Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

23. ਮੇਰਾ ਨੌਕਰੀਦਾਤਾ, ਮੇਰੇ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ। ਮੈਂ ਕੀ ਕਰ ਸਕਦਾ ਹਾਂ?

ਜੇ ਤੁਹਾਡਾ ਨੌਕਰੀਦਾਤਾ ਤੁਹਾਡੇ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਿਹਾ, ਤਾਂ ਤੁਹਾਡੇ ਹੱਕ

ਇਕਰਾਰਨਾਮੇ ਦੀ ਉਲੰਘਣਾ ਹੁੰਦੀ ਹੈ, ਜਦੋਂ ਨੌਕਰੀ ਦੇ ਤੁਹਾਡੇ ਇਕਰਾਰਨਾਮੇ ਦੀਆਂ ਸ਼ਰਤਾਂ ਵਿਚੋਂ ਕਿਸੇ ਇਕ ਦੀ ਉਲੰਘਣਾ ਤੁਸੀਂ ਜਾਂ ਤੁਹਾਡਾ ਨੌਕਰੀਦਾਤਾ ਕਰਦਾ ਹੈ। ਉਦਾਹਰਣ ਲਈ, ਤੁਹਾਡਾ ਨੌਕਰੀਦਾਤਾ ਇਕਰਾਰਨਾਮੇ ਦੀ ਉਲੰਘਣਾ ਕਰ ਰਿਹਾ ਹੋ ਸਕਦਾ ਹੈ, ਜੇ ਉਹ ਤੁਹਾਡੀਆਂ ਉਜਰਤਾਂ ਦਾ ਭੁਗਤਾਨ ਨਹੀਂ ਕਰਦਾ, ਜਾਂ ਉਹ ਤੁਹਾਡੀ ਸਹਿਮਤੀ ਤੋਂ ਬਿਨਾ ਤੁਹਾਡੀਆਂ ਕੰਮ ਕਰਨ ਦੀਆਂ ਸਥਿਤੀਆਂ ਵਿਚ ਤਬਦੀਲੀਆਂ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ।

ਜੇ ਤੁਹਾਡਾ ਨੌਕਰੀਦਾਤਾ ਤੁਹਾਡੇ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ, ਤਾਂ ਪਹਿਲਾਂ ਤੁਸੀਂ ਉਸਨੂੰ ਜ਼ਬਾਨੀ ਜਾਂ ਲਿਖਤੀ ਦੱਸੋ। ਹੁਸ਼ਿਆਰ ਰਹੋ - ਤੁਹਾਡੇ ਨੌਕਰੀਦਾਤਾ ਤੋਂ ਸਿਰਫ਼ ਇਕ ਗਲਤੀ ਹੋ ਸਕਦੀ ਹੈ ਅਤੇ ਇਸਨੂੰ ਛੇਤੀ ਨਾਲ ਠੀਕ ਕਰਕੇ ਖੁਸ਼ੀ ਹੋਏਗੀ।

ਜੇ ਤੁਹਾਡਾ ਨੌਕਰੀਦਾਤਾ ਤੁਹਾਡੀ ਗੱਲ ਤੇ ਕੰਨ ਨਹੀਂ ਧਰਦਾ, ਇਕ ਰਸਮੀ ਸ਼ਿਕਾਇਤ ਕਰਦਿਆਂ ਉਸਨੂੰ ਲਿਖੋ ਅਤੇ ਕਹੋ ਕਿ ਜੇ ਉਹ ਤੁਹਾਡੀ ਸ਼ਿਕਾਇਤ ਨੂੰ ਤਸਲੀਬਖਸ਼ ਢੰਗ ਨਾਲ ਨਹੀਂ ਸੁਲਝਾਉਂਦਾ, ਤਾਂ ਤੁਸੀਂ ਉਸਦੇ ਖਿਲਾਫ ਕਾਰਵਾਈ ਕਰੋਗੇ। ਆਪਣੇ ਪੱਤਰ ਦੀ ਇਕ ਨਕਲ ਰੱਖੋ।

ਜੇ ਤੁਸੀਂ ਆਪਣੇ ਨੌਕਰੀਦਾਤਾ ਨਾਲ ਸਮਸਿਆ ਹਲ ਨਹੀਂ ਕਰ ਸਕਦੇ, ਤੁਸੀਂ ਇਕਰਾਰਨਾਮੇ ਦੀ ਉਲੰਘਣਾ ਲਈ ਦਾਅਵਾ ਪਾ ਸਕਦੇ ਹੋ:

  • ਰੋਜ਼ਗਾਰ ਟ੍ਰਿਬਿਊਨਲ ਨੂੰ। ਤੁਸੀਂ ਇਹ ਆਪਣੀ ਨੌਕਰੀ ਖਤਮ ਹੋਣ ਤੋਂ ਬਾਅਦ ਹੀ ਕਰ ਸਕਦੇ ਹੋ; ਜਾਂ
  • ਕਾਉਂਟੀ ਕੋਰਟ ਨੂੰ। ਤੁਸੀਂ ਇਹ ਕਰ ਸਕਦੇ ਹੋ, ਭਾਵੇਂ ਤੁਸੀਂ ਆਪਣੇ ਨੌਕਰੀਦਾਤਾ ਨਾਲ ਅਜੇ ਵੀ ਕੰਮ ਕਰ ਰਹੇ ਹੋ।

ਜੇ ਤੁਹਾਡਾ ਮੰਨਣਾ ਹੈ ਕਿ ਤੁਹਾਡਾ ਨੌਕਰੀਦਾਤਾ, ਤੁਹਾਡੇ ਇਕਰਾਰਨਾਮੇ ਦੀ ਉਲੰਘਣਾ ਵਿਚ ਤੁਹਾਡੇ ਖਿਲਾਫ ਪਖਪਾਤ ਕਰ ਰਿਹਾ ਹੈ, ਫਿਰ ਤੁਸੀਂ ਰੋਜ਼ਗਾਰ ਟ੍ਰਿਬਿਊਨਲ ਵਿਖੇ ਪਖਪਾਤ ਲਈ ਦਾਅਵਾ ਕਰ ਸਕਦੇ ਹੋ।

ਆਮ ਤੌਰ ਤੇ, ਤੁਹਾਨੂੰ ਰੋਜ਼ਗਾਰ ਟ੍ਰਿਬਿਊਨਲ ਕੋਲ ਜਾਣ ਤੋਂ ਪਹਿਲਾਂ ਆਪਣੇ ਨੌਕਰੀਦਾਤਾ ਦੇ ਸ਼ਿਕਾਇਤ ਸੰਬੰਧੀ ਅਮਲ ਰਾਹੀਂ ਲੰਘਣਾ ਚਾਹੀਦਾ ਹੈ। ਜੇ ਤੁਸੀਂ ਇੰਜ ਨਹੀਂ ਕਰਦੇ ਅਤੇ ਤੁਸੀਂ ਰੋਜ਼ਗਾਰ ਟ੍ਰਿਬਿਊਨਲ ਵਿਚ ਕੇਸ ਜਿਤ ਜਾਂਦੇ ਹੋ, ਤਾਂ ਤੁਹਾਨੂੰ ਘੱਟ ਮੁਆਵਜ਼ਾ ਮਿਲ ਸਕਦਾ ਹੈ।

ਸਾਰੇ ਮਾਮਲਿਆਂ ਵਿਚ, ਦਾਅਵਾ ਫ਼ਾਰਮ ਲਈ ਆਪਣੇ ਸਭ ਤੋਂ ਨਜ਼ਦੀਕੀ ਰੋਜ਼ਗਾਰ ਟ੍ਰਿਬਿਊਨਲ ਦਫ਼ਤਰ ਨਾਲ ਸੰਪਰਕ ਕਰੋ। 0845 795 9775 ਤੇ ਰੋਜ਼ਗਾਰ ਟ੍ਰਿਬਿਊਨਲ ਪੁਛਗਿਛ ਲਾਈਨ ਤੇ ਫੋਨ ਕਰਕੇ ਤੁਸੀਂ ਪਤਾ ਲਾ ਸਕਦੇ ਹੋ ਕਿ ਸਭ ਤੋਂ ਨਜ਼ਦੀਕੀ ਦਫ਼ਤਰ ਕਿਥੇ ਹੈ।

ਤੁਹਾਨੂੰ ਅਧਿਕ੍ਰਿਤ ਤੌਰ ਤੇ ਤੁਹਾਡੀ ਨੌਕਰੀ ਖ਼ਤਮ ਹੋਣ ਜਾਂ ਆਪਣੇ ਕੰਮ ਦੇ ਅਖ਼ੀਰਲੇ ਦਿਨ ਤੋਂ ਇੱਕ ਦਿਨ ਘੱਟ 3 ਮਹੀਨੇ ਦੇ ਅੰਦਰ ਰੋਜ਼ਗਾਰ ਟ੍ਰਿਬਿਊਨਲ ਕੋਲ ਆਪਣਾ ਦਾਅਵਾ ਜ਼ਰੂਰ ਪਾਉਣਾ ਪਏਗਾ। ਇਸ ਲਈ ਜੇ ਤੁਹਾਡਾ ਆਖ਼ਰੀ ਦਿਨ 1 ਅਗਸਤ, 2009 ਸੀ, ਤਾਂ ਤੁਹਾਨੂੰ ਅਖ਼ੀਰ 31 ਅਕਤੂਬਰ ਤੱਕ ਟ੍ਰਿਬਿਊਨਲ ਨੂੰ ਅਰਜ਼ੀ ਦੇਣੀ ਪਏਗੀ।

ਇਕਰਾਰਨਾਮੇ ਦੀ ਉਲੰਘਣਾ ਇੰਨੀ ਗੰਭੀਰ ਹੋ ਸਕਦੀ ਹੈ ਕਿ ਇਸ ਨਾਲ ਮੁਲਾਜ਼ਮ ਦੇ ਅਸਤੀਫੇ ਤੇ ਦਾਅਵੇ ਨੂੰ “ਉਸਾਰੂ ਅਣਉਚਿਤ ਬਰਖਾਸਤਗੀ” ਠਹਿਰਾਇਆ ਜਾ ਸਕਦਾ ਹੈ। ਪਰ ਅਸਤੀਫ਼ਾ ਦੇਣ ਬਾਰੇ ਸੋਚਣ ਤੋਂ ਪਹਿਲਾਂ ਜਿੰਨੀ ਛੇਤੀ ਸੰਭਵ ਹੋਵੇ, ਮਾਹਿਰਾਨਾ ਕਾਨੂੰਨੀ ਸਲਾਹ ਲਓ। ਇਹ ਸਿਧ ਕਰਨਾ ਬਹੁਤ ਮੁਸ਼ਕਿਲ ਹੈ ਕਿ ਤੁਹਾਡੇ ਨੌਕਰੀਦਾਤਾ ਦਾ ਵਿਹਾਰ “ਉਸਾਰੂ ਅਣਉਚਿਤ ਬਰਖਾਸਤਗੀ” ਦਾ ਕਾਰਣ ਹੈ।

ਜੇ ਤੁਹਾਨੂੰ ਤੁਹਾਡੇ ਨੌਕਰੀਦਾਤਾ ਵਲੋਂ ਇਕਰਾਰਨਾਮੇ ਦੀ ਉਲੰਘਣਾ ਜਾਂ ਰੋਜ਼ਗਾਰ ਦੇ ਕਿਸੇ ਹੋਰ ਪਹਿਲੂ ਨਾਲ ਨਜਿਠਣ ਵਿਚ ਮਦਦ ਦੀ ਲੋਡ਼ ਹੈ, ਤਾਂ ਅਸੀਂ ਤੁਹਾਨੂੰ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਰੋਜ਼ਗਾਰ ਸਲਾਹਕਾਰਾਂ ਵਿਚੋਂ ਇੱਕ ਨਾਲ ਗੱਲ ਕਰੋ। ਮਾਹਿਰਾਨਾ ਟੈਲੀਫ਼ੋਨ ਸਲਾਹ ਤਾਂ ਹੀ ਮਿਲਦੀ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ