Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

24. ਮੈਨੂੰ ਬੇਲੋਡ਼ਾ ਬਣਾਇਆ ਜਾ ਰਿਹਾ ਹੈ ਅਤੇ ਮੇਰਾ ਨਹੀਂ ਮੰਨਣਾ ਕਿ ਇਹ ਉਚਿਤ ਹੈ। ਮੈਂ ਕੀ ਕਰ ਸਕਦਾ ਹਾਂ?

ਕੀ ਕਰੋ ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਅਣਉਚਿਤ ਢੰਗ ਨਾਲ ਬਰਖਾਸਤ ਕੀਤਾ ਜਾ ਰਿਹਾ ਹੈ

  • ਤੁਹਾਡੇ ਰੋਜ਼ਗਾਰਦਾਤਾ ਨੂੰ ਚਾਹੀਦਾ ਹੈ ਕਿ ਉਹ ਦਰਸਾਏ ਕਿ ਤੁਹਾਨੂੰ ਫ਼ਾਲਤੂ ਠਹਿਰਾਏ ਜਾਣ ਤੋਂ ਬਾਅਦ ਤੁਹਾਡੇ ਵਾਲੀ ਆਸਾਮੀ ਨਹੀਂ ਰਹੇਗੀ;
  • ਤੁਹਾਡੇ ਰੋਜ਼ਗਾਰਦਾਤਾ ਨੂੰ ਚਾਹੀਦਾ ਹੈ ਕਿ ਤੁਹਾਨੂੰ ਫ਼ਾਲਤੂ ਠਹਿਰਾਏ ਜਾਣ ਤੋਂ ਪਹਿਲਾਂ ਉਹ ਤੁਹਾਡੇ ਨਾਲ ਇਸਦੇ ਵਿਕਲਪਾਂ ਬਾਰੇ ਗਲ ਕਰੇ;
  • ਤੁਹਾਡੇ ਰੋਜ਼ਗਾਰਦਾਤਾ ਨੂੰ ਚਾਹੀਦਾ ਹੈ ਕਿ ਉਹ ਦਰਸਾਏ ਕਿ ਤੁਹਾਨੂੰ ਫ਼ਾਲਤੂ ਠਹਿਰਾਏ ਜਾਣ ਦੇ ਉਚਿਤ ਅਤੇ ਨਿਰਪਖ ਕਾਰਨ ਹਨ;
  • ਤੁਹਾਡੇ ਰੋਜ਼ਗਾਰਦਾਤਾ ਨੂੰ ਤੁਹਾਡੇ ਵਾਸਤੇ ਕੋਈ ਹੋਰ ਨੌਕਰੀ ਲਭਣ ਦੇ ਜਤਨ ਕਰਨੇ ਚਾਹੀਦੇ ਹਨ। ਇਹ ਜ਼ਰੂਰੀ ਨਹੀਂ ਕਿ ਇਹ ਨੌਕਰੀ ਕਿਸੇ ਤਰੀਕੇ ਨਾਲ ਤੁਹਾਡੀ ਪਿਛਲੀ ਨੌਕਰੀ ਵਰਗੀ ਹੋਵੇ ਜਾਂ ਉਸੇ ਸਥਾਨ 'ਤੇ ਹੀ ਹੋਵੇ, ਪਰ ਇਹ ਕੰਮ ਅਜਿਹਾ ਹੋਣਾ ਚਾਹੀਦਾ ਹੈ, ਜੋ ਤੁਸੀਂ ਕਰ ਸਕਦੇ ਹੋਵੋ।

ਜੇਕਰ ਤੁਸੀਂ ਇਕ ਕੁਆਲੀਫ਼ਾਈਂਗ ਸਮੇਂ ਤਕ ਨੌਕਰੀ ਕਰ ਚੁਕੇ ਹੋ ਅਤੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਰੋਜ਼ਗਾਰਦਾਤਾ ਨੇ ਇਨ੍ਹਾਂ ਚੋਂ ਕੋਈ ਵੀ ਕਾਰਵਾਈ ਨਹੀਂ ਕੀਤੀ, ਤਾਂ ਤੁਸੀਂ ਇਕ ਇੰਪਲਾਇਮੈਂਟ ਟ੍ਰਿਬਿਊਨਲ ਵਿੱਚ, ਅਨੁਚਿਤ ਤੌਰ 'ਤੇ ਫ਼ਾਲਤੂ ਠਹਿਰਾਏ ਜਾਣ ਬਦਲੇ ਦਾਅਵਾ ਪੇਸ਼ ਕਰ ਸਕਦੇ ਹੋ। ਜੋ ਤੁਸੀਂ ਇਹ ਸਾਬਤ ਕਰ ਸਕੋ ਕਿ ਤੁਹਾਨੂੰ ਅਨੁਚਿਤ ਤੌਰ 'ਤੇ ਫ਼ਾਲਤੂ ਕਰਾਰ ਦਿਤਾ ਗਿਆ ਹੈ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਉਸ ਨਾਲੋਂ ਜ਼ਿਆਦਾ ਰਕਮ ਮਿਲੇ, ਜਿੰਨੀ ਕਿ ਤੁਹਾਨੂੰ ਉਂਜ ਮਿਲਦੀ ਹੈ।

ਅਜਿਹਾ ਕਰਨ ਲਈ ਤੁਹਾਨੂੰ ਸਭ ਤੋਂ ਨੇਡ਼ੇ ਵਾਲੇ ਇੰਪਲਾਇਮੈਂਟ ਟ੍ਰਿਬਿਊਨਲ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜੋ ਤੁਹਾਨੂੰ ਇਕ ਕਲੇਮ ਫ਼ਾਰਮ ਭੇਜੇਗਾ। ਤੁਹਾਨੂੰ ਜਿਸ ਤਾਰੀਖ਼ ਨੂੰ ਫ਼ਾਲਤੂ ਠਹਿਰਾਇਆ ਜਾਏ, ਤੁਹਾਡੇ ਲਈ ਉਦੋਂ ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਵਿੱਚ ਕਲੇਮ ਪੇਸ਼ ਕਰਨਾ ਜ਼ਰੂਰੀ ਹੈ।

ਜੇ ਤੁਹਾਨੂੰ ਅਨੁਚਿਤ ਤੌਰ 'ਤੇ ਫ਼ਾਲਤੂ ਠਹਿਰਾਏ ਜਾਣ ਬਾਰੇ ਹਾਲਤ ਨਾਲ ਨਜਿੱਠਣ ਵਿੱਚ ਜਾਂ ਮੁਲਾਜ਼ਮਤ ਦੇ ਕਿਸੇ ਹੋਰ ਪਹਿਲੂ ਦੇ ਸੰਬੰਧ ਵਿੱਚ ਸਹਾਇਤਾ ਦੀ ਜ਼ਰੂਰਤ ਹੋਵੇ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਲੈਣ ਲਈ ਸਾਡੇ ਰੋਜ਼ਗਾਰ ਸਲਾਹਕਾਰਾਂ ਵਿਚੋਂ ਕਿਸੇ ਇਕ ਨਾਲ ਗਲ ਕਰੋ।

ਵਾਪਸ ਉੱਤੇ