲ ਦਫ਼ਤਰ ਨਾਲ ਸੰਪਰਕ ਕਰੋ ਅਤੇ ਦਾਅਵਾ ਫ਼ਾਰਮ ਲਈ ਕਹੋ। 0845 795 9775 ਤੇ ਰੋਜ਼ਗਾਰ ਟ੍ਰਿਬਿਊਨਲ ਪੁਛਗਿਛ ਲਾਈਨ ਤੇ ਫੋਨ ਕਰਕੇ ਤੁਸੀਂ ਪਤਾ ਲਾ ਸਕਦੇ ਹੋ ਕਿ ਸਭ ਤੋਂ ਨਜ਼ਦੀਕੀ ਦਫ਼ਤਰ ਕਿਥੇ ਹੈ।

ਤੁਹਾਨੂੰ, ਤੁਹਾਡੀ ਨੌਕਰੀ ਖ਼ਤਮ ਹੋਣ ਦੀ ਤਾਰੀਖ਼ ਤੋਂ ਤਿੰਨ ਮਹੀਨੇ ਦੇ ਅੰਦਰ, ਇੱਕ ਦਿਨ ਪਹਿਲਾਂ ਆਪਣਾ ਦਾਅਵਾ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਲਈ ਜੇ ਉਹ 1 ਅਗਸਤ, 2009 ਸੀ, ਤਾਂ ਤੁਹਾਨੂੰ 31 ਅਕਤੂਬਰ ਤੱਕ ਟ੍ਰਿਬਿਊਨਲ ਨੂੰ ਅਰਜ਼ੀ ਦੇਣੀ ਪਏਗੀ। ਜੇ ਤੁਸੀਂ ਇਸ ਸਮਾਂ-ਸੀਮਾ ਤੋਂ ਖੁੰਝ ਜਾਂਦੇ ਹੋ, ਤਾਂ ਤੁਸੀਂ ਅਜੇ ਵੀ ਇਕਰਾਰਨਾਮੇ ਦੀ ਉਲੰਘਣਾ ਲਈ ਕਾਉਂਟੀ ਕੋਰਟ ਵਿਚ ਆਪਣਾ ਦਾਅਵਾ ਪਾ ਸਕਦੇ ਹੋ।

ਜੇ ਤੁਹਾਨੂੰ ਆਪਣੀ ਛੁੱਟੀ ਦੀ ਤਨਖ਼ਾਹ ਜਾਂ ਰੋਜ਼ਗਾਰ ਦੇ ਕਿਸੇ ਹੋਰ ਪਹਿਲੂ ਨਾਲ ਨਜਿਠਣ ਵਿਚ ਮਦਦ ਦੀ ਲੋਡ਼ ਹੈ, ਤਾਂ ਅਸੀਂ ਤੁਹਾਨੂੰ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਰੋਜ਼ਗਾਰ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ