Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

25. ਛਾਂਟੀ ਦੇ ਭੁਗਤਾਨ ਵਜੋਂ ਮੈਨੂੰ ਕੀ ਮਿਲੇਗਾ?

ਉਹਨਾਂ ਨੇਮਾਂ ਦਾ ਪਤਾ ਲਾਓ, ਜੋ ਛਾਂਟੀ ਦੀ ਤਨਖਾਹ ਤੇ ਲਾਗੂ ਹੁੰਦੇ ਹਨ

ਛਾਂਟੀ ਦਾ ਭੁਗਤਾਨ ਕੀ ਹੈ ਜਿਸਦੇ ਕਿ ਤੁਸੀਂ ਹਕਦਾਰ ਹੋ, ਦਾ ਪਤਾ ਲਾਉਣ ਲਈ, ਆਪਣਾ ਨੌਕਰੀ ਦਾ ਇਕਰਾਰਨਾਮਾ ਵੇਖੋ। ਜੇ ਤੁਹਾਡੇ ਇਕਰਾਰਨਾਮੇ ਵਿਚ ਭੁਗਤਾਨ ਦਾ ਜ਼ਿਕਰ ਨਹੀਂ ਹੈ ਜਾਂ ਤੁਹਾਡੇ ਕੋਲ ਇਕਰਾਰਨਾਮਾ ਨਹੀਂ ਹੈ, ਤੁਸੀਂ ਕਾਨੂੰਨੀ ਤੌਰ ਤੇ ਅਜੇ ਵੀ ਛਾਂਟੀ ਦੀ ਤਨਖਾਹ ਦੇ ਹਕਦਾਰ ਹੋ ਸਕਦੇ ਹੋ।

ਛਾਂਟੀ ਦੀ ਤਨਖਾਹ ਲਈ ਯੋਗ ਹੋਣ ਵਾਸਤੇ ਤੁਸੀਂ ਆਮ ਤੌਰ ਤੇ ਆਪਣੇ ਨੌਕਰੀਦਾਤਾ ਨਾਲ ਘੱਟੋ-ਘੱਟ ਦੋ ਸਾਲ ਲਈ ਕੰਮ ਜ਼ਰੂਰ ਕੀਤਾ ਹੋਵੇ ਅਤੇ ਤੁਹਾਡੀ ਉਮਰ 18 ਸਾਲ ਤੋਂ ਵਧ ਹੋਵੇ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਨੌਕਰੀਦਾਤਾ ਨੇ ਤੁਹਾਨੂੰ ਛਾਂਟੀ ਲਈ ਪਖਪਾਤੀ ਤਰੀਕੇ ਨਾਲ ਚੁਣਿਆ ਹੈ ਜਾਂ ਤੁਹਾਡੇ ਖਿਲਾਫ ਇਸ ਤਰੀਕੇ ਨਾਲ ਪਖਪਾਤ ਕੀਤਾ ਹੈ ਕਿ ਤੁਹਾਨੂੰ ਛਾਂਟੀ ਲਈ ਚੁਣਿਆ ਗਿਆ ਸੀ (ਉਦਾਹਰਣ ਲਈ, ਜੇ ਤੁਹਾਨੂੰ ਤੁਹਾਡੀ ਨਸਲ, ਲਿੰਗ ਜਾਂ ਕਿਉਂਕਿ ਤੁਹਾਨੂੰ ਅਪੰਗਤਾ ਹੋ ਸਕਦੀ ਹੈ, ਕਰਕੇ ਚੁਣਿਆ ਗਿਆ ਸੀ) ਤਾਂ ਘੱਟੋ-ਘੱਟ ਦੋ ਸਾਲ ਵਾਲਾ ਨੇਮ ਲਾਗੂ ਨਹੀਂ ਹੁੰਦਾ।

ਤੁਹਾਨੂੰ ਛਾਂਟੀ ਦੇ ਭੁਗਤਾਨ ਦੀ ਕਿੰਨੀ ਰਕਮ ਮਿਲਣੀ ਚਾਹੀਦੀ ਹੈ, ਤੁਹਾਡੀ ਨੌਕਰੀ ਕਿੰਨੀ ਲੰਮੀ ਹੈ, ਤੁਹਾਡੀ ਉਮਰ ਅਤੇ ਟੈਕਸ ਤੋਂ ਪਹਿਲਾਂ ਤੁਹਾਡੀ ਹਫਤਾਵਾਰੀ ਤਨਖਾਹ ਤੇ ਨਿਰਭਰ ਕਰਦੀ ਹੈ।

  • 18 ਅਤੇ 21 ਸਾਲ ਦੀ ਉਮਰ ਦੇ ਵਿਚਕਾਰ ਹਰ ਸਾਲ ਦੇ ਲਗਾਤਾਰ ਰੋਜ਼ਗਾਰ ਲਈ ਤੁਹਾਨੂੰ ਅਧੇ ਹਫਤੇ ਦੀ ਤਨਖਾਹ ਮਿਲੇਗੀ।
  • 22 ਅਤੇ 40 ਸਾਲ ਦੀ ਉਮਰ ਦੇ ਵਿਚਕਾਰ ਹਰ ਸਾਲ ਦੇ ਲਗਾਤਾਰ ਰੋਜ਼ਗਾਰ ਲਈ ਤੁਹਾਨੂੰ ਇਕ ਹਫਤੇ ਦੀ ਤਨਖਾਹ ਮਿਲੇਗੀ।
  • 41 ਅਤੇ 65 ਸਾਲ ਦੀ ਉਮਰ ਦੇ ਵਿਚਕਾਰ ਹਰ ਸਾਲ ਦੇ ਲਗਾਤਾਰ ਰੋਜ਼ਗਾਰ ਲਈ ਤੁਹਾਨੂੰ ਡੇਢ ਹਫਤੇ ਦੀ ਤਨਖਾਹ ਮਿਲੇਗੀ।

ਹਫਤਾਵਾਰੀ ਤਨਖਾਹ ਦੀ ਰਕਮ ਤੇ ਇਕ ਉਪਰਲੀ ਸੀਮਾ ਹੈ, ਜੋ ਤੁਹਾਨੂੰ ਮਿਲ ਸਕਦੀ ਹੈ। ਇਸ ਵੇਲੇ ਇਹ ਇਕ ਹਫਤੇ ਦੀ £350 ਹੈ, (1 ਅਕਤੂਬਰ, 2009 ਤੋਂ ਵਧ ਕੇ £380 ਹੋ ਜਾਏਗੀ)। ਅਤੇ ਜੇ ਤੁਸੀਂ 20 ਸਾਲ ਤੋਂ ਵਧ ਸਮੇਂ ਤੋਂ ਨੌਕਰੀ ਕਰ ਰਹੇ ਹੋ, ਤਾਂ ਤੁਹਾਨੂੰ 20 ਸਾਲ ਤੋਂ ਵਧ ਕਿਸੇ ਵੀ ਸਮੇਂ ਲਈ ਕੋਈ ਛਾਂਟੀ ਸੰਬੰਧੀ ਤਨਖਾਹ ਨਹੀਂ ਮਿਲੇਗੀ।

ਜੇ ਤੁਹਾਡੇ ਨੌਕਰੀਦਾਤਾ ਨੇ ਤੁਹਾਨੂੰ ਛਾਂਟੀ ਦੇ ਭੁਗਤਾਨ ਦੀ ਪੇਸ਼ਕਸ਼ ਨਹੀਂ ਕੀਤੀ ਜਾਂ ਤੁਹਾਡਾ ਰਕਮ ਬਾਰੇ ਵਿਵਾਦ ਹੈ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਰੋਜ਼ਗਾਰ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ ਤੇ ਮਾਹਿਰਾਨਾ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ