Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

 • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

  08001 225 6653ਤੇ ਕਾੱਲ ਕਰੋ
 • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
 • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
 • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

15. ਮੇਰੇ ਬੱਚੇ ਨੂੰ ਸਕੂਲ ਵਿਚੋਂ ਕੱਢਿਆ ਜਾ ਰਿਹਾ ਹੈ। ਸਾਡੇ ਹੱਕ ਕੀ ਹਨ?

ਤੁਹਾਡੇ ਬੱਚੇ ਨੂੰ ਸਕੂਲ ਵਿਚੋਂ ਆਰਜ਼ੀ ਜਾਂ ਪੱਕੇ ਤੌਰ ਤੇ ਕੱਢੇ ਜਾਣ ਨਾਲ ਕਿਵੇਂ ਨਜਿੱਠੋ।

ਤੁਹਾਡੇ ਬੱਚੇ ਨੂੰ ਕੁਝ ਨਿਸ਼ਚਿਤ ਦਿਨਾਂ ਜਾਂ ਪੱਕੇ ਤੌਰ ਤੇ ਸਕੂਲ ਵਿਚੋਂ ਕੱਢਿਆ ਜਾ ਸਕਦਾ ਹੈ। ਸਕੂਲ ਨੂੰ ਤੁਹਾਨੂੰ ਇਹ ਦੱਸਦਿਆਂ ਜ਼ਰੂਰ ਲਿਖਣਾ ਚਾਹੀਦਾ ਹੈ ਕਿ ਉਹ ਤੁਹਾਡੇ ਬੱਚੇ ਨੂੰ ਕਿਉਂ ਕੱਢ ਰਹੇ ਹਨ। ਜੇ ਸਕੂਲ ਨੇ ਇੰਜ ਨਹੀਂ ਕੀਤਾ, ਤਾਂ ਇਸ ਨਾਲ ਫ਼ੌਰਨ ਸੰਪਰਕ ਕਰੋ, ਅਤੇ ਇਸ ਨੂੰ ਤੁਹਾਨੂੰ ਇੱਕ ਪੱਤਰ ਭੇਜਣ ਲਈ ਕਹੋ। ਤੁਹਾਡੇ ਅਤੇ ਸਕੂਲ ਵਿਚਕਾਰ ਸਾਰੇ ਪੱਤਰਾਂ ਦੀ ਨਕਲ ਰਖੋ।

ਜੇ ਤੁਹਾਡਾ ਬੱਚਾ ਸਰਕਾਰੀ-ਫ਼ੰਡ ਨਾਲ ਚੱਲਣ ਵਾਲੇ ਸਕੂਲ ਵਿਚ ਹੈ, ਜੇ ਤੁਸੀਂ ਕੱਢੇ ਜਾਣ ਦੇ ਕਾਰਣਾਂ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਗਵਰਨਰਾਂ ਨੂੰ ਸ਼ਿਕਾਇਤ ਕਰਨ ਦਾ ਹੱਕ ਹੈ। ਜੇ ਤੁਸੀਂ ਸੋਚਦੇ ਹੋ, ਤਾਂ ਤੁਸੀਂ ਇਹ ਕਰਨਾ ਚਾਹ ਸਕਦੇ ਹੋ:

 • ਤੁਹਾਡੇ ਬੱਚੇ ਨੇ ਉਹ ਨਹੀਂ ਕੀਤਾ, ਜਿਸ ਲਈ ਉਸਨੂੰ ਦੋਸ਼ੀ ਮੰਨਿਆ ਗਿਆ ਹੈ;
 • ਕੋਈ ਪੁਖ਼ਤਾ ਸਬੂਤ ਨਹੀਂ ਹੈ ਕਿ ਤੁਹਾਡੇ ਬੱਚੇ ਨੇ ਇੰਜ ਕੀਤਾ ਹੈ, ਜਿਸ ਬਾਰੇ ਸਕੂਲ ਨੇ ਕਿਹਾ ਹੈ ਕਿ ਤੁਹਾਡੇ ਬੱਚੇ ਨੇ ਕੀਤਾ ਹੈ;
 • ਜੁਰਮ, ਜਿਸ ਲਈ ਤੁਹਾਡਾ ਬੱਚਾ ਦੋਸ਼ੀ ਠਹਿਰਾਇਆ ਗਿਆ ਹੈ, ਏਨਾ ਗੰਭੀਰ ਨਹੀਂ ਹੈ ਕਿ ਉਸਨੂੰ ਸਕੂਲੋਂ ਕੱਢਣਾ ਨਿਆਈਂ ਹੈ;
 • ਤੁਹਾਡੇ ਬੱਚੇ ਨੂੰ ਇੰਜ ਕਰਨ ਲਈ ਭਡ਼ਕਾਇਆ ਗਿਆ ਸੀ, ਜਿਸ ਲਈ ਉਸਨੂੰ ਕੱਢਿਆ ਗਿਆ ਸੀ; ਜਾਂ
 • ਤੁਹਾਡੇ ਬੱਚੇ ਨੂੰ ਪਖਪਾਤੀ ਸਜ਼ਾ ਦੇਣ ਲਈ ਨਿਸ਼ਾਨਾ ਬਣਾਇਆ ਗਿਆ ਹੈ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਗ਼ਲਤ ਕੱਢਿਆ ਗਿਆ ਹੈ, ਤਾਂ ਜਿੰਨੀ ਛੇਤੀ ਸੰਭਵ ਹੋ ਸਕੇ ਸਕੂਲ ਦੀ ਗਵਰਨਿੰਗ ਬਾੱਡੀ ਨੂੰ ਇਹ ਦੱਸਦਿਆਂ ਲਿਖੋ ਕਿ ਕਿਉਂ। ਜੇ ਤੁਹਾਡੇ ਬੱਚੇ ਨੂੰ 15 ਦਿਨਾਂ ਤੋਂ ਵੱਧ ਲਈ ਕੱਢਿਆ ਗਿਆ ਹੈ, ਤਾਂ ਗਵਰਨਰ ਸੁਣਵਾਈ ਕਰਨਗੇ, ਜਿਥੇ ਤੁਸੀਂ ਆਪਣਾ ਕੇਸ ਰਖ ਸਕਦੇ ਹੋ।

ਜੇ ਤੁਹਾਡੇ ਬੱਚੇ ਨੂੰ ਪੱਕੇ ਤੌਰ ਤੇ ਕੱਢਿਆ ਗਿਆ ਹੈ ਅਤੇ ਗਵਰਨਰ ਤੁਹਾਡੇ ਬੱਚੇ ਨੂੰ ਕੱਢਣ ਦੇ ਸਕੂਲ ਦੇ ਫ਼ੈਸਲੇ ਨਾਲ ਸਹਿਮਤ ਹਨ, ਤਾਂ ਤੁਸੀਂ ਸਥਾਨਕ ਅਥਾੱਰਿਟੀ (ਕੌਂਸਲ) ਵਲੋਂ ਕਾਇਮ ਕੀਤੇ ਗਏ ਸੁਤੰਤਰ ਅਪੀਲ ਪੈਨਲ ਵਿਚ ਆਪਣੀ ਅਪੀਲ ਲਿਜਾ ਸਕਦੇ ਹੋ। ਜੇ ਤੁਸੀਂ ਆਪਣੀ ਅਪੀਲ ਨੂੰ ਇਸ ਪਡ਼ਾਅ ਤੇ ਲਿਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਹ ਅਮਲ ਸਿਰਫ਼ ਸਰਕਾਰੀ-ਫ਼ੰਡ ਨਾਲ ਚੱਲਣ ਵਾਲੇ ਸਕੂਲਾਂ ਲਈ ਹੈ। ਜੇ ਤੁਹਾਡਾ ਬੱਚਾ ਇੱਕ ਪ੍ਰਾਈਵੇਟ ਸਕੂਲ ਜਾਂ ਅਕੈਡਮੀ ਸਕੂਲ ਵਿਚ ਜਾਂਦਾ ਹੈ, ਤਾਂ ਤੁਸੀਂ ਕੀ ਕਾਰਵਾਈ ਕਰ ਸਕਦੇ ਹੋ, ਬਾਰੇ ਮਾਹਿਰ ਤੋਂ ਸਲਾਹ ਲੈਣ ਦੀ ਲੋਡ਼ ਪਏਗੀ।

ਜੇ ਤੁਹਾਨੂੰ ਆਪਣੇ ਬੱਚੇ ਨੂੰ ਕੱਢੇ ਜਾਣ ਜਾਂ ਪਡ਼੍ਹਾਈ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਲਈ ਮਦਦ ਦੀ ਲੋਡ਼ ਹੈ, ਤਾਂ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਮਾਹਿਰਾਨਾ ਸਲਾਹ ਲਈ 08001 225 6653 ਤੇ ਸਾਡੇ ਸਿਖਿਆ ਮਾਹਿਰਾਂ ਵਿਚੋਂ ਇੱਕ ਨਾਲ ਗੱਲ ਕਰੋ। ਟੈਲੀਫ਼ੋਨ ਮਾਹਿਰਾਨਾ ਸਲਾਹ ਤਾਂ ਹੀ ਉਪਲਬਧ ਹੈ, ਜੇ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ।

ਵਾਪਸ ਉੱਤੇ