Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

 • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

  08001 225 6653ਤੇ ਕਾੱਲ ਕਰੋ
 • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
 • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
 • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

ਪੁਸ਼ੀਦਾ ਨੀਤੀ

 • ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ ਅਤੇ ਉਸਨੂੰ ਕਾਹਦੇ ਲਈ ਵਰਤਦੇ ਹਾਂ?
 • ਕਮਿਊਨਿਟੀ ਲੀਗਲ ਐਡਵਾਈਸ (Gurkha Free Legal Advice) ਨੂੰ ਈ-ਮੇਲ ਘੱਲਣਾ
 • ਡੈਟਾ ਪਰੋਟੈਕਸ਼ਨ ਐਕਟ (Data Protection Act) 1998 ਹੇਠ ਨਿੱਜੀ ਜਾਣਕਾਰੀ ਤੀਕਰ ਪਹੁੰਚ ਦਾ ਅਧਿਕਾਰ
 • ਸੁਰੱਖਿਆ ਲਈ ਕਦਮ

ਕਮਿਊਨਿਟੀ ਲੀਗਲ ਐਡਵਾਈਸ ਦੀ ਵੈਬਸਾਈਟ ਆਪਣੇ ਆਪ ਨਾ ਤੇ ਤੁਹਾਡੇ ਬਾਰੇ ਜਾਣਕਾਰੀ ਨੂੰ ਜਮ੍ਹਾ ਕਰਦੀ ਹੈ ਅਤੇ ਨਾ ਹੀ ਸੰਗ੍ਰਹਿਤ ਕਰਦੀ ਹੈ।

ਅਸੀਂ ਖਪਤਕਾਰ ਦੇ ਕੰਪਿਊਟਰ ਦਾ ਇੰਟਰਨੈੱਟ ਪਤਾ, ਕਾਰਜਕਾਲ ਜਾਣਕਾਰੀ ਜਿਵੇਂ ਕਿ ਉਨ੍ਹਾਂ ਦੀ ਫੇਰੀ ਦਾ ਸਮਾਂ, ਅਤੇ ਉਨ੍ਹਾਂ ਦੁਆਰਾ ਵਰਤਿਆ ਜਾਣ ਵਾਲਾ ਕੰਪਿਊਟਰ ਪਲੇਟ ਫ਼ਾਰਮ ਅੰਕਿਤ ਕਰਦੇ ਹਾਂ। ਅਸੀਂ ਇਹ ਜਾਣਕਾਰੀ ਕੇਵਲ ਪ੍ਰਣਾਲੀ ਪ੍ਰਬੰਧ ਅਤੇ ਇਸ ਵੈਬਸਾਈਟ ਦੇ ਪਰਿਖਿਆ ਲਈ ਗੁਮਨਾਮ ਅੰਕੜੇ ਉਪਸਥਿਤ ਕਰਨ ਲਈ ਵਰਤਦੇ ਹਾਂ।

ਇਸ ਵੈਬਸਾਈਟ ਨਾਲ ਦੂਜਿਆਂ ਵੈਬਸਾਈਟਾਂ ਦੇ ਸੰਬੰਧ ਹਨ, ਪਰ ਇਹ ਪੁਸ਼ੀਦਾ ਕਥਨ ਕੇਵਲ ਕਮਿਊਨਿਟੀ ਲੀਗਲ ਐਡਵਾਈਸ ਵੈਬਸਾਈਟ ਵਾਸਤੇ ਹੈ। ਕਿਸੇ ਦੂਜੀ ਵੈਬਸਾਈਟ ਤੇ ਜਾਣ ਲੱਗਿਆਂ ਤੁਹਾਨੂੰ ਇਸ ਗੱਲ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਇਹ ਯਕੀਨ ਕਰ ਲੈਣਾ ਚਾਹੀਦਾ ਹੈ ਕਿ ਤੁਸੀਂ ਉਸ ਦੂਜੀ ਵੈਬਸਾਈਟ ਦੀ ਪੁਸ਼ੀਦਾ ਨੀਤੀ ਪੜ੍ਹ ਲਈ ਹੈ ਜਿਹੜੀ ਨਿੱਜੀ ਜਾਣਕਾਰੀ ਇਕੱਠੀ ਕਰਦੀ ਹੈ।

ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ ਅਤੇ ਉਸਨੂੰ ਕਾਹਦੇ ਲਈ ਵਰਤਦੇ ਹਾਂ?

ਅਸੀਂ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਨੂੰ ਉਸ ਸਮੇਂ ਇਕੱਠਾ ਕਰਦੇ ਹਾਂ ਜਦੋਂ ਤੁਸੀਂ ਸਾਡਾ ਪਰਤੀ ਸੂਚਨਾ ਫ਼ਾਰਮ, ਸੀ.ਐਲ.ਏ (CLA) ਉਤਸਾਜਕ ਸਮਗਰੀ ਮੰਗਵਾਉਂਦੇ ਹੋ, ਸਾਡੇ ਈਮੇਲ ਸਮਾਚਾਰ ਪੱਤ੍ਰਿਕਾ ਲਈ ਖਾਤਾ ਖੋਲ੍ਹਦੇ ਹੋ ਜਾਂ ਸਾਡੇ ਸਹਾਇਤਾ ਕੇਂਦਰ ਤੋਂ ਸਾਨੂੰ ਕਾਲ ਕਰਨ ਦੀ ਬੇਨਤੀ ਕਰਦੇ ਹੋ

ਪਰਤੀ ਸੂਚਨਾ ਅਤੇ 'ਮੈਨੂੰ ਪਰਤ ਕੇ ਕਾਲ ਕਰੋ' ਫ਼ਾਰਮ

ਜਦੋਂ ਤੁਸੀਂ ਇਸ ਵੈਬਸਾਈਟ ਤੇ ਕੋਈ ਵੀ ਈਮੇਲ ਪਰਤੀ ਸੂਚਨਾ ਦਾ ਫ਼ਾਰਮ ਭਰਦੇ ਹੋ ਜਾਂ ਸਾਨੂੰ ਪਰਤ ਕੇ ਕਾਲ ਕਰਨ ਲਈ ਜਾਂ ਈ-ਮੇਲ ਘੱਲਣ ਲਈ ਆਖਦੇ ਹੋ ਤੇ ਅਸੀਂ ਤੁਹਾਡੇ ਕੋਲੋਂ ਜਿਹੜੀ ਜਾਣਕਾਰੀ ਮੰਗ ਸਕਦੇ ਹਾਂ ਉਹਦੇ ਵਿਚ ਸ਼ਾਮਲ ਹਨ:

 • ਨਾਂ
 • ਈ-ਮੇਲ ਦਾ ਪਤਾ
 • ਟੈਲੀਫ਼ੋਨ ਜਾਂ ਫ਼ੈਕਸ ਨੰਬਰ
 • ਤੁਹਾਡੇ ਵੱਲੋਂ ਕੀਤਾ ਜਾਣ ਵਾਲਾ ਹੋਰ ਵੇਰਵਾ ਜਿਹੜਾ ਤੁਹਾਡੇ ਵਿਅਕਤੀਗਆਤ ਹੋਣ ਨੂੰ ਦਰਸਾਉਂਦਾ ਹੋਵੇ।
 • ਕਾਨੂੰਨੀ ਸਮੱਸਿਆ ਜਿਹਦੇ ਬਾਰੇ ਤੁਹਾਨੂੰ ਸਹਾਇਤਾ ਦੀ ਲੋੜ ਹੈ

ਇਸ ਜਾਣਕਾਰੀ ਦੀ ਪ੍ਰਕਿਰਿਆ ਲੀਗਲ ਸਰਵਿਸਿਜ਼ ਕਮਿਸ਼ਨ (Gurkha Free Legal Advice) ਵੱਲੋਂ ਕੀਤੀ ਜਾ ਸਕਦੀ ਹੈ ਤਾਂ ਜੇ ਤੁਹਾਡੀ ਪਰਤੀ ਸੂਚਨਾ, ਕਿਸੇ ਸਵਾਲ ਜਾਂ ਹੋਰ ਮੁੱਦੇ ਦਾ ਉੱਤਰ ਦਿੱਤਾ ਜਾ ਸਕੇ ਜਿਹੜਾ ਤੁਸੀਂ ਉਠਾਇਆ ਹੋਵੇ ਅਤੇ ਇਹ ਲੀਗਲ ਸਰਵਿਸਿਜ਼ ਕਮਿਸ਼ਨ ਲਈ ਇਸ ਵੈਬਸਾਈਟ ਦੀ ਬਿਹਤਰੀ ਵਿਚ ਸਹਾਇਕ ਹੋਵੇ।

ਜੇ ਤੁਸੀਂ ਪਰਤ ਕੇ ਕਾਲ ਕਰਨ ਜਾਂ ਈ-ਮੇਲ ਘੱਲਣ ਲਈ ਆਖਿਆ ਹੋਵੇ ਤੇ ਤੁਹਾਡੀ ਜਾਣਕਾਰੀ ਸਾਡੇ ਟੈਲੀਫ਼ੋਨ ਆਪਰੇਟਰ ਨੂੰ ਘੱਲ ਦਿੱਤੀ ਜਾਵੇਗੀ ਤਾਂ ਜੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ।

ਜਦੋਂ ਤੁਸੀਂ ਇਸ ਵੈਬਸਾਈਟ ਤੇ ਫ਼ਾਰਮ ਘੱਲਦੇ ਹੋ, ਘੱਲੀ ਜਾਣ ਵਾਲੀ ਜਾਣਕਾਰੀ ਤੁਹਾਡੇ ਅਤੇ ਲੀਗਲ ਸਰਵਿਸਿਜ਼ ਕਮਿਸ਼ਨ ਦੇ ਵਿਚਕਾਰ ਰਾਖੀ ਦੀ ਉਹੋ ਪੱਧਰ ਵਰਤਦਿਆਂ ਸੁਰੱਖਿਅਤ ਹੁੰਦੀ ਹੈ ਜਿਹੜੀ ਕਿ ਆਨ ਲਾਇਨ ਬੈਂਕ ਵਰਤਦੇ ਹਨ।

ਜੇ ਤੁਸੀਂ ਈ-ਮੇਲ ਰਾਹੀਂ ਸਲਾਹ ਮੰਗੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਟਰਨੈੱਟ ਈ-ਮੇਲ ਸੁਰੱਖਿਅਤ ਮਾਧਿਅਮ ਨਹੀਂ ਹੈ ਕਿਉਂਕਿ ਸੁਨੇਹਾ ਰਾਹ ਵਿਚ ਰੋਕਿਆ ਜਾ ਸਕਦਾ ਹੈ ਤੇ ਕੋਈ ਹੋਰ ਉਸਨੂੰ ਪੜ੍ਹ ਸਕਦਾ ਹੈ। ਤੁਹਾਡੇ ਵੱਲੋਂ ਵਸੂਲ ਹੋਣ ਵਾਲੀ ਕਿਸੇ ਵੀ ਗ਼ਲਤੀ ਜਾਂ ਭੁੱਲ, ਜਾਂ ਅਧੂਰੀ ਜਾਂ ਗੁਮਰਾਹ ਜਾਣਕਾਰੀ ਦਾ ਦੋਸ਼ੀ ਸਾਨੂੰ ਨਹੀਂ ਮਿਥਿਆ ਜਾ ਸਕਦਾ।

ਲੀਗਲ ਸਰਵਿਸਿਜ਼ ਕਮਿਸ਼ਨ ਕਦੀ-ਕਦਾਈਂ ਇਸ ਵੈਬਸਾਈਟ ਦੀ ਮਸ਼ਹੂਰੀ ਲਈ ਗੁਮਨਾਮ ਪਰਤੀ ਸੂਚਨਾ ਵਰਤ ਸਕਦਾ ਹੈ। ਸਾਡੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਪਰਤੀ ਸੂਚਨਾ ਲੈਣ ਲਈ ਅਸੀਂ ਤੁਹਾਡੇ ਨਾਲ ਸੰਪਰਕ ਵੀ ਕਰ ਸਕਦੇ ਹਾਂ।

ਆਨ-ਲਾਈਨ ਆਰਡਰਿੰਗ ਫ਼ਾਰਮ

ਜੇ ਤੁਸੀਂ ਸਾਡਾ ਆਨ-ਲਾਈਨ ਆਰਡਰਿੰਗ ਫ਼ਾਰਮ ਵਰਤਦੇ ਹੋ ਤੇ ਅਸੀਂ ਤੁਹਾਡੇ ਕੋਲੋਂ ਜੋ ਜਾਣਕਾਰੀ ਮੰਗ ਸਕਦੇ ਹਾਂ ਉਹ ਇਹ ਹੈ:

 • ਨਾਂ
 • ਸੰਸਥਾ ਦਾ ਨਾਂ ਅਤੇ ਪ੍ਰਕਾਰ
 • ਈ-ਮੇਲ ਪਤਾ
 • ਟੈਲੀਫ਼ੋਨ ਜਾਂ ਫ਼ੈਕਸ ਨੰਬਰ
 • ਪਤਾ

ਤੁਹਾਡਾ ਆਰਡਰ ਪੂਰਾ ਕਰਨ ਲਈ ਸਾਨੂੰ ਇਹ ਜਾਣਕਾਰੀ ਸਾਡੇ ਬਾਹਰਲੇ ਭੰਡਾਰੀ ਤੀਕਰ ਪਹੁੰਚਾਉਣ ਦੀ ਲੋੜ ਹੁੰਦੀ ਹੈ।

ਈਮੇਲ ਸਮਾਚਾਰ ਪੱਤ੍ਰਿਕਾ ਅਤੇ ਈ-ਮੇਲ ਸਾਵਧਾਨ

ਜੇ ਤੁਸੀਂ ਸਾਡੇ ਈਮੇਲ ਸਮਾਚਾਰ ਪੱਤ੍ਰਿਕਾ ਲਈ ਖਾਤਾ ਖੋਲ੍ਹਿਆ ਹੈ ਜਾਂ ਸਾਡੀ ਵੈਬਸਾਈਟ ਨਾਲ ਜੁੜੇ ਹੋ ਤੇ ਜਿਹੜੀ ਨਿੱਜੀ ਜਾਣਕਾਰੀ ਅਸੀਂ ਰੱਖਦੇ ਹਾਂ ਉਹ ਹੈ ਤੁਹਾਡਾ:

 • ਨਾਂ
 • ਸੰਸਥਾ ਦਾ ਨਾਂ
 • ਈ-ਮੇਲ ਦਾ ਪਤਾ

ਅਸੀਂ ਇਹ ਜਾਣਕਾਰੀ ਤੁਹਾਨੂੰ ਆਪਣਾ ਸਮਾਚਾਰ ਪੱਤ੍ਰਿਕਾ ਈ-ਮੇਲ ਰਾਹੀਂ ਮਹੀਨੇ ਵਿਚ ਦੋ ਵਾਰੀ ਘੱਲਣ ਲਈ ਵਰਤਾਂ ਗੇ। ਅਸੀਂ ਇਹ ਸਮਾਚਾਰ ਪੱਤ੍ਰਿਕਾ dotMailer ਰਾਹੀਂ ਘੱਲਦੇ ਹਾਂ ਅਤੇ ਸਾਰੀ ਜਾਣਕਾਰੀ ਸੁਰੱਖਿਅਤ ਜ਼ਰੀਆਂ ਤੇ ਸੰਭਾਲੀ ਗਈ ਹੈ।

ਅਸੀਂ ਆਪਣੀ ਵੈਬਸਾਈਟ ਨਾਲ ਜੁੜੀਆਂ ਸੰਸਥਾਵਾਂ ਨੂੰ ਕਦੀ-ਕਦਾਈਂ ਵੈਬਸਾਈਟ ਵਿਚ ਹੋਣ ਵਾਲੀਆਂ ਬਦਲੀਆਂ ਬਾਰੇ ਈ-ਮੇਲ ਭੀ ਘੱਲਾਂ ਗੇ। ਉਦਾਹਰਣ ਵਜੋਂ ਜੇ ਅਸੀਂ ਕੋਈ ਸਫ਼ਾ ਕਿਸੇ ਹੋਰ ਥਾਂ ਰੱਖ ਦਿੱਤਾ ਹੈ ਜਿਹਦੇ ਨਾਲ ਉਨ੍ਹਾਂ ਦੀ ਵੈਬਸਾਈਟ ਦੀ ਕੜੀ ਤੇ ਅਸਰ ਪੈਂਦਾ ਹੈ।

ਜੇ ਤੁਸੀਂ ਅਗਾਂਹ ਤੋਂ ਈ-ਮੇਲ ਨਾ ਵਸੂਲ ਕਰਨਾ ਚਾਹੋ ਤੇ ਈ-ਮੇਲ ਵਿਚ ਅਪਣਾ ਨਾਂ ਕਢਵਾਉਣ ਵਾਲੀ ਕੜੀ ਤੇ ਕਲਿੱਕ ਕਰੋ। ਦੂਜਾ ਰਾਹ marketing@gurkhajustice.org.uk ਤੇ ਈ-ਮੇਲ ਘੱਲਣਾ ਹੈ।

ਅਸੀਂ ਜਿਸ ਪਤੇ ਤੇ ਤੁਹਾਨੂੰ ਈ-ਮੇਲ ਘੱਲਦੇ ਹਾਂ ਤੁਸੀਂ ਉਹ ਪਤਾ ਬਦਲਣਾ ਚਾਹੋ ਜਾਂ ਤੁਹਾਨੂੰ ਈ- ਮੇਲ ਨਹੀਂ ਮਿਲੀ ਪਰ ਤੁਸੀਂ ਸਾਡੇ ਈ-ਮੇਲ ਸਮਾਚਾਰ ਪੱਤ੍ਰਿਕਾ ਲਈ ਅਪਣਾ ਨਾਂ ਦਰਜ ਕਰਵਾਉਣਾ ਚਾਹੁੰਦੇ ਹੋ ਤੇ ਕਿਰਪਾ ਕਰਕੇ ਇਸ ਸਫ਼ੇਤੇ ਜਾਉ।

ਕਮਿਊਨਿਟੀ ਲੀਗਲ ਐਡਵਾਈਸ ਨੂੰ ਈ-ਮੇਲ ਘੱਲਣਾ

ਇੰਟਰਨੈੱਟ ਈ-ਮੇਲ ਸੁਰੱਖਿਅਤ ਮਾਧਿਅਮ ਨਹੀਂ ਹੈ ਕਿਉਂਕਿ ਸੁਨੇਹਾ ਰਾਹ ਵਿਚ ਰੋਕਿਆ ਜਾ ਸਕਦਾ ਹੈ ਤੇ ਕੋਈ ਹੋਰ ਉਸ ਨੂੰ ਪੜ੍ਹ ਸਕਦਾ ਹੈ। ਕਿਰਪਾ ਕਰਕੇ ਈ-ਮੇਲ ਰਾਹੀਂ ਜਾਣਕਾਰੀ ਘੱਲਣ ਦਾ ਨਿਰਣਾ ਲੈਂਦੀਆਂ ਇਹ ਗੱਲ ਚੇਤੇ ਰੱਖੋ। ਲੀਗਲ ਸਰਵਿਸਿਜ਼ ਕਮਿਸ਼ਨ ਦੇ ਡਾਕ ਦੇ ਪੱਤੇ ਵੀ ਉਪਲਬਧ ਹਨ।

ਸੁਰੱਖਿਆ ਕਾਰਨਾਂ ਵਜੋਂ ਅਤੇ ਕਰਮਚਾਰੀ ਵਰਤੋਂ ਲਈ ਲੀਗਲ ਸਰਵਿਸਿਜ਼ ਕਮਿਸ਼ਨ ਦੀ ਨੀਤੀ ਦੇ ਆਂਤਰਿਕ ਆਗਿਆ ਪਾਲਣ ਦਾ ਧਿਆਨ ਰੱਖਣ ਲਈ ਲੀਗਲ ਸਰਵਿਸਿਜ਼ ਕਮਿਸ਼ਨ ਨੂੰ ਵਸੂਲ ਹੋਣ ਵਾਲੀਆਂ ਅਤੇ ਘੱਲੀਆਂ ਜਾਣ ਵਾਲੀਆਂ ਈ-ਮੇਲਜ਼ ਦਾ ਧਿਆਨ ਰੱਖਣ, ਰਿਕਾਰਡ ਕਰਨ ਅਤੇ ਉਨ੍ਹਾਂ ਨੂੰ ਰੋਕ ਕੇ ਰੱਖਣ ਦਾ ਪੂਰਾ ਅਧਿਕਾਰ ਹੈ। ਈ-ਮੇਲ ਨਿਰੀਖਣ ਅਤੇ / ਜਾਂ ਰੋਕਣ ਵਾਲੇ ਸਾਫ਼ਟਵੇਅਰ ਵਰਤੇ ਜਾ ਸਕਦੇ ਹਨ ‘ਤੇ ਈ-ਮੇਲ ਦਾ ਮਜ਼ਮੂਨ ਪੜ੍ਹਿਆ ਜਾ ਸਕਦਾ ਹੈ। ਈ-ਮੇਲਜ਼ ਜਾਂ ਉਨ੍ਹਾਂ ਦਾ ਮਜ਼ਮੂਨ ਲਿਖਣ ਜਾਂ ਅਗਾਂਹ ਭੇਜਣ ਵੇਲ਼ੇ ਇਹ ਯਕੀਨ ਕਰ ਲੈਣਾ ਕਿ ਕਾਨੂੰਨ ਦੀ ਉਲੰਘਣਾ ਨਹੀਂ ਹੋ ਰਹੀ, ਤੁਹਾਡੀ ਜ਼ਿੰਮੇਵਾਰੀ ਹੈ। ਈ-ਮੇਲ ਰਾਹੀਂ ਸਾਡੀ ਤਰਫ਼ੋਂ ਕੋਈ ਮੁਆਇਦਾ ਨਹੀਂ ਕੀਤਾ ਜਾ ਸਕਦਾ।

ਡੈਟਾ ਪਰੋਟੈਕਸ਼ਨ ਐਕਟ 1998 ਹੇਠ ਨਿੱਜੀ ਜਾਣਕਾਰੀ ਤੀਕਰ ਪਹੁੰਚ ਦਾ ਅਧਿਕਾਰ

ਜੇ ਤੁਸੀਂ Gurkha Free Legal Advice Web Manager, Communications and Marketing, Gurkha Free Legal Advice, 20-30 Wild's Rents, London SE1 4QG ਨੂੰ ਲਿਖਤੀ ਰੂਪ ਵਿਚ ਕੋਈ ਬੇਨਤੀ ਕਰਦੇ ਹੋ ਤੇ ਤੁਸੀਂ ਹੱਕਦਾਰ ਹੋ ਕਿ ਤੁਹਾਨੂੰ ਦੱਸਿਆ ਜਾਵੇ:

 • ਕਿ ਲੀਗਲ ਸਰਵਿਸਿਜ਼ ਕਮਿਸ਼ਨ ਜਾਂ ਉਹਦੀ ਤਰਫ਼ੋਂ ਕੋਈ ਹੋਰ ਵਿਅਕਤੀ ਤੁਹਾਡੀ ਜਾਣਕਾਰੀ ਦੀ ਪ੍ਰਕਿਰਿਆ ਕਰ ਰਿਹਾ ਹੈ
 • ਜੇ ਇੰਜ ਦੀ ਕੋਈ ਗੱਲ ਹੈ, ਇਸ ਨਿੱਜੀ ਜਾਣਕਾਰੀ ਦਾ ਵਰਣਨ, ਉਹ ਟੀਚਾ ਜਿਸਦੇ ਲਈ ਇਹ ਪ੍ਰਕ੍ਰਿਆ ਕੀਤੀ ਜਾ ਰਹੀ ਹੈ, ਅਤੇ ਉਹ ਲੋਕ ਜਿਨ੍ਹਾਂ ਸਾਮ੍ਹਣੇ ਇਹ ਜਾਣਕਾਰੀ ਖੋਲ੍ਹੀ ਜਾ ਰਹੀ ਹੈ ਜਾਂ ਖੋਲ੍ਹੀ ਜਾ ਸਕਦੀ ਹੈ
 • ਸੌਖਿਆਂ ਹੀ ਸਮਝੇ ਜਾਣ ਵਾਲੇ ਇਕ ਫ਼ਾਰਮ ਵਿਚ, ਨਿੱਜੀ ਜਾਣਕਾਰੀ ਵਿਚ ਸ਼ਾਮਲ ਸਾਰੀ ਜਾਣਕਾਰੀ, ਅਤੇ ਇਸ ਜਾਣਕਾਰੀ ਦਾ ਸੋਮਾ।

ਇਸ ਸੇਵਾ ਲਈ £10 ਫ਼ੀਸ ਭਰਨੀ ਪਾਏਗੀ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਐਲ.ਐੱਸ.ਸੀ (LSC) ਦਾ ਦਸਤੀ ਇਸ਼ਤਿਹਾਰ ਜਾਣਕਾਰੀ ਤੀਕਰ ਪਹੁੰਚ (Access to Information) ਵੇਖੋ।

ਸੁਰੱਖਿਆ ਲਈ ਕਦਮ

ਲੀਗਲ ਸਰਵਿਸਿਜ਼ ਕਮਿਸ਼ਨ (ਜਿਸ ਵਿੱਚ ਕਮਿਊਨਿਟੀ ਲੀਗਲ ਐਡਵਾਈਸ ਜਾਂ ਸੀ.ਐਲ.ਐੱਸ ਸਕੀਮ ਵੀ ਸ਼ਾਮਲ ਹੈ) ਆਪਣੀ ਸੂਚਨਾ ਤਕਨਾਲੋਜੀ (information technology) (IT) ਪ੍ਰਣਾਲੀ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।

ਉਸ ਦੀਆਂ ਸੁਰੱਖਿਆ ਨੀਤੀਆਂ ਵਿਸ਼ਵ ਸੁਰੱਖਿਆ ਪੱਧਰ (International Security Standard) ISO/IEC-27001:2005 ਦੀ ਆਗਿਆ ਦਾ ਪਾਲਣ ਕਰਦੀਆਂ ਹਨ।

ਇਹ ਨੀਤੀਆਂ ਨਿਸ਼ਚਿਤ ਕਰਦੀਆਂ ਹਨ ਕਿ ਲੀਗਲ ਸਰਵਿਸਿਜ਼ ਕਮਿਸ਼ਨ ਸੰਸਥਾ ਦੇ ਅੰਦਰ, ਜਾਂ ਲੀਗਲ ਸਰਵਿਸਿਜ਼ ਕਮਿਸ਼ਨ ਤਰਫ਼ੋਂ ਬਾਹਰਲੀਆਂ ਪਾਰਟੀਆਂ ਦੁਆਰਾ ਸਾਰੀ ਜਾਣਕਾਰੀ ਸੰਪਤੀ ਦੀ ਭੇਤਦਾਰੀ, ਪੂਰਨਤਾ ਅਤੇ ਪ੍ਰਾਪਤੀ ਲਈ ਵਚਨਬੱਧ ਹੈ।

ਵਾਪਸ ਉੱਤੇ