Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

17. ਮੇਰੇ ਬੱਚੇ ਦੀ ਅਪੰਗਤਾ ਕਰਕੇ ਸਕੂਲ ਵਿਚ ਉਸ ਨਾਲ ਅਣਉਚਿਤ ਵਿਹਾਰ ਕੀਤਾ ਜਾ ਰਿਹਾ ਹੈ। ਮੈਂ ਕੀ ਕਰ ਸਕਦਾ ਹਾਂ

ਜੇ ਤੁਸੀਂ ਸੋਚਦੇ ਹੋ ਕਿ ਸਕੂਲ ਵਿਚ ਤੁਹਾਡੇ ਬੱਚੇ ਨਾਲ ਪਖਪਾਤੀ ਵਿਹਾਰ ਕੀਤਾ ਜਾ ਰਿਹਾ ਹੈ, ਤਾਂ ਆਪਣੇ ਵਿਕਲਪਾਂ ਦਾ ਪਤਾ ਲਾਓ।

ਸਕੂਲਾਂ ਨੂੰ ਇੱਕ ਬੱਚੇ ਨਾਲ ਉਸਦੀ ਅਪੰਗਤਾ ਨਾਲ ਸੰਬੰਧਿਤ ਕਾਰਣ ਕਰਕੇ ਪਖਪਾਤ ਨਹੀਂ ਕਰਨਾ ਚਾਹੀਦਾ, ਜਦ ਤਕ ਕਿ ਉਹ ਇਸਨੂੰ ਉਚਿਤ ਢੰਗ ਨਾਲ ਟਾਲ ਨਾ ਸਕਦੇ ਹੋਣ। ਸਕੂਲ ਪਖਪਾਤ ਕਰ ਰਿਹਾ ਹੈ, ਜੇ ਉਹ ਬੱਚੇ ਦੀ ਅਪੰਗਤਾ ਕਰਕੇ ਇਹ ਉਸਨੂੰ ਚੋਖੀ ਪ੍ਰਤੀਕੂਲ ਅਵਸਥਾ ਵਿਚ ਰਖ ਰਿਹਾ ਹੈ:

  • ਉਸਦੀ ਅਪੰਗਤਾ ਨਾਲ ਸੰਬੰਧਿਤ ਕਾਰਣ ਕਰਕੇ ਉਸ ਨਾਲ ਘਟ ਮਿਹਰਬਾਨੀ ਵਾਲਾ ਵਿਹਾਰ ਕੀਤਾ ਜਾਂਦਾ ਹੈ; ਜਾ
  • ਉਹਨਾਂ ਨੂੰ ਉਚਿਤ ਸਹਾਇਤਾ ਉਪਲਬਧ ਕਰਨ ਜਾਂ ਉਹਨਾਂ ਲਈ ਢੁਕਵੇਂ ਸੁਧਾਰ ਕਰਨ ਵਿਚ ਨਾਕਾਮ ਰਿਹਾ ਹੈ।

ਪਰ, ਸਕੂਲ ਨੂੰ ਪਖਪਾਤ ਦੀ ਆਗਿਆ ਮਿਲ ਸਕਦੀ ਹੈ, ਜੇ ਇਹ ਬਹੁਤ ਚੰਗੇ ਕਾਰਣ ਕਰਕੇ ਹੈ, ਜੋ ਕਿ ਸਿਧੇ ਤੌਰ ਤੇ ਤੁਹਾਡੇ ਬੱਚੇ ਦੇ ਕੇਸ ਨਾਲ ਜੁਡ਼ਿਆ ਹੋਇਆ ਹੈ, ਉਦਾਹਰਣ ਲਈ, ਜੇ ਸਮਸਿਆ ਨਾਲ ਨਜਿੱਠਣਾ ਬਹੁਤ ਮਹਿੰਗਾ ਹੋਏਗਾ ਜਾਂ ਵਿਹਾਰ ਵਿਚ ਲਿਆਉਣਾ ਮੁਸ਼ਕਿਲ ਹੈ।

ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਖ਼ਿਲਾਫ਼ ਪਖਪਾਤ ਕੀਤਾ ਜਾ ਰਿਹਾ ਹੈ, ਸਕੂਲ ਨੂੰ ਇਹ ਦਸਣ ਲਈ ਮੀਟਿੰਗ ਵਾਸਤੇ ਕਹੋ ਕਿ ਤੁਸੀਂ ਕਿਉਂ ਸੋਚਦੇ ਹੋ ਕਿ ਇਹ ਪਖਪਾਤ ਕਰ ਰਿਹਾ ਹੈ ਅਤੇ ਇਸ ਸਮਸਿਆ ਨਾਲ ਕਿਵੇਂ ਨਜਿਠਣਾ ਚਾਹੀਦਾ ਹੈ, ਬਾਰੇ ਤੁਹਾਡਾ ਕੀ ਖ਼ਿਆਲ ਹੈ।

ਜੇ ਤੁਸੀਂ ਸਕੂਲ ਨਾਲ ਸਿਧਿਆਂ ਸਮਸਿਆ ਹਲ ਨਹੀਂ ਕਰ ਸਕਦੇ, ਤਾਂ ਤੁਸੀਂ ਹੋਰ ਕਾਰਵਾਈ ਕਰ ਸਕਦੇ ਹੋ। ਪਰ ਕਾਨੂੰਨੀ ਤੌਰ ਤੇ ਤੁਹਾਨੂੰ ਇਹ ਪਖਪਾਤ ਹੋਣ ਦੇ ਛੇ ਮਹੀਨਿਆਂ ਦੇ ਅੰਦਰ ਕਰਨਾ ਚਾਹੀਦਾ ਹੈ।

  • ਜੇ ਪਖਪਾਤ ਸਕੂਲ ਵਿਚ ਦਾਖ਼ਲੇ ਬਾਰੇ ਜਾਂ ਸਕੂਲ ਵਿਚੋਂ ਪਕੇ ਤੌਰ ਤੇ ਕਢਣ ਬਾਰੇ ਹੈ, ਤੁਹਾਨੂੰ ਸੰਬੰਧਿਤ ਸੁਤੰਤਰ ਅਪੀਲ ਪੈਨਲ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ।
  • ਪਖਪਾਤ ਦੀਆਂ ਹੋਰ ਸਾਰੀਆਂ ਕਿਸਮਾਂ ਲਈ, SEND (ਵਿਸ਼ੇਸ਼ ਵਿਦਿਅਕ ਲੋਡ਼ਾਂ ਅਤੇ ਅਪੰਗਤਾ ਟ੍ਰਿਬਿਉਨਲ) ਨੂੰ ਸ਼ਿਕਾਇਤ ਕਰੋ, ਜਿਸਦੀਆਂ ਮਾਤਾ-ਪਿਤਾ ਲਈ ਹੈਲਪਲਾਈਨਾਂ ਹਨ: 0870 241 2555 (ਇੰਗਲੈਂਡ) ਅਤੇ 01597 829800 (ਵੇਲਸ)।

ਜੇ ਤੁਸੀਂ ਸ਼ਿਕਾਇਤ ਕਰਨ ਬਾਰੇ ਸੋਚ ਰਹੇ ਹੋ, ਤਾਂ ਸਲਾਹ ਲਈ ਬਰਾਬਰੀ ਅਤੇ ਮਨੁਖੀ ਹੱਕਾਂ ਬਾਰੇ ਕਮਿਸ਼ਨ ਨਾਲ ਸੰਪਰਕ ਕਰੋ। ਇਸਦੇ ਹੈਲਪਲਾਈਨ ਨੰਬਰ ਹਨ: 0845 604 6610 (ਇੰਗਲੈਂਡ) ਅਤੇ 0845 604 8810 (ਵੇਲਸ)। ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਸਿਖਿਆ ਮਾਹਿਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ ਮਾਹਿਰਾਨਾ ਸਲਾਹ ਤਾਂ ਹੀ ਉਪਲਬਧ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ