Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

39. ਘਰੇਲੂ ਸ਼ੋਸ਼ਣ ਕੀ ਹੈ?

ਘਰੇਲੂ ਸ਼ੋਸ਼ਣ, ਇੱਕ ਨਜ਼ਦੀਕੀ ਰਿਸ਼ਤੇ ਵਿਚ, ਇੱਕ ਬਾਲਗ਼, ਆਮ ਤੌਰ 'ਤੇ ਆਦਮੀ ਵਲੋਂ, ਕਿਸੇ ਹੋਰ, ਆਮ ਤੌਰ 'ਤੇ ਔਰਤ 'ਤੇ ਕੰਟਰੋਲ ਕਰਨ ਵਾਲਾ ਅਤੇ ਹਮਲਾਕਾਰੀ ਵਿਹਾਰ ਹੈ।

ਇਹ, ਸਰੀਰਕ, ਜਿਨਸੀ, ਮਨੋਵਿਗਿਆਨਕ ਜਾਂ ਭਾਵਨਾਤਮਕ ਸ਼ੋਸ਼ਣ ਹੋ ਸਕਦਾ ਹੈ। ਮਾਲੀ ਸ਼ੋਸ਼ਣ ਅਤੇ ਸਮਾਜਕ ਤੌਰ 'ਤੇ ਅਲੱਗ-ਥਲੱਗ ਕਰਨਾ ਵੀ ਆਮ ਵਿਸ਼ੇਸ਼ਤਾਵਾਂ ਹਨ।

ਹਿੰਸਾ ਅਤੇ ਸ਼ੋਸ਼ਣ, ਅਸਲ ਵਿਚ ਹੋ ਸਕਦੇ ਹਨ ਜਾਂ ਧਮਕੀ ਦਿਤੀ ਜਾ ਸਕਦੀ ਹੈ ਅਤੇ ਇਹ ਕਦੀ-ਕਦੀ ਜਾਂ ਬਾਕਾਇਦਗੀ ਨਾਲ ਵਾਪਰ ਸਕਦੇ ਹਨ।

ਘਰੇਲੂ ਸ਼ੋਸ਼ਣ, ਭਿੰਨ-ਲਿੰਗ ਕਾਮੀ, ਲੈਸਬੀਅਨ, ਗੇ, ਦੋਵਾਂ ਜਿਨਸੀ ਰੁਝਾਨਾਂ ਅਤੇ ਟ੍ਰਾਂਸਜੈਂਡਰ ਸਮੇਤ, ਹਰ ਤਰ੍ਹਾਂ ਦੇ ਰਿਸ਼ਤੇ ਵਿਚ ਕਿਸੇ ਨਾਲ ਵੀ ਹੋ ਸਕਦਾ ਹੈ। ਲੋਕ, ਭਾਵੇਂ ਉਹਨਾਂ ਦਾ ਸਮਾਜਕ ਸਮੂਹ, ਸ਼੍ਰੇਣੀ, ਉਮਰ, ਨਸਲ, ਅਪੰਗਤਾ, ਲਿੰਗ-ਖਿਚ ਜਾਂ ਜੀਵਨ-ਸ਼ੈਲੀ ਕੋਈ ਵੀ ਹੈ, ਘਰੇਲੂ ਹਿੰਸਾ ਤੋਂ ਪੀੜਤ ਹੋ ਸਕਦੇ ਹਨ। ਇਹ ਸ਼ੋਸ਼ਣ ਕਿਸੇ ਵੀ ਸਮੇਂ ਸ਼ੁਰੂ ਹੋ ਸਕਦਾ ਹੈ; ਨਵੇਂ ਰਿਸ਼ਤੇ ਵਿਚ ਜਾਂ ਕਈ ਸਾਲ ਇਕੱਠਿਆਂ ਗੁਜ਼ਾਰਨ ਮਗਰੋਂ।

ਸ਼ੋਸ਼ਣ ਦਾ ਹਰ ਰੂਪ (ਮਨੋਵਿਗਿਆਨਕ, ਆਰਥਕ, ਭਾਵਨਾਤਮਕ ਅਤੇ ਸਰੀਰਕ) ਸ਼ੋਸ਼ਣ ਕਰਨ ਵਾਲੇ ਦੀ ਤਾਕਤ ਅਤੇ ਕੰਟਰੋਲ ਕਰਨ ਦੀ ਇੱਛਾ ਕਾਰਣ ਹੁੰਦਾ ਹੈ। ਅਜਿਹਾ ਸ਼ੋਸ਼ਣ, ਕਦੀ ਵੀ ਪ੍ਰਵਾਨਯੋਗ ਨਹੀਂ ਹੈ।

ਸਰੀਰਕ ਸ਼ੋਸ਼ਣ, ਸਭ ਤੋਂ ਵੱਧ ਜ਼ਾਹਿਰਾ ਰੂਪ ਹੈ ਅਤੇ ਇਸ ਵਿਚ ਮਾਰਨਾ- ਕੁਟਨਾ, ਦੰਦ ਮਾਰਨਾ, ਥੁੱਕਣਾ, ਠੁੱਡੇ ਮਾਰਨਾ ਜਾਂ ਧੱਕਾ ਦੇਣਾ ਸ਼ਾਮਿਲ ਹਨ। ਸ਼ੋਸ਼ਣ ਕਰਨ ਵਾਲਾ ਅਕਸਰ ਯਕੀਨੀ ਬਣਾਏਗਾ ਕਿ ਨੀਲ ਜਾਂ ਹੋਰ ਸੱਟਾਂ ਨਜ਼ਰ ਨਾ ਆਉਣ। ਸਰੀਰਕ ਸ਼ੋਸ਼ਣ ਵਿਚ, ਹਿੰਸਾ, ਸ਼ਬਦਾਂ ਜਾਂ ਹਰਕਤਾਂ ਰਾਹੀਂ ਧਮਕੀ ਵੀ ਸ਼ਾਮਿਲ ਹੈ, ਜੋ ਤੁਹਾਨੂੰ ਇੱਕ ਅਸਲੀ ਹਮਲੇ ਤੋਂ ਡਰਾਉਂਦੀ ਹੈ।

ਮਨੋਵਿਗਿਆਨਕ ਅਤੇ ਭਾਵਨਾਤਮਕ ਸ਼ੋਸ਼ਣ ਦੀ ਵਰਤੋਂ ਕਰ ਰਿਹਾ ਵਿਅਕਤੀ, ਪ੍ਰਭਾਵਿਤ ਵਿਅਕਤੀ ਨੂੰ ਨੀਵਾਂ ਵਿਖਾਉਣ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਦੇ ਨਾਲ-ਨਾਲ, ਅਕਸਰ ਅਲੱਗ-ਥਲੱਗ ਅਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗਾ। ਇਹ, ਆਲੋਚਨਾ, ਦੋਸਤਾਂ/ਸਹੇਲੀਆਂ ਅਤੇ ਦੋਸਤਾਂ ਅਤੇ ਪਰਿਵਾਰਾਂ ਦੀ ਲਗਾਤਾਰ ਅਪ੍ਰਵਾਨਗੀ ਅਤੇ ਕਿਸੇ ਨੂੰ ਇੱਕ ਖ਼ਾਸ ਤਰ੍ਹਾਂ ਨਾਲ ਕਪੜੇ ਪਾਉਣ ਜਾਂ ਵਿਹਾਰ ਕਰਵਾਉਣਾ ਹੋ ਸਕਦਾ ਹੈ। ਇਸ ਵਿਚ, ਵਧੇਰੇ ਸਖ਼ਤ ਕਾਰਵਾਈਆਂ, ਜਿਵੇਂ ਕਿ ਅਕਸਰ ਥਾਂ ਬਦਲਣਾ ਜਾਂ ਇੱਕ ਦੂਰ-ਦੁਰਾਡੇ ਥਾਂ ਤੇ ਭੇਜਣਾਂ, ਟੈਲੀਫੋਨ ਜਾਂ ਸੰਚਾਰ ਦੇ ਹੋਰਨਾਂ ਵਸੀਲਿਆਂ ਲਈ ਪਹੁੰਚ ਨਾ ਕਰਨ ਦੇਣਾ ਜਾਂ ਪਰਿਵਾਰ ਦੇ ਮੈਂਬਰਾਂ, ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਧਮਕਾਉਣਾ ਵੀ ਸ਼ਾਮਿਲ ਹੋ ਸਕਦੇ ਹਨ।

ਜ਼ਬਾਨੀ ਸ਼ੋਸ਼ਣ, ਪ੍ਰਤੱਖ ਹੁੰਦਾ ਹੈ, ਜਦੋਂ ਇਸ ਵਿਚ ਚੀਖਣਾ ਅਤੇ ਵਿਅਕਤੀ ਦੀ ਬੇਇੱਜ਼ਤੀ ਸ਼ਾਮਿਲ ਹੁੰਦੀ ਹੈ, ਪਰ ਇਹ ਵਧੇਰੇ ਨਾਜ਼ੁਕ ਵੀ ਹੋ ਸਕਦਾ ਹੈ। ਉਦਾਹਰਣ ਲਈ, ਸ਼ੋਸ਼ਣ ਕਰਨ ਵਾਲਾ, ਉਹਨਾਂ ਮੁੱਦਿਆਂ 'ਤੇ ਗੱਲ ਕਰਨ ਤੋਂ ਨਾਂਹ ਕਰ ਦਿੰਦਾ ਹੈ, ਜਿਹਨਾਂ ਨੂੰ ਤੁਸੀਂ ਮਹੱਤਵਪੂਰਣ ਸਮਝਦੇ ਹੋ, ਤੁਹਾਡੇ ਵਿਚਾਰ ਨੂੰ ਅਹਿਮੀਅਤ ਨਹੀਂ ਦਿੰਦਾ ਅਤੇ ਤੁਹਾਡੇ ਵਿਚ ਅਕਲ ਦੀ ਘਾਟ ਬਾਰੇ ਨਾਜ਼ੁਕ ਟਿੱਪਣੀਆਂ ਕਰਦਾ ਹੈ।

ਜਿਨਸੀ ਸ਼ੋਸ਼ਣ ਵਿਚ, ਤੁਹਾਨੂੰ ਜਿਨਸੀ ਤੌਰ 'ਤੇ ਨੀਵਾਂ ਕਰਨ ਵਾਲੇ ਨਾਵਾਂ ਨਾਲ ਬੁਲਾਉਣਾ, ਸੈਕਸ ਜਾਂ ਪਿਆਰ ਨਾ ਦੇਣਾ, ਤੁਹਾਨੂੰ, ਸੈਕਸ ਕਰਨ ਲਈ ਮਜਬੂਰ ਕਰਨਾ ਜਾਂ ਤੁਹਾਡੀ ਮਰਜ਼ੀ ਤੋਂ ਬਿਨਾ ਸੈਕਸ ਕਰਨਾ, ਤੁਹਾਨੂੰ ਅਸ਼ਲੀਲ ਚੀਜ਼ਾਂ ਵੇਖਣ ਲਈ ਮਜਬੂਰ ਕਰਨਾ ਜਾਂ ਤੁਹਾਡੀ ਮਰਜ਼ੀ ਤੋਂ ਬਿਨਾ, ਤੁਹਾਡੇ ਬਾਰੇ ਜਿਨਸੀ ਕਹਾਣੀਆਂ ਜਾਂ ਤਸਵੀਰਾਂ ਨੂੰ ਸਾਂਝਿਆਂ ਕਰਨਾ।

ਘਰੇਲੂ ਸ਼ੋਸ਼ਣ, ਤੁਹਾਡੀ ਭਲਾਈ ਲਈ ਨੁਕਸਾਨਦੇਹ ਹੈ ਅਤੇ ਇਹ, ਜੀਵਨ ਲਈ ਖ਼ਤਰੇ ਵਾਲਾ ਹੋ ਸਕਦਾ ਹੈ। ਇਹ ਤੁਹਾਡੇ ਸਵੈ-ਮਾਣ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪੁਚਾ ਸਕਦਾ ਹੈ।

ਘਰੇਲੂ ਸ਼ੋਸ਼ਣ ਤੋਂ ਬੱਚੇ ਵੀ ਪ੍ਰਭਾਵਿਤ ਹੁੰਦੇ ਹਨ। ਜਦੋਂ ਇਹ ਹੁੰਦਾ ਹੈ, ਭਾਵੇਂ ਉਹ ਓਥੇ ਮੌਜੂਦ ਨਹੀਂ ਹੁੰਦੇ, ਪਰ ਉਹ ਅਕਸਰ ਘਰ ਵਿਚ ਹੁੰਦੇ ਹਨ ਅਤੇ ਜਾਣਦੇ ਹਨ ਕਿ ਕੀ ਹੋ ਰਿਹਾ ਹੈ। ਬਚਪਨ ਵਿਚ, ਘਰੇਲੂ ਸ਼ੋਸ਼ਣ ਦੇ ਅਨੁਭਵ ਨਾਲ, ਬੱਚੇ ਦੇ ਭਾਵਨਾਤਮਕ ਅਤੇ ਮਨੋਵਿਗਿਆਨਕ ਵਿਕਾਸ ਵਿਚ, ਲੰਮੇ ਸਮੇਂ ਦਾ ਨੁਕਸਾਨ ਹੋ ਸਕਦਾ ਹੈ।

ਜੇ ਤੁਸੀਂ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੋ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ, ਜੋ ਇਸਦਾ ਸ਼ਿਕਾਰ ਹੈ, ਤਾਂ ਕਿਰਪਾ ਕਰਕੇ, ਇਸ ਨਾਲ ਕਿਵੇਂ ਨਜਿੱਠੋ, ਬਾਰੇ ਮਦਦ ਅਤੇ ਸਲਾਹ ਲਓ।

ਵਾਪਸ ਉੱਤੇ