Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

36. ਵੱਖ ਹੋਣ ਮਗਰੋਂ, ਬੱਚਿਆਂ ਲਈ ਕਿਹੜੇ ਪ੍ਰਬੰਧ ਆਮ ਹਨ?

ਜਦੋਂ ਪਤੀ-ਪਤਨੀ ਅੱਡ ਹੋ ਜਾਂਦੇ ਹਨ, ਇਸ ਦਾ, ਇਸ ਰਿਸ਼ਤੇ ਦੇ ਬੱਚਿਆਂ 'ਤੇ ਵੀ ਅਸਰ ਪੈਂਦਾ ਹੈ। ਤੁਹਾਡੇ ਅਤੇ ਤੁਹਾਡੇ ਸਾਥੀ ਲਈ, ਇਸ ਅਤਿ ਮੁਸ਼ਕਿਲ ਸਮੇਂ ਦੌਰਾਨ ਬੱਚਿਆਂ ਬਾਰੇ ਸੋਚਣਾ ਅਤੇ ਓਹ ਕੀ ਮਹਿਸੂਸ ਕਰ ਰਹੇ ਹਨ, ਮਹੱਤਵਪੂਰਣ ਹੈ।

ਬੱਚਿਆਂ ਵਿਚ ਲਚਕ ਹੁੰਦੀ ਹੈ। ਉਹ, ਆਪਣੇ ਜੀਵਨ ਵਿਚ ਤਬਦੀਲੀਆਂ ਅਨੁਸਾਰ ਢਲ ਜਾਣਗੇ, ਜਦ ਤੱਕ ਕਿ ਉਹਨਾਂ ਨੂੰ ਦੱਸਿਆ ਜਾਂਦਾ ਹੈ, ਕੀ ਹੋਣ ਵਾਲਾ ਹੈ, ਪਰ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਲੜਾਈਆਂ ਅਤੇ ਬਹਿਸਾਂ ਤੋਂ ਦੂਰ ਰੱਖਿਆ ਜਾਵੇ।

ਯਾਦ ਰੱਖਣ ਦੀ ਕੋਸ਼ਿਸ਼ ਕਰੋ ਕਿ ਚਾਹੇ ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਨਜ਼ਦੀਕੀ ਰਿਸ਼ਤਾ ਖ਼ਤਮ ਹੋ ਗਿਆ ਹੈ, ਤੁਸੀਂ ਦੋਵੇਂ, ਹਾਲੀਂ ਵੀ ਬੱਚਿਆਂ ਦੇ ਮਾਤਾ-ਪਿਤਾ ਹੋ ਅਤੇ ਇਸ ਚੱਲ ਰਹੇ ਰਿਸ਼ਤੇ ਦੇ ਪ੍ਰਬੰਧ ਦੇ ਇੱਕ ਤਰੀਕੇ ਨੂੰ ਲੱਭਣ ਦੀ ਲੋੜ ਹੋਏਗੀ। ਆਪਣੇ ਮਾਤਾ-ਪਿਤਾ ਨੂੰ ਇੱਕ-ਦੂਜੇ ਨਾਲ ਰਹਿੰਦਿਆਂ ਅਤੇ ਉਹਨਾਂ ਬਾਰੇ ਮਿਲਕੇ ਫ਼ੈਸਲੇ ਲੈਂਦੇ ਵੇਖਣਾ ਬੱਚਿਆਂ ਦੇ ਬਿਹਤਰੀਨ ਹਿੱਤ ਵਿਚ ਹੈ।

ਵੱਖ ਹੋਣ ਮਗਰੋਂ ਬੱਚਿਆਂ ਲਈ, ਕਿਹੜੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਬਾਰੇ ਕੋਈ ਨੇਮ ਨਹੀਂ ਹਨ। ਹਰ ਪਰਿਵਾਰ, ਵੱਖਰਾ ਹੈ ਅਤੇ ਤੁਹਾਡੇ ਲਈ ਕੀ ਠੀਕ ਹੈ, ਬਾਰੇ ਸਹਿਮਤ ਹੋਣ ਦੀ ਲੋੜ ਹੈ।

ਜ਼ਿਆਦਾਤਰ ਲੋਕ ਸਹਿਮਤ ਹਨ ਕਿ ਬੱਚਿਆਂ ਨੂੰ ਆਮ ਤੌਰ 'ਤੇ, ਆਪਣੇ ਦੋਵਾਂ ਮਾਤਾ-ਪਿਤਾ ਨਾਲ ਜਾਰੀ ਸਬੰਧਾਂ ਤੋਂ ਲਾਭ ਹੁੰਦਾ ਹੈ। ਆਮ ਤੌਰ 'ਤੇ ਬੱਚਿਆਂ ਦੀ ਰਿਹਾਇਸ਼ ਇੱਕ ਮਾਤਾ-ਪਿਤਾ (‘ਰਿਹਾਇਸ਼’ ਵਜੋਂ ਜਾਣਿਆ ਜਾਂਦਾ ਹੈ) ਨਾਲ ਅਤੇ ਸਮਾਂ ਬਿਤਾਉਣਾ ਆਪਣੇ ਦੂਜੇ ਮਾਤਾ-ਪਿਤਾ (‘ਸੰਪਰਕ’ ਵਜੋਂ ਜਾਣਿਆ ਜਾਂਦਾ ਹੈ) ਨਾਲ ਹੁੰਦਾ ਹੈ। ਇੱਕ ਸਾਂਝੀ ਰਿਹਾਇਸ਼ ਰੱਖਣਾ ਸੰਭਵ ਹੈ, ਜਿਸਦਾ ਅਰਥ ਹੈ ਬੱਚੇ, ਆਪਣਾ ਸਮਾਂ ਦੋਵੇਂ ਘਰਾਂ ਵਿਚ ਬਿਤਾਉਂਦੇ ਹਨ। ਹਰ ਘਰ ਵਿਚ ਬਿਤਾਏ ਜਾਣ ਵਾਲੇ ਸਮੇਂ ਦਾ ਇੱਕੋ ਜਿਹਾ ਹੋਣਾ ਜ਼ਰੂਰੀ ਨਹੀਂ ਹੈ।

ਸੰਪਰਕ ਕਿਹੋ ਜਿਹਾ ਹੋਣਾ ਚਾਹੀਦਾ ਹੈ, ਬਾਰੇ ਕੋਈ ਨੇਮ ਨਹੀਂ ਹਨ। ਹਰ ਹਾਲਤ, ਵੱਖਰੇ ਹਨ। ਕੀ ਉਚਿਤ ਅਤੇ ਸੁਰੱਖਿਅਤ ਹੈ, ਹਰੇਕ ਪਰਿਵਾਰ ਵਿਚ ਵੱਖੋ-ਵੱਖਰਾ ਹੈ। ਸੰਪਰਕ, ਵਿਆਪਕ ਹੋ ਸਕਦਾ ਹੈ ਅਤੇ ਇਸ ਵਿਚ ਬੱਚੇ, ਰਾਤ ਨੂੰ ਰਹਿ ਸਕਦੇ ਹਨ। ਜਾਂ ਜੇ ਬੱਚਿਆਂ ਨੂੰ ਦੂਜੇ ਮਾਤਾ-ਪਿਤਾ ਤੋਂ ਖ਼ਤਰੇ ਵਿਚ ਸਮਝਿਆ ਜਾਂਦਾ ਹੈ, ਤਾਂ ਇਸਦੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਜਾਂ ਇੱਕ ਸੁਤੰਤਰ ਤੀਜੀ ਧਿਰ ਵਲੋਂ ਨਿਗਰਾਨੀ ਕੀਤੀ ਜਾ ਸਕਦੀ ਹੈ। ਅਤਿ ਦੀਆਂ ਹਾਲਤਾਂ ਵਿਚ, ਸੰਪਰਕ, ਸਿਰਫ਼ ਅਸਿੱਧੇ ਸੰਪਰਕ ਤੱਕ ਹੀ ਸੀਮਤ ਕੀਤਾ ਜਾ ਸਕਦਾ ਹੈ। ਇਸਦਾ ਅਰਥ ਹੈ ਕਿ ਚਿੱਠੀਆਂ, ਕਾਰਡ ਅਤੇ ਤੋਹਫ਼ੇ ਭੇਜੇ ਜਾਂਦੇ ਹਨ, ਪਰ ਆਹਮੋ-ਸਾਹਮਣੇ ਦਾ ਕੋਈ ਸੰਪਰਕ ਨਹੀਂ ਹੁੰਦਾ।

ਤੁਹਾਡੇ ਵਿਚਕਾਰ, ਬੱਚਿਆਂ ਲਈ ਪ੍ਰਬੰਧਾਂ ਬਾਰੇ ਸਹਿਮਤ ਹੋਣਾ, ਹਮੇਸ਼ਾ ਬਿਹਤਰ ਹੁੰਦਾ ਹੈ, ਪਰ ਜੇ ਤੁਸੀਂ ਇੰਜ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਆਪਣੇ ਵਿਕਲਪਾਂ ਬਾਰੇ ਸਲਾਹ ਲੈ ਸਕਦੇ ਹੋ।

ਵੱਖ ਹੋਣ ਤੋਂ ਬਾਦ, ਤੁਹਾਨੂੰ ਬੱਚਿਆਂ (ਦੇਖਭਾਲ) ਲਈ ਮਾਲੀ ਸਹਾਇਤਾ ਬਾਰੇ ਸੋਚਣ ਦੀ ਲੋੜ ਹੈ। ਉਹਨਾਂ ਮਾਤਾ-ਪਿਤਾ (‘ਗੈਰ-ਹਾਜ਼ਰ’ ਮਾਤਾ-ਪਿਤਾ ਵਜੋਂ ਜਾਣੇ ਜਾਂਦੇ ਹਨ), ਜਿਹਨਾਂ ਨਾਲ ਬੱਚਿਆਂ ਦਾ ਆਪਣਾ ਮੁੱਖ ਘਰ ਨਹੀਂ ਹੈ, ਦੀ ਦੂਜੇ ਮਾਤਾ-ਪਿਤਾ ਨੂੰ ਦੇਖਭਾਲ ਲਈ ਭੁਗਤਾਨ ਕਰਨ ਦੀ ਡਿਊਟੀ ਹੈ। ਬਾਲ ਸਹਾਇਤਾ ਏਜੰਸੀ ਹਿਸਾਬ ਲਾ ਸਕਦੀ ਹੈ ਕਿ ਦੇਖਭਾਲ ਦੀ ਰਕਮ, ਕਿੰਨੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਵੈਬਸਾਈਟ 'ਤੇ ਇਸ ਬਾਰੇ ਲਾਹੇਵੰਦ ਜਾਣਕਾਰੀ ਹੈ।

ਵਾਪਸ ਉੱਤੇ