Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

16. ਮੇਰੇ ਬੱਚੇ ਨੂੰ ਸਿਖਣ ਵਿਚ ਮੁਸ਼ਕਿਲ ਹੈ ਅਤੇ ਉਸਨੂੰ ਸਕੂਲ ਵਿਚ ਕੁਝ ਹੋਰ ਸਹਾਇਤਾ ਦੀ ਲੋਡ਼ ਪੈ ਸਕਦੀ ਹੈ। ਮੈਂ ਇਸ ਲਈ ਕਿਵੇਂ ਕਹਾਂ

ਪਤਾ ਲਾਓ ਕਿ ਸਕੂਲ ਵਿਚ ਤੁਹਾਡੇ ਬੱਚੇ ਨੂੰ ਕਿਹਡ਼ੀ ਵਾਧੂ ਸਹਾਇਤਾ ਮਿਲ ਸਕਦੀ ਹੈ।

ਵਿਸ਼ੇਸ਼ ਵਿਦਿਅਕ ਲੋਡ਼ਾਂ ਵਾਲੇ ਕੋਆੱਰਡੀਨੇਟਰ (SENCO), ਅਧਿਆਪਕ ਨੂੰ ਕਹੋ, ਜੋ ਸਕੂਲ ਵਿਚ ਵਾਧੂ ਮਦਦ ਦਾ ਪ੍ਰਬੰਧ ਕਰ ਸਕਦਾ ਹੈ। ਦੱਸੋ ਕਿ ਤੁਸੀਂ ਫ਼ਿਕਰਮੰਦ ਕਿਉਂ ਹੋ ਅਤੇ ਤੁਸੀਂ ਕੀ ਸੋਚਦੇ ਹੋ, ਜਿਸ ਨਾਲ ਮਦਦ ਹੋ ਸਕਦੀ ਹੈ। ਸਕੂਲਾਂ ਨੂੰ ਸਿਖਣ ਵਿਚ ਮੁਸ਼ਕਿਲਾਂ ਵਾਲੇ ਬੱਚਿਆਂ ਨੂੰ ਲੋਡ਼ੀਂਦੀ ਜੋ ਵੀ ਵਾਧੂ ਮਦਦ ਹੈ, ਉਪਲਬਧ ਕਰਾਉਣੀ ਚਾਹੀਦੀ ਹੈ। ਸਿਖਣ ਸੰਬੰਧੀ ਮੁਸ਼ਕਿਲਾਂ ਵਿਚ ਜਜ਼ਬਾਤੀ ਅਤੇ ਵਿਹਾਰਕ ਸਮਸਿਆਵਾਂ ਦੇ ਨਾਲ ਨਾਲ ਸਮਝਣ ਸੰਬੰਧੀ ਸਮਸਿਆਵਾਂ ਸ਼ਾਮਿਲ ਹੋ ਸਕਦੀਆਂ ਹਨ।

ਵਾਧੂ ਮਦਦ ਦਾ ਮਤਲਬ ਹੋ ਸਕਦਾ ਹੈ:

  • ਤੁਹਾਡੇ ਬੱਚੇ ਨਾਲ ਪਡ਼੍ਹਾਈ ਦੇ ਵੱਖ ਵੱਖ ਤਰੀਕਿਆਂ ਦੀ ਵਰਤੋਂ ਕਰਨਾ;
  • ਉਹਨਾਂ ਨੂੰ ਪਡ਼੍ਹਾਈ ਵਿਚ ਸਹਾਇਕ ਜਾਂ ਸਲਾਹਕਾਰ ਦੀ ਸਹਾਇਤਾ ਦੀ ਪੇਸ਼ਕਸ਼ ਕਰਨਾ; ਜਾਂ
  • ਤੁਹਾਡੇ ਬੱਚੇ ਨੂੰ ਵਿਸ਼ੇਸ਼ ਉਪਕਰਣ ਉਪਲਬਧ ਕਰਨੇ।

ਜੇ ਤੁਹਾਡੇ ਬੱਚੇ ਦੀਆਂ ਲੋਡ਼ਾਂ ਇਕੱਲਿਆਂ ਸਕੂਲ ਵਲੋਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਤੁਸੀਂ ਜਾਂ ਸਕੂਲ ‘ਕਾਨੂੰਨੀ ਮੁਲਾਂਕਣ’ ਕਰਾਉਣ ਲਈ ਸਥਾਨਕ ਅਥਾੱਰਿਟੀ ਨੂੰ ਲਿਖ ਸਕਦੇ ਹੋ। ਇਹ ਇੱਕ ਰਸਮੀ ਅਮਲ ਹੈ, ਜਿਥੇ ਏਜੰਸੀਆਂ ਅਤੇ ਪੇਸ਼ੇਵਰ, ਜੋ ਤੁਹਾਡੇ ਬੱਚੇ ਅਤੇ ਉਹਨਾਂ ਦੀ ਪਡ਼੍ਹਾਈ ਵਿਚ ਸ਼ਾਮਿਲ ਹੁੰਦੇ ਹਨ, ਦੇ ਨਾਲ ਨਾਲ ਤੁਸੀਂ, ਆਪਣੇ ਬੱਚੇ ਦੀਆਂ ਲੋਡ਼ਾਂ ਦਾ ਮੁਲਾਂਕਣ ਕਰਦੇ ਹੋ।

ਇੱਕ ਕਾਨੂੰਨੀ ਮੁਲਾਂਕਣ ਕਰਾਉਣ ਤੋਂ ਬਾਅਦ ਸਥਾਨਕ ਅਥਾੱਰਿਟੀ ‘ਵਿਸ਼ੇਸ਼ ਵਿਦਿਅਕ ਲੋਡ਼ਾਂ ਦਾ ਕਥਨ’ (ਅਕਸਰ ‘ਕਥਨ’ ਕਿਹਾ ਜਾਂਦਾ ਹੈ) ਬਣਾਉਣ ਦਾ ਫ਼ੈਸਲਾ ਕਰ ਸਕਦੀ ਹੈ। ਇਹ ਇੱਕ ਕਾਨੂੰਨੀ ਦਸਤਾਵੇਜ਼ ਹੈ, ਜੋ ਕਿ ਤੁਹਾਡੇ ਬੱਚੇ ਦੀਆਂ ਸਿਖਲਾਈ ਲੋਡ਼ਾਂ ਅਤੇ ਮਦਦ ਤੈਅ ਕਰਦਾ ਹੈ, ਜੋ ਉਹਨਾਂ ਲੋਡ਼ਾਂ ਦੀ ਪੂਰਤੀ ਲਈ ਮਿਲੇਗੀ। ਜੇ ਤੁਹਾਡੇ ਬੱਚੇ ਨੂੰ ਕਥਨ ਵਿਚ ਦਿਤੀ ਗਈ ਮਦਦ ਨਹੀਂ ਮਿਲਦੀ, ਤਾਂ ਤੁਸੀਂ ਸਥਾਨਕ ਅਥਾੱਰਿਟੀ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੇ ਸਮਰੱਥ ਹੋ ਸਕਦੇ ਹੋ। ਪਰ ਇੰਜ ਕਰਨ ਲਈ ਤੁਹਾਨੂੰ ਮਾਹਿਰਾਨਾ ਕਾਨੂੰਨੀ ਸਲਾਹ ਲੈਣ ਦੀ ਲੋਡ਼ ਪਏਗੀ।

ਜੇ ਸਥਾਨਕ ਅਥਾੱਰਿਟੀ ਕਾਨੂੰਨੀ ਮੁਲਾਂਕਣ ਕਰਾਉਣ ਤੋਂ ਮਨ੍ਹਾ ਕਰਦੀ ਹੈ ਜਾਂ ਤੁਸੀਂ, ਤੁਹਾਡੇ ਬੱਚੇ ਲਈ ਕੀਤੇ ਗਏ ਫ਼ੈਸਲੇ ਬਾਰੇ ਅਸਹਿਮਤ ਹੋ, ਤਾਂ ਤੁਸੀਂ SEND (ਵਿਸ਼ੇਸ਼ ਵਿਦਿਅਕ ਲੋਡ਼ਾਂ ਅਤੇ ਅਪੰਗਤਾ ਟ੍ਰਿਬਿਉਨਲ) ਨਾਮਕ ਜਥੇਬੰਦੀ ਨੂੰ ਅਪੀਲ ਕਰ ਸਕਦੇ ਹੋ।

ਇਹ ਇੱਕ ਗੁੰਝਲਦਾਰ ਅਧਿਕਾਰ-ਖੇਤਰ ਹੈ। ਜੇ ਤੁਹਾਨੂੰ ਅਮਲਾਂ ਨੂੰ ਸਮਝਣ ਲਈ ਮਦਦ ਦੀ ਲੋਡ਼ ਹੈ ਜਾਂ ਸਥਾਨਕ ਅਥਾੱਰਿਟੀ ਵਿਰੁਧ ਕਾਰਵਾਈ ਕਰਨਾ ਚਾਹੁੰਦੇ ਹੋ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਸਿਖਿਆ ਮਾਹਿਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ ਮਾਹਿਰਾਨਾ ਸਲਾਹ ਤਾਂ ਹੀ ਉਪਲਬਧ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ