Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

7. ਕਰਜ਼ਾ ਲੈਣ ਲਈ ਸਮੱਸਿਆਵਾਂ

ਕਰਜ਼ਾ ਇਨਕਾਰ ਨਾਲ ਵਿਹਾਰ ਕਰਦਿਆਂ ਹੋਇਆਂ ਤੁਹਾਡੇ ਅਖ਼ਤਿਆਰ ।

ਜਦੋਂ ਇਹ ਫ਼ੈਸਲਾ ਕਰਦਿਆਂ ਹੋਇਆਂ ਕਿ ਤੁਹਾਨੂੰ ਕਰਜ਼ਾ ਦਿੱਤਾ ਜਾਵੇ ਜਾਂ ਨਹੀਂ, ਜਿਆਦਾਤਰ ਉਧਾਰ ਦੇਣ ਵਾਲੇ ਉਧਾਰ ਸੰਦਰਭ ਅਜੈਂਸੀਆਂ (credit reference agencies) ਵੱਲੋਂ ਪ੍ਰਚਲਿਤ ਜਾਣਕਾਰੀ ਦੇ ਇੱਕ ਮੇਲ ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਦਾ ਆਪਣਾ ਉਧਾਰ ਸਕੋਰਿੰਗ ਤਰੀਕਾ ਹੁੰਦਾ ਹੈ। ਲੋਕਾਂ ਦੀ ਬਲੈਕਲਿਸਟ ਜਿਹੀ ਕੋਈ ਗੱਲ ਨਹੀਂ ਹੁੰਦੀ ਕਿ ਉਧਾਰ ਦੇਣ ਵਾਲੇ ਆਪਣੇ ਆਪ ਉਧਾਰ ਦੇਣ ਲਈ ਇਨਕਾਰ ਕਰ ਦੇਣਗੇ।

ਉਧਾਰ ਸਕੋਰਿੰਗ ਨਿਸ਼ਚਿਤ ਮਾਪਦੰਡ ਲਈ ਜਿੰਮੇ ਲਾਉਣ ਵਾਲੇ ਟਿੱਚੇ ਦੀ ਵਰਤੋਂ ਕਰਦੇ ਹਨ। ਉਦਾਹਰਨ ਲਈ, ਵੋਟਾਂ ਵਾਲੇ ਰਜ਼ਿਸਟਰ ਵਿੱਚ ਦਰਜ਼ ਹੋਣ ਕਾਰਨ ਤੁਹਾਨੂੰ ਨੰਬਰ ਮਿਲ ਸਕਦੇ ਨੇ। ਜਿਆਦਾ ਟਿੱਚੇ, ਜੋ ਤੁਹਾਡੇ ਜਿੰਮੇ ਲਾਏ ਜਾ ਚੁੱਕੇ ਹਨ, ਜਿਆਦਾ ਸੰਭਾਵਨਾ ਹੈ ਕਿ ਉਧਾਰ ਪ੍ਰਦਾਨ ਕਰਨ ਵਾਲਾ ਤੁਹਾਨੂੰ ਉਧਾਰ ਦੇਵੇਗਾ। ਵੱਖ-ਵੱਖ ਉਧਾਰ ਦੇਣ ਵਾਲਿਆਂ ਦੇ ਵੱਖ-ਵੱਖ ਸਕੋਰਿੰਗ ਮਾਪਦੰਡ ਹੁੰਦੇ ਹਨ, ਇਸਲਈ ਹੋ ਸਕਦਾ ਹੈ, ਕੁਝ ਦੁਆਰਾ ਤੁਹਾਨੂੰ ਇਨਕਾਰ ਕਰ ਦਿੱਤਾ ਜਾਵੇ ਪਰੰਤੂ ਕੁਝ ਦੁਆਰਾ ਸਵੀਕਾਰ ਕਰ ਲਿਆ ਜਾਵੇ।

ਜੇਕਰ ਤੁਹਾਨੂੰ ਕਰਜ਼ਾ ਦੇਣ ਲਈ ਇਨਕਾਰ ਕਰ ਦਿੱਤਾ ਗਿਆ ਹੋਵੇ, ਤੁਸੀਂ ਕਰ ਸਕਦੇ ਹੋ -

  • ਉਧਾਰ ਪ੍ਰਦਾਨ ਕਰਨ ਵਾਲੇ ਨੂੰ ਪੁੱਛ ਸਕਦੇ ਹੋ ਕਿਉਂ - ਹਾਲਾਂਕਿ ਇਹ ਤੁਹਾਨੂੰ ਵਿਵਰਣ ਸਮੇਤ ਕਾਰਣ ਨਹੀਂ ਦੱਸਦਾ, ਅਤੇ
  • ਤਿੰਨ ਮੁੱਖ ਉਧਾਰ ਸੰਦਰਭ ਅਜੈਂਸੀਆਂ ਵਿੱਚੋਂ ਕਿਸੇ (ਜਾਂ ਸਾਰੀਆਂ) ਤੋਂ ਤੁਹਾਡੀ ਉਧਾਰ ਸੰਦਰਭ ਫਾਈਲ ਦੀ ਇੱਕ ਕਾਪੀ ਪ੍ਰਾਪਤ ਕਰਨਾ Call Credit, Equifax ਅਤੇ Experian.

ਤੁਸੀਂ ਤੁਹਾਡੀ ਉਧਾਰ ਸੰਦਰਭ ਫਾਈਲ ਦੀ ਇੱਕ ਕਾਪੀ ਲਿਖਿਤ ਵਿੱਚ (ਜਾਂ ਆੱਨਲਾਈਨ), ਤੁਹਾਡੇ ਨਾਂ ਨਾਲ, ਪਤੇ, ਜਨਮ ਮਿਤੀ ਅਤੇ ਪਿਛਲੇ 6 ਵਰ੍ਹਿਆਂ ਲਈ ਪਿਛਲੇ ਪਤੇ ਨਾਲ ਅਰਜ਼ੀ ਰਾਹੀਂ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਤੁਹਾਡੀ ਫਾਈਲ ਦੀ ਇੱਕ ਕਾਪੀ ਲਈ ਬਹੁਤ ਥੋਡ਼੍ਹੀ ਫੀਸ ਦਾ ਭੁਗਤਾਨ ਕਰਨਾ ਪਵੇਗਾ।

ਜੇਕਰ ਤੁਹਾਨੂੰ ਯਕੀਨ ਹੈ ਕਿ ਤੁਹਾਡੀ ਫਾਈਲ ਵਿੱਚ ਕੋਈ ਗਲਤੀ ਹੈ ਜਾਂ ਝੂਠ ਹੈ, ਤੁਸੀਂ ਉਧਾਰ ਸੰਦਰਭ ਅਜੈਂਸੀ ਨੂੰ ਇਸਨੂੰ ਹਟਾਉਣ ਜਾਂ ਬਦਲਣ ਲਈ, ਜਾਂ ਤੁਹਾਡੀ ਫਾਈਲ ਵਿੱਚ ਇੱਕ ਨੋਟ ਜੋਡ਼ਨ ਲਈ ਅਰਜ਼ੀ ਦੇ ਸਕਦੇ ਹੋ। ਜੇਕਰ ਤੁਹਾਡੀ ਉਧਾਰ ਸੰਦਰਭ ਫਾਈਲ ਵਿੱਚ ਉਧਾਰ ਦੋਸ਼ ਜਾਂ ਕਾਉਂਟੀ ਕੋਰਟ ਦਾ ਫੈਸਲਾ ਹੈ, ਤਾਂ ਆਮ ਤੌਰ ਤੇ ਉਧਾਰ ਸੰਦਰਭ ਅਜੈਂਸੀ ਇਸਨੂੰ 6 ਵਰ੍ਹਿਆਂ ਦੇ ਬਾਅਦ ਹਟਾਵੇਗੀ।

ਕਰਜ਼ਾ ਇਨਕਾਰ ਹੋਣ ਨਾਲ ਵਿਹਾਰ ਕਰਨ, ਜਾਂ ਕਰਜ਼ੇ ਦੇ ਕਿਸੇ ਹੋਰ ਪਹਿਲੂ ਲਈ ਮਦਦ ਦੀ ਜਰੂਰਤ ਹੈ, ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਵਿਸ਼ੇਸ਼ੱਗ ਦੀ ਸਲਾਹ ਲਈ ਸਾਡੇ ਕਰਜ਼ੇ ਸੰਬੰਧੀ ਸਲਾਹ ਦੇਣ ਵਾਲਿਆਂ ਵਿੱਚੋਂ ਕਿਸੇ ਇੱਕ ਨਾਲ 08001 225 6653 ਤੇ ਗੱਲ ਕਰ ਸਕਦੇ ਹੋ। ਟੇਲੀਫੋਨ ਵਿਸ਼ੇਸ਼ੱਗ ਸਲਾਹ ਕੇਵਲ ਤਦੇ ਹੀ ਉਪਲਬਧ ਹੈ, ਜੇਕਰ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋਵੋ।

ਵਾਪਸ ਉੱਤੇ