Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

 • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

  08001 225 6653ਤੇ ਕਾੱਲ ਕਰੋ
 • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
 • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
 • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

38. ਮੈਂ ਤਲਾਕ ਕਿਵੇਂ ਲਵਾਂ?

ਤਲਾਕ, ਵਿਆਹ ਖ਼ਤਮ ਕਰਨ ਦਾ ਕਾਨੂੰਨੀ ਅਮਲ ਹੈ। ਤੁਹਾਨੂੰ, ਤਲਾਕ ਲੈਣ ਲਈ, ਆਪਣੀ ਸਥਾਨਕ ਕਾਊਂਟੀ ਕੋਰਟ ਵਿਚ ਇੱਕ ਅਰਜ਼ੀ ਦੇਣ ਅਤੇ ਕਈ ਫ਼ਾਰਮਾਂ ਨੂੰ ਭਰਨ ਦੀ ਲੋੜ ਹੁੰਦੀ ਹੈ। ਫ਼ੀਸ, ਇਸ ਅਮਲ ਦੇ ਸ਼ੁਰੂ ਵਿਚ ਅਤੇ ਆਖ਼ਰੀ ਪੜਾਅ 'ਤੇ ਅਦਾਲਤ ਵਿਚ ਭੁਗਤਾਨਯੋਗ ਹੈ।

ਪਹਿਲੇ ਫ਼ਾਰਮ ਨੂੰ, ਇੱਕ ਪਟੀਸ਼ਨ ਕਿਹਾ ਜਾਂਦਾ ਹੈ। ਇਹ, ਵਿਆਹ ਬਾਰੇ ਬੁਨਿਆਦੀ ਜਾਣਕਾਰੀ ਅਤੇ ਤਲਾਕ ਲਈ ਅਧਾਰ (ਜਾਂ ਕਾਰਣ) ਨਿਸ਼ਚਿਤ ਕਰਦੀ ਹੈ। ਇਕੋ-ਇੱਕ ਅਧਾਰ ਹੈ ਕਿ ਤੁਹਾਡਾ ਵਿਆਹ, ਬਿਲਕੁਲ ਟੁੱਟ ਗਿਆ ਹੈ ਅਤੇ ਤੁਹਾਨੂੰ, ਹੇਠਾਂ ਲਿਖੇ ਪੰਜ ਕਾਨੂੰਨੀ ਤੱਥਾਂ ਵਿਚੋਂ ਇੱਕ 'ਤੇ ਨਿਰਭਰ ਕਰਕੇ, ਸਾਬਿਤ ਕਰਨਾ ਚਾਹੀਦਾ ਹੈ। ਇਹ ਹਨ:

 • ਬੇਵਫ਼ਾਈ: ਤੁਹਾਡੇ ਪਤੀ ਜਾਂ ਪਤਨੀ ਨੇ, ਵਿਰੋਧੀ ਲਿੰਗ ਵਾਲੇ ਇੱਕ ਵਿਅਕਤੀ ਨਾਲ ਜਿਨਸੀ ਸੰਭੋਗ ਕੀਤਾ ਹੈ ਅਤੇ ਨਤੀਜੇ ਵਜੋਂ, ਤੁਹਾਨੂੰ ਉਹਨਾਂ ਨਾਲ ਰਹਿਣਾ ਜਾਰੀ ਰਖੱਣਾ ਪ੍ਰਵਾਨਯੋਗ ਨਹੀਂ ਲਗਦਾ।
 • ਅਤਾਰਕਿਕ ਵਿਹਾਰ – ਇਸ ਵਿਚ, ਕੋਈ ਅਜਿਹਾ ਵਿਹਾਰ ਸ਼ਾਮਿਲ ਹੈ, ਜੋ ਤੁਹਾਨੂੰ ਪ੍ਰਵਾਨਯੋਗ ਨਹੀਂ ਲਗਦਾ ਅਤੇ ਤੁਹਾਨੂੰ ਇਸ ਵਿਹਾਰ ਦੇ ਛੇ ਉਦਾਹਰਣ ਦੇਣ ਦੀ ਲੋੜ ਹੋਏਗੀ।
 • ਛੱਡਣਾ: ਤੁਹਾਡੇ ਪਤੀ ਜਾਂ ਪਤਨੀ ਨੇ ਤੁਹਾਨੂੰ ਛੱਡਣ ਬਾਰੇ ਯੋਜਨਾ ਜ਼ਰੂਰ ਬਣਾਈ ਹੋਣੀ ਚਾਹੀਦੀ ਹੈ ਅਤੇ ਕਾਰਵਾਈਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਦੋ ਸਾਲਾਂ ਲਈ ਗੈਰ-ਹਾਜ਼ਰ ਹੋਣਾ ਚਾਹੀਦਾ ਹੈ।
 • ਦੋ ਸਾਲ ਵੱਖ ਰਹਿਣਾ: ਜੇ ਤੁਹਾਡਾ ਪਤੀ ਜਾਂ ਪਤਨੀ, ਇਸ ਗੱਲ ਲਈ ਸਹਿਮਤ ਹੈ, ਤਾਂ ਤੁਹਾਨੂੰ ਤਲਾਕ ਮਿਲ ਸਕਦਾ ਹੈ, ਜੇ ਤੁਸੀਂ ਦੋ ਸਾਲ ਤੋਂ ਵੱਧ ਸਮੇਂ ਲਈ ਵੱਖ ਰਹਿ ਰਹੇ ਹੋ।
 • ਪੰਜ ਸਾਲ ਵੱਖ ਰਹਿਣਾ: ਜੇ ਤੁਸੀਂ ਪੰਜ ਸਾਲ ਤੋਂ ਵੱਧ ਸਮੇਂ ਤੋਂ ਵੱਖ ਰਹਿ ਰਹੇ ਹੋ, ਤਾਂ ਤੁਹਾਨੂੰ ਆਪਣੇ ਪਤੀ ਜਾਂ ਪਤਨੀ ਦੀ ਸਹਿਮਤੀ ਤੋਂ ਬਿਨਾ ਹੀ ਤਲਾਕ ਮਿਲ ਸਕਦਾ ਹੈ।

ਵਿਆਹ ਤੋਂ, ਜੇ ਕੋਈ ਬੱਚੇ ਹੋਏ ਹਨ, ਤਾਂ ਤੁਹਾਨੂੰ, ਬੱਚਿਆਂ ਲਈ ਪ੍ਰਬੰਧਾਂ ਦਾ ਕਥਨ, ਨਾਂ ਦੇ ਇੱਕ ਫ਼ਾਰਮ ਨੂੰ ਭਰਨਾ ਪਏਗਾ।

ਇਹ ਦੋਵੇਂ ਫ਼ਾਰਮ ਅਤੇ ਵਿਆਹ ਦਾ ਮੂਲ ਸਰਟੀਫ਼ਿਕੇਟ, ਸਥਾਨਕ ਕਾਊਂਟੀ ਕੋਰਟ ਨੂੰ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਵਲੋਂ, ਇਹਨਾਂ ਨੂੰ ਤੁਹਾਡੇ ਪਤੀ ਜਾਂ ਪਤਨੀ ਨੂੰ ਭੇਜਿਆ ਜਾਂਦਾ ਹੈ। ਤਲਾਕ ਦੀ ਕਾਰਵਾਈ, ਉਦੋਂ ਤੱਕ ਅੱਗੇ ਨਹੀਂ ਜਾ ਸਕਦੀ ਹੈ, ਜਦ ਤੱਕ ਕਿ ਤੁਹਾਡੇ ਸਾਥੀ ਵਲੋਂ, ਅਦਾਲਤ ਨੂੰ ਸਰਵਿਸ ਫ਼ਾਰਮ ਦੀ ਪ੍ਰਾਪਤੀ ਵਾਪਸ ਨਹੀਂ ਭੇਜੀ ਜਾਂਦੀ, ਜੋ ਇਹ ਸਾਬਿਤ ਕਰਦੀ ਹੈ ਕਿ ਉਹਨਾਂ ਨੂੰ ਦਸਤਾਵੇਜ਼ ਮਿਲ ਗਏ ਹਨ ਜਾਂ ਅਦਾਲਤ ਕੋਲ ਇਸਦਾ ਕੋਈ ਹੋਰ ਸਬੂਤ ਹੈ।

ਜਦੋਂ ਇੰਜ ਹੁੰਦਾ ਹੈ, ਤਾਂ ਉਹ ਵਿਅਕਤੀ, ਜਿਸਨੇ ਤਲਾਕ ਦੀ ਕਾਰਵਾਈ ਸ਼ੁਰੂ ਕੀਤੀ ਹੈ (ਪਟੀਸ਼ਨਰ ਵਜੋਂ ਜਾਣਿਆ ਜਾਂਦਾ ਹੈ), ਇੱਕ ਆਰਜ਼ੀ ਤਲਾਕ (ਡਿਕਰੀ ਨਿਸੀ) ਆਦੇਸ਼ ਲਈ ਇੱਕ ਅਰਜ਼ੀ ਫ਼ਾਰਮ ਨੂੰ ਮੁਕੰਮਲ ਕਰਦਾ/ਕਰਦੀ ਹੈ। ਇਸ ਫ਼ਾਰਮ ਵਿਚ, ਪਟੀਸ਼ਨ ਵਿਚ ਦਿਤੀ ਗਈ ਜਾਣਕਾਰੀ ਦੀ ਪੁਸ਼ਟੀ ਲਈ ਇੱਕ ਸਹੁੰ ਵਾਲਾ ਕਥਨ ਸ਼ਾਮਿਲ ਹੈ। ਇੱਕ ਡਿਸਟ੍ਰਿਕਟ ਜੱਜ, ਫਿਰ ਸਾਰੇ ਕਾਗ਼ਜਾਂ ਦੀ ਜਾਂਚ ਕਰੇਗਾ ਅਤੇ ਜੇ ਉਸਨੂੰ ਸੰਤੁਸ਼ਟੀ ਹੁੰਦੀ ਹੈ ਕਿ ਤੁਸੀਂ ਤਲਾਕ ਦੇ ਹੱਕਦਾਰ ਹੋ, ਆਰਜ਼ੀ ਤਲਾਕ (ਡਿਕਰੀ ਨਿਸੀ) ਦੀ ਆਗਿਆ ਦੇਵੇਗਾ । ਆਰਜ਼ੀ ਤਲਾਕ (ਡਿਕਰੀ ਨਿਸੀ) ਦੇ ਛੇ ਹਫ਼ਤਿਆਂ ਅਤੇ ਇੱਕ ਦਿਨ ਮਗਰੋਂ, ਪਟੀਸ਼ਨਰ ਮੁਕੰਮਲ ਆਦੇਸ਼(ਡਿਕਰੀ ਐਬਸਲਿਊਟ) ਲਈ ਅਰਜ਼ੀ ਦੇ ਸਕਦਾ/ਸਕਦੀ ਹੈ, ਜੋ ਇਹ ਐਲਾਨ ਹੇ ਕਿ ਵਿਆਹ, ਟੁੱਟ ਗਿਆ ਹੈ।

ਤੁਸੀਂ ਅਤੇ ਤੁਹਾਡੇ ਸਾਥੀ ਨੂੰ, ਤਲਾਕ ਦੇ ਅਮਲ ਦੌਰਾਨ ਮਾਲੀ ਲੈਣ-ਦੇਣ ਬਾਰੇ ਸੋਚਣ ਦੀ ਲੋੜ ਹੈ। ਤੁਸੀਂ ਦੋਵੇਂ, ਆਰਜ਼ੀ ਤਲਾਕ (ਡਿਕਰੀ ਨਿਸੀ) ਦਿਤੇ ਜਾਣ ਮਗਰੋਂ, ਅਦਾਲਤ ਨੂੰ ਇੱਕ ਸਮਝੌਤੇ ਨੂੰ ਮੰਜੂਰੀ ਦੇਣ ਲਈ ਕਹਿ ਸਕਦੇ ਹੋ। ਜੇ ਤੁਸੀਂ ਅਤੇ ਤੁਹਾਡਾ ਸਾਥੀ, ਇੱਕ ਮਾਲੀ ਪ੍ਰਬੰਧ ਤੇ ਸਹਿਮਤ ਨਹੀਂ ਹੋ ਸਕਦੇ ਹੋ, ਤਾਂ ਤੁਹਾਡੇ ਵਿਚੋਂ ਕੋਈ ਵੀ, ਅਦਾਲਤ ਨੂੰ, ਕਿਹੜਾ ਲੈਣ-ਦੇਣ ਨਿਰਪੱਖ ਹੈ, ਬਾਰੇ ਫ਼ੈਸਲਾ ਲੈਣ ਲਈ ਕਹਿ ਸਕਦਾ ਹੈ।

ਵਾਪਸ ਉੱਤੇ