Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

21. ਮੈਨੂੰ ਆਪਣੀ ਯੂਨੀਵਰਸਿਟੀ ਨਾਲ ਮੁਸ਼ਕਿਲਾਂ ਹਨ। ਮੈਂ ਕੀ ਕਰ ਸਕਦਾ ਹਾਂ

ਜੇ ਤੁਹਾਨੂੰ ਆਪਣੀ ਯੂਨੀਵਰਸਿਟੀ ਨਾਲ ਮੁਸ਼ਕਿਲਾਂ ਹਨ, ਤਾਂ ਕਿਸ ਨੂੰ ਮਿਲੋ।

ਜੇ ਤੁਹਾਨੂੰ ਆਪਣੀ ਯੂਨੀਵਰਸਿਟੀ ਨਾਲ ਮੁਸ਼ਕਿਲਾਂ ਹਨ, ਤਾਂ ਯਾਦ ਰਖੋ ਕਿ ਸੰਬੰਧ ਵਿਚ ਤੁਹਾਡੇ ਹਕ ਹਨ। ਤੁਹਾਡੀ ਯੂਨੀਵਰਸਿਟੀ ਵਿਸ਼ੇਸ਼ ਨੇਮਾਂ ਵਿਚ ਬੱਝੀ ਹੋਈ ਹੈ, ਜੋ ਕਿ ਸਰਕਾਰੀ ਸੰਸਥਾਵਾਂ ਤੇ ਲਾਗੂ ਹੁੰਦੇ ਹਨ। ਇਸਤੋਂ ਅਲਾਵਾ, ਯੂਨੀਵਰਸਿਟੀ ਦੇ ਆਪਣੇ ਖ਼ੁਦ ਦੇ ਨੇਮ ਹੋਣਗੇ, ਜਿਸ ਵਿਚ ਦਸਿਆ ਗਿਆ ਹੈ ਕਿ ਇਸਨੂੰ ਤੁਹਾਡੇ ਪ੍ਰਤੀ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ।

ਇਹਨਾਂ ਵਿਚੋਂ ਬਹੁਤੇ ਨੇਮ ਅਤੇ ਸ਼ਰਤਾਂ ਤੁਹਾਨੂੰ ਯੂਨੀਵਰਸਿਟੀ ਦੇ ਪ੍ਰਾਸਪੈਕਟਸ ਵਿਚ ਮਿਲ ਸਕਦੇ ਹਨ, ਜੋ ਤੁਹਾਨੂੰ ਪਹਿਲੀ ਵਾਰੀ ਅਪਲਾਈ ਕਰਨ ਤੇ ਦਿਤਾ ਗਿਆ ਹੋਏਗਾ। ਤੁਸੀਂ ਯੂਨੀਵਰਸਿਟੀ ਵਲੋਂ ਤਿਆਰ ਕੀਤੀਆਂ ਗਈਆਂ ਪੁਸਤਕਾਂ ਅਤੇ ਆਪਣੇ ਖ਼ੁਦ ਦੇ ਵਿਭਾਗ ਵਿਚ ਵੀ ਹੋਰ ਨੇਮਾਂ ਦਾ ਪਤਾ ਲਾ ਸਕਦੇ ਹੋ।

ਜੇ ਤੁਸੀਂ ਆਪਣੀਆਂ ਮੁਸ਼ਕਿਲਾਂ ਬਾਰੇ ਸਲਾਹ ਕਰਨਾ ਚਾਹੁੰਦੇ ਹੋ, ਤਾਂ ਆਪਣੀ ਵਿਦਿਆਰਥੀ ਯੂਨੀਅਨ ਕੋਲ ਪਹੁੰਚ ਕਰਨਾ ਠੀਕ ਹੈ, ਕਿਉਂਕਿ ਉਹਨਾਂ ਨੂੰ ਤੁਹਾਡੀ ਵਿਸ਼ੇਸ਼ ਯੂਨੀਵਰਸਿਟੀ ਅਤੇ ਇਸਦੇ ਵਿਅਕਤੀਗਤ ਨੇਮਾਂ ਬਾਰੇ ਜ਼ਿਆਦਾ ਪਤਾ ਹੋਏਗਾ। ਵਿਦਿਆਰਥੀ ਯੂਨੀਅਨ ਦੇ ਸਲਾਹਕਾਰ ਤੁਹਾਡੇ ਹਕਾਂ ਅਤੇ ਅਪੀਲ ਦੇ ਅਮਲਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੇ ਸਮਰਥ ਹੋਣਗੇ। ਉਹਨਾਂ ਨੂੰ ਸੰਬੰਧਤ ਕਾਨੂੰਨਾਂ ਦੀ ਚੰਗੀ ਆਮ ਜਾਣਕਾਰੀ ਹੋਏਗੀ, ਜੋ ਕਿ ਤੁਹਾਡੇ ਅਤੇ ਯੂਨੀਵਰਸਿਟੀ ਵਿਚਕਾਰ ਸੰਬੰਧ ਨੂੰ ਚਲਾਉਂਦੇ ਹਨ। ਤੁਹਾਡੀ ਵਿਦਿਆਰਥੀ ਯੂਨੀਅਨ, ਤੁਹਾਡੇ ਕੇਸ ਤੇ ਲਾਗੂ ਹੋਣ ਵਾਲੀਆਂ ਸੰਬੰਧਤ ਪੁਸਤਿਕਾਂ ਅਤੇ ਨੇਮਾਂ ਦੀਆਂ ਕਾਪੀਆਂ ਤੁਹਾਨੂੰ ਲੈਕੇ ਦੇਣ ਦੇ ਸਮਰਥ ਵੀ ਹੋ ਸਕਦੀ ਹੈ।

ਜੇ ਤੁਸੀਂ ਸਾਰੇ ਅੰਦਰੂਨੀ ਅਪੀਲੀ ਅਮਲਾਂ ਅਤੇ ਆਪਣੀ ਵਿਦਿਆਰਥੀ ਯੂਨੀਅਨ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਵੀ ਆਪਣੀ ਮੁਸ਼ਕਿਲ ਨੂੰ ਹਲ ਨਹੀਂ ਕਰ ਸਕੇ, ਤਾਂ ਤੁਹਾਨੂੰ 0118 959 9813 ਤੇ ਜਾਂ http://www.oiahe.org.uk/ ਤੇ ਸੁਤੰਤਰ ਫ਼ੈਸਲਾ ਕਰਨ ਵਾਲੇ ਦੇ ਦਫ਼ਤਰ (OIA) ਨੂੰ ਸ਼ਿਕਾਇਤ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਅਖ਼ੀਰ ਵਿਚ, ਤੁਹਾਨੂੰ ਉਚ ਸਿਖਿਆ ਕਾਨੂੰਨ ਵਿਚ ਮਾਹਿਰ ਵਕੀਲ ਜਾਂ ਜਥੇਬੰਦੀ ਤੋਂ ਮਦਦ ਦੀ ਲੋਡ਼ ਪੈ ਸਕਦੀ ਹੈ। ਪਰ, ਅਦਾਲਤਾਂ ਦੇ ਬਹੁਤ ਸੀਮਤ ਅਧਿਕਾਰ ਹਨ, ਵਿਸ਼ੇਸ਼ ਤੌਰ ਤੇ, ਜਿਥੇ ਤੁਹਾਡੀ ਸ਼ਿਕਾਇਤ ਯੂਨੀਵਰਸਿਟੀ ਵਲੋਂ ਤੁਹਾਡੇ ਕੰਮ ਬਾਰੇ ਕੀਤੇ ਗਏ ਫ਼ੈਸਲਿਆਂ ਬਾਰੇ ਹੈ।

ਜੇ ਤੁਹਾਡੀ ਸਮਸਿਆ ਫ਼ੀਸਾਂ ਦੇ ਪੱਧਰ ਬਾਰੇ ਜੋ ਯੂਨੀਵਰਸਿਟੀ ਜਾਂ ਤੁਹਾਡੀ ਸਥਾਨਕ ਅਥਾਰਿਟੀ ਵਲੋਂ ਕੀਤੇ ਗਏ ਮੁਲਾਂਕਣਾਂ ਨਾਲ ਸੰਬੰਧਤ ਹੈ, ਜੋ ਤੁਹਾਨੂੰ ਭੁਗਤਾਨ ਕਰਨਾ ਚਾਹੀਦਾ ਹੈ, ਇਸਦੀ ਤੁਹਾਡੀ ਵਿਦਿਆਰਥੀ ਯੂਨੀਅਨ ਵਲੋਂ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪਰ, ਜੇ ਤੁਹਾਨੂੰ ਸਮਸਿਆਵਾਂ ਹਨ, ਤਾਂ ਜਿੰਨੀ ਛੇਤੀ ਹੋ ਸਕੇ ਤੁਹਾਨੂੰ ਮਾਹਿਰਾਨਾ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਅਜਿਹੇ ਫ਼ੈਸਲਿਆਂ ਨੂੰ ਵੰਗਾਰਣ ਲਈ ਸਮੇਂ ਦੀਆਂ ਸੀਮਾਵਾਂ ਬਹੁਤ ਹੀ ਘਟ ਹੋ ਸਕਦੀਆਂ ਹਨ। ਤੁਸੀਂ ਆਮ ਕਰਕੇ ਇਸ ਕਿਸਮ ਦੀ ਸ਼ਿਕਾਇਤ ਨੂੰ OIA ਕੋਲ ਨਹੀਂ ਲਿਜਾ ਸਕਦੇ।

ਜੇ ਤੁਹਾਡੇ ਕੋਲ ਹੋਰ ਵਿਕਲਪ ਨਹੀਂ ਰਹੇ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਸਿਖਿਆ ਮਾਹਿਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ ਮਾਹਿਰਾਨਾ ਸਲਾਹ ਤਾਂ ਹੀ ਉਪਲਬਧ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ