Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

 • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

  08001 225 6653ਤੇ ਕਾੱਲ ਕਰੋ
 • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
 • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
 • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

ਆਪਣੀ ਫੇਰੀ ਨੂੰ ਲੁਕਾਓ:ਆਪਣੀ ਫੇਰੀ ਅਤੇ ਪਿਛਲੀਆਂ ਫੇਰੀਆਂ ਦਾ ਰਿਕਾਰਡ ਲੁਕਾਉਣਾ

ਇਹ ਕੀ ਹੈ?

ਸਾਡੀ ਵੈਬਸਾਈਟ ਹੁਣ ਤੁਹਾਡੀ ਫੇਰੀ ਨੂੰ ਤੁਰਤ ਲੁਕਾਉਣ ਦਾ ਤਰੀਕਾ ਦਿੰਦੀ ਹੈ। ਇਹ ਰਹਿਨੁਮਾਈ ਤੁਹਾਨੂੰ ਦੱਸਦੀ ਹੈ ਕਿ ਇਹ ਕਿਵੇਂ ਕਰਨਾ ਹੈ, ਅਤੇ ਇਹ ਵੀ ਕਿ ਤੁਸੀਂ ਆਪਣੀ ਬਰਾਉਜ਼ਿੰਗ ਹਿਸਟਰੀ (ਤੁਹਾਡੇ ਵੱਲੋਂ ਵੇਖੀਆਂ ਜਾਣ ਵਾਲੀਆਂ ਵੈਬਸਾਈਟਾਂ ਦਾ ਰਿਕਾਰਡ) ਕਿਵੇਂ ਮਿਟਾ ਸਕਦੇ ਹੋ ਤਾਂਕਿ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਤੁਸੀਂ ਕਿਹੜੀਆਂ ਸਾਈਟਾਂ ਤੇ ਫਿਰੇ ਹੋ।

ਆਪਣੀ ਫੇਰੀ ਨੂੰ ਲੁਕਾਉਣਾ

ਆਪਣੀ ਇਸ ਫੇਰੀ ਨੂੰ ਲੁਕਾਉਣ ਲਈ, ਹਰ ਸਫ਼ੇ ਦੇ ਉੱਪਰਲੇ ਪਾਸੇ "ਮੇਰੀ ਫੇਰੀ ਨੂੰ ਲੁਕਾਓ" ਵਾਲੇ ਬਟਨ ਨੂੰ ਨੱਪੋ। ਇਸ ਬਟਨ ਨੂੰ ਨੱਪਣ ਨਾਲ ਇਹ ਤੁਹਾਨੂੰ ਗੂਗਲ (Google) ਦੇ ਪਹਿਲੇ ਸਫ਼ੇ ਤੇ ਲੈ ਜਾਵੇ ਗਾ। "ਮੇਰੀ ਫੇਰੀ ਨੂੰ ਲੁਕਾਓ" ਵਾਲਾ ਬਟਨ ਨੱਪਣ ਨਾਲ ਕੇਵਲ ਤੁਹਾਡੀ ਤਾਜ਼ਾ ਫੇਰੀ ਲੁਕੇਗੀ; ਤੁਹਾਡੇ ਵੈੱਬ ਬਰਾਉਜ਼ਰ ਵਿਚ ਫਿਰ ਵੀ ਇਸ ਫੇਰੀ ਦਾ ਰਿਕਾਰਡ ਮੌਜੂਦ ਰਹੇਗਾ। ਇਹੋ ਜਿਹੇ ਰਿਕਾਰਡ ਮਿਟਾਉਣ ਲਈ ਹੇਠਾਂ ਦੱਸੀਆਂ ਹਦਾਇਤਾਂ ਤੇ ਅਮਲ ਕਰੋ।

ਤੁਸੀਂ ਆਪਣੇ ਵੇਖੇ ਹੋਏ ਸਫ਼ੇ ਕਿਵੇਂ ਲੁਕਾ ਸਕਦੇ ਹੋ?

ਜਦੋਂ ਤੁਸੀਂ ਇੰਟਰਨੈੱਟ ਵਰਤਦੇ ਹੋ, ਤੁਹਾਡਾ ਵੈੱਬ ਬਰਾਉਜ਼ਰ ਆਮ ਤੌਰ ਤੇ ਇਹ ਜਾਣਕਾਰੀ ਜਮ੍ਹਾ ਕਰਦਾ ਹੈ ਕਿ ਤੁਸੀਂ ਕਿਹੜੇ ਕਿਹੜੇ ਸਫ਼ੇ ਤੇ ਫਿਰੇ ਹੋ। ਤੁਸੀਂ ਇਹ ਜਾਣਕਾਰੀ ਹੇਠਾਂ ਦਿੱਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਮਿਟਾ ਸਕਦੇ ਹੋ ਜਿਹੜੀਆਂ ਤੁਹਾਡੇ ਵੈੱਬ ਬਰਾਉਜ਼ਰ ਤੇ ਲਾਗੂ ਹੁੰਦੀਆਂ ਹਨ। ਇਹ ਪਤਾ ਕਰਨ ਲਈ ਕਿ ਤੁਸੀਂ ਕਿਹੜਾ ਵੈੱਬ ਬਰਾਉਜ਼ਰ ਵਰਤ ਰਹੇ ਹੋ, ਆਪਣੇ ਵੈੱਬ ਬਰਾਉਜ਼ਰ ਤੇ ਸਭ ਤੋਂ ਉਤਲੀ ਪੱਟੀ ਤੇ "help" ਨੂੰ ਨੱਪੋ।

ਕੰਪਿਊਟਰ ਅਤੇ ਉਹਨੂੰ ਚਲਾਉਣ ਦੇ ਨਿਜ਼ਾਮ ਕਈ ਕਿਸਮਾਂ ਦੇ ਹੁੰਦੇ ਹਨ। ਅਸੀਂ ਆਪਣੀਆਂ ਹਦਾਇਤਾਂ ਦੀ ਬੁਨਿਆਦ ਉਨ੍ਹਾਂ ਕੰਪਿਊਟਰਾਂ ਨੂੰ ਬਣਾਇਆ ਹੈ ਜਿਨ੍ਹਾਂ ਤੇ ਵਿੰਡੋਜ਼ ਐਕਸ.ਪੀ (Windows XP) ਅਤੇ ਐਪਲ ਓ.ਐਸ ਐਕਸ (Apple OS X) ਚਲਦੇ ਹਨ, ਪਰ ਕੰਪਿਊਟਰ ਨੂੰ ਚਲਾਉਣ ਵਾਲੇ ਦੂਜੇ ਨਿਜ਼ਾਮਾਂ ਲਈ ਹਦਾਇਤਾਂ ਰਲਦੀਆਂ ਮਿਲਦੀਆਂ ਹੋਣਗੀਆਂ।

ਅਸੀਂ ਤੁਹਾਨੂੰ ਸਲਾਹ ਦੇਵਾਂ ਗੇ ਕਿ ਇਨ੍ਹਾਂ ਹਦਾਇਤਾਂ ਤੇ ਅਮਲ ਕਰਨ ਤੋਂ ਪਹਿਲਾਂ ਤੁਸੀਂ ਕਿਸੇ "ਸੁਰੱਖਿਅਤ" ਵੈੱਬ ਸਫ਼ੇ ਤੇ ਜਾਓ (ਕੋਈ ਇਹੋ ਜਿਹਾ ਜਿਹਦੇ ਤੇ ਕੋਈ ਇਤਰਾਜ਼ ਨਾ ਕਰ ਸਕੇ, ਮਿਸਾਲ ਦੇ ਤੌਰ ਤੇ ਮੌਸਮ ਬਾਰੇ ਜਾਂ ਸਥਾਨਕ (ਮੁਕਾਮੀ) ਜਾਣਕਾਰੀ ਦਾ ਸਫ਼ਾ)। ਜੇ ਉਨ੍ਹਾਂ ਹਦਾਇਤਾਂ ਤੇ ਅਮਲ ਕਰਦਿਆਂ ਤੁਸੀਂ ਸਾਡੀ ਸਾਈਟ ਤੇ ਹੀ ਰਹੋ ਗੇ, ਤੁਹਾਡਾ ਵੈੱਬ ਬਰਾਉਜ਼ਰ ਇਸ ਸਫ਼ੇ ਦੀ ਜਾਣਕਾਰੀ ਸਾਂਭ ਸਕਦਾ ਹੈ।

ਇੰਟਰਨੈੱਟ ਐੱਕਸਪਲੋਰਰ

ਇੰਟਰਨੈੱਟ ਐੱਕਸਪਲੋਰਰ ਦੇ ਕੁੱਝ ਵੱਖੋ ਵੱਖ ਰੂਪਾਂਤਰ (ਵਰਜ਼ਨਜ਼) ਹਨ; ਹੇਠਾਂ ਦਿੱਤੀ ਜਾਣਕਾਰੀ ਇੰਟਰਨੈੱਟ ਐੱਕਸਪਲੋਰਰ ਦੇ ਰੂਪਾਂਤਰ 7 ਲਈ ਹੈ। ਦੂਜੇ ਰੂਪਾਂਤਰਾਂ ਲਈ ਤੁਹਾਡੀ ਲੋੜ ਦੀ ਜਾਣਕਾਰੀ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਾਂ ਇਸ ਤੋਂ ਥੋੜੀ ਕੂ ਵੱਖ।

 1. "Tools" ਮੀਨੂ ਨੂੰ ਨੱਪੋ।
 2. "Internet Options" ਚੁਣੋ।
 3. "General" ਪੱਟੀ ਤੇ, "Browsing history" ਨੂੰ ਚੁਣਨ ਲਈ ਨੱਪੋ ਫਿਰ "Delete" ਦਾ ਬਟਨ ਨੱਪ ਦਿਓ।
 4. ਅੱਗੇ "Temporary Internet Files" ਨੂੰ ਚੁਣੋ ਤੇ ਫਿਰ "Delete files" ਨੂੰ ਨੱਪੋ। (ਜੇ ਭੁੜਕ ਕੇ ਇਕ ਡੱਬਾ ਸਾਮ੍ਹਣੇ ਆਵੇ, ਤੇ ਤੁਹਾਨੂੰ ਉਹਦੇ ਤੇ "yes" ਨੂੰ ਨੱਪਣ ਦੀ ਲੋੜ ਪਏਗੀ)।
 5. "History" ਨੂੰ ਚੁਣੋ ਤੇ ਫਿਰ "Delete History" ਨੂੰ ਨੱਪ ਦਿਓ (ਦੁਬਾਰਾ ਭੁੜਕ ਕੇ ਇਕ ਡੱਬਾ ਸਾਮ੍ਹਣੇ ਆਵੇ ਤੇ ਤੁਹਾਨੂੰ ਫਿਰ "yes" ਨੂੰ ਨੱਪਣਾ ਪਵੇ ਗਾ)।
 6. "Form Data" ਨੂੰ ਚੁਣ ਲਓ ਤੇ ਫਿਰ "Delete Forms" ਨੂੰ ਨੱਪੋ। (ਜੇ ਭੁੜਕ ਕੇ ਇਕ ਡੱਬਾ ਸਾਮ੍ਹਣੇ ਆਵੇ, ਤੇ ਤੁਹਾਨੂੰ "yes" ਨੂੰ ਨੱਪਣ ਦੀ ਲੋੜ ਪਏਗੀ)
 7. ਅਖ਼ੀਰ ਤੇ ਇਸ ਬਾਰੀ ਤੇ ਸਭ ਤੋਂ ਹੇਠਾਂ "Close" ਨੂੰ ਨੱਪੋ।

ਫ਼ਾਇਰ ਫ਼ੌਕਸ ਜਾਂ ਨੈੱਟਸਕੇਪ

ਅਗਲੇ ਕੰਮ ਉਨ੍ਹਾਂ ਜੀਆਂ ਲਈ ਹਨ ਜਿਹੜੇ ਵਿੰਡੋਜ਼ ਐਕਸ.ਪੀ ਵਾਲੇ ਕੰਪਿਊਟਰ ਤੇ ਫ਼ਾਇਰ ਫ਼ੌਕਸ ਵਰਤਦੇ ਹਨ।

ਐਪਲ ਮੈਕਨਟਾਸ਼ ਉਪਰ ਫ਼ਾਇਰ ਫ਼ੌਕਸ ਵਰਤਦਿਆਂ ਤੁਸੀਂ ਆਪਣੇ ਵੇਖੇ ਹੋਏ ਸਫ਼ੇ ਕਿਵੇਂ ਮਿਟਾ ਸਕਦੇ ਹੋ, ਇਸ ਬਾਰੇ ਹਦਾਇਤਾਂ ਲਈ ਕਿਰਪਾ ਕਰਕੇ ਹੋਰ ਥੱਲੇ ਜਾਓ।

ਵਿੰਡੋਜ਼ ਐਕਸ.ਪੀ ਉਪਰ ਫ਼ਾਇਰ ਫ਼ੌਕਸ

 1. "Tools" ਮੀਨੂ ਨੂੰ ਨੱਪੋ।
 2. ਭੁੜਕ ਕੇ ਸਾਮ੍ਹਣੇ ਆਉਣ ਵਾਲੀ ਬਾਰੀ ਵਿੱਚੋਂ "Privacy" ਚੋਣ ਨੂੰ ਨੱਪੋ।
 3. "clear your recent history" ਕੜੀ ਨੂੰ ਨੱਪੋ।
 4. ਉਥੇ ਹੇਠਾਂ ਨੂੰ ਖੁੱਲ੍ਹਣ ਵਾਲਾ ਇਕ ਡੱਬਾ ਹੈ ਜਿਸ ਵਿੱਚ ਤੁਹਾਡੇ ਵੇਖੇ ਹੋਏ ਸਫ਼ਿਆਂ ਨੂੰ ਮਿਟਾਉਣ ਲਈ ਕੁੱਝ ਚੋਣ ਦਿੱਤੇ ਗਏ ਹਨ; ਤੁਸੀਂ ਪਿਛਲੇ ਇਕ ਘੰਟੇ ਦੀ ਹਿਸਟਰੀ ਮਿਟਾ ਸਕਦੇ ਹੋ, ਪਿਛਲੇ ਚਾਰ ਘੰਟਿਆਂ ਦੀ, ਪਿਛਲੇ ਦਿਨ ਦੀ ਜਾਂ ਫਿਰ ਸਾਰੇ ਦੀ ਸਾਰੀ।
 5. ਅੱਗੇ ਜੋ ਤੁਸੀਂ ਮਿਟਾਉਣਾ ਚਾਹੁੰਦੇ ਹੋ ਉਹ ਚੁਣੋ; ਅਸੀਂ ਵੇਖੇ ਹੋਏ ਅਤੇ ਕੰਪਿਊਟਰ 'ਚ ਲਾਹੇ ਹੋਏ ਨਿਕ-ਸੁਕ ਦਾ ਰੀਕਾਰਡ ("Browsing and Download History"), "ਫ਼ਾਰਮ ਅਤੇ ਖੋਜ ਦਾ ਰੀਕਾਰਡ" ("Form & Search History") ਅਤੇ "ਜਮ੍ਹਾ ਹੋਇਆ ਨਿਕ-ਸੁਕ" ("Cache") ਚੁਣਨ ਦੀ ਸਲਾਹ ਦਿੰਦੇ ਹਾਂ।
 6. ਜੋ ਮਿਟਾਉਣਾ ਹੈ ਉਸਨੂੰ ਚੁਣਨ ਤੋਂ ਬਾਅਦ "Clear Now" ਬਟਨ ਨੱਪੋ।
 7. ਅਖ਼ੀਰ ਤੇ, ਚੋਣ ਵਾਲਾ ਡੱਬਾ ਬੰਦ ਕਰਨ ਲਈ "OK" ਨੂੰ ਨੱਪੋ।

ਐਪਲ ਮੈਕਨਟਾਸ਼ ਉਪਰ ਫ਼ਾਇਰ ਫ਼ੌਕਸ

 1. "Tools" ਨੂੰ ਨੱਪੋ।
 2. "Clear Private Data" ਨੂੰ ਚੁਣੋ।
 3. ਇਹ ਯਕੀਨ ਕਰ ਲਓ ਕਿ "Browsing History", "Saved Form and Search History", "Cache" ਅਤੇ "Authenticated Sessions" ਦੇ ਸੱਜੇ ਪਾਸੇ ਚੋਣ ਨਿਸ਼ਾਨ ਲੱਗੇ ਹੋਏ ਹਨ।
 4. ਫਿਰ "Clear Private Data Now" ਨੂੰ ਨੱਪੋ।

ਓਪੈਰਾ

 1. "Tools" ਮੀਨੂ ਨੂੰ ਨੱਪੋ।
 2. "Preferences" ਨੂੰ ਨੱਪੋ।
 3. ਇਸ ਸਫ਼ੇ ਚੋਂ "Advanced" ਪੱਟੀ ਚੁਣੋ।
 4. ਇਸ ਸਫ਼ੇ ਤੇ, "History" ਵਾਲੇ ਹਿੱਸੇ ਨੂੰ ਨੱਪੋ ਜੋ ਕਿ ਸਕਰੀਨ ਦੇ ਖੱਬੇ ਪਾਸੇ ਹੈ।
 5. ਹੁਣ "Addresses" ਦੇ ਸੱਜੇ ਪਾਸੇ ਬਣੇ "Clear" ਦੇ ਬਟਨ ਨੂੰ ਨੱਪ ਦਿਓ।
 6. ਅੱਗੇ "Disk Cache" ਦੇ ਸੱਜੇ ਪਾਸੇ "Empty Now" ਨੂੰ ਨੱਪ ਦਿਓ।
 7. ਅਖ਼ੀਰ ਤੇ ਤੁਹਾਨੂੰ ਚੋਣ ਵਾਲਾ ਸਫ਼ਾ ਬੰਦ ਕਰਨ ਲਈ ਇਸ ਤੇ ਸਭ ਤੋਂ ਥੱਲੇ "OK" ਨੂੰ ਨੱਪਣ ਦੀ ਲੋੜ ਹੋਏਗੀ।

ਸਫ਼ਾਰੀ

ਸਫ਼ਾਰੀ ਵਿੰਡੋਜ਼ ਅਤੇ ਐਪਲ ਮੈਕਨਟਾਸ਼ ਦੋਨੋ ਵਰਤਣ ਵਾਲਿਆਂ ਲਈ ਮੌਜੂਦ ਹੈ; ਸਾਡੇ ਕੋਲ ਉਨ੍ਹਾਂ ਜੀਆਂ ਲਈ ਹਦਾਇਤਾਂ ਹਨ ਜਿਹੜੇ ਵਿੰਡੋਜ਼ ਐਕਸ.ਪੀ ਅਤੇ ਐਪਲ ਓ.ਐਸ ਐਕਸ ਵਰਤ ਰਹੇ ਹਨ।

ਵਿੰਡੋਜ਼ ਐਕਸ ਪੀ ਵਿਚ ਸਫ਼ਾਰੀ

 1. ਆਪਣੇ ਵੇਖੇ ਹੋਏ ਸਫ਼ਿਆਂ ਨੂੰ ਮਿਟਾਉਣ ਲਈ, ਸਫ਼ੇ ਤੇ ਸਭ ਤੋਂ ਉਤਲੇ ਮੀਨੂ 'ਚੋਂ "History" ਨੱਪੋ।
 2. "Clear History" ਨੂੰ ਨੱਪੋ।
 3. ਭੁੜਕ ਕੇ ਸਾਮ੍ਹਣੇ ਆਉਣ ਵਾਲੇ ਡੱਬੇ ਤੇ "Clear" ਨੂੰ ਨੱਪੋ।
 4. ਜਮ੍ਹਾ ਹੋਏ ਸਫ਼ਿਆਂ ਨੂੰ ਮਿਟਾਉਣ ਲਈ, ਸਫ਼ੇ ਤੇ ਸਭ ਤੋਂ ਉੱਤੇ ਮੀਨੂ ਵਿੱਚੋਂ "Edit" ਨੂੰ ਨੱਪੋ।
 5. "Empty Cache" ਨੂੰ ਨੱਪੋ।

ਇਕ ਵਾਰੀ ਜਦੋਂ ਤੁਸੀਂ ਆਪਣੇ ਵੇਖੇ ਹੋਏ ਸਫ਼ੇ ਮਿਟਾ ਦਿੱਤੇ, ਤੁਸੀਂ "Private Browsing" ਵਰਤ ਸਕਦੇ ਹੋ। ਪੁਸ਼ੀਦਾ ਤੌਰ ਤੇ ਇੰਟਰਨੈੱਟ ਸਫ਼ੇ ਵੇਖਣ ਦਾ ਮਤਲਬ ਹੋਏ ਗਾ ਕਿ ਸਫ਼ਾਰੀ ਵੱਲੋਂ ਤੁਹਾਡਾ ਵੇਖਿਆ ਜਾਣ ਵਾਲਾ ਕੋਈ ਸਫ਼ਾ ਸਾਂਭੇ ਬਿਨਾਂ ਤੁਸੀਂ ਵੈੱਬ ਬਰਾਉਜ਼ਰ ਨੂੰ ਵਰਤ ਸਕਦੇ ਹੋ।

 1. ਪ੍ਰਾਈਵੇਟ ਬਰਾਉਜ਼ਿੰਗ (Private Browsing) ਵਰਤਣ ਲਈ, ਸਭ ਤੋਂ ਉਤਲੇ ਮੀਨੂ ਵਿੱਚੋਂ "Edit" ਨੂੰ ਨੱਪੋ।
 2. ਫਿਰ ਜਿਹੜਾ ਡੱਬਾ ਨਜ਼ਰ ਆਵੇ ਉਹਦੇ ਵਿੱਚੋਂ "OK" ਨੂੰ ਨੱਪ ਦਿਓ।

ਐਪਲ ਓ ਐਸ ਐਕਸ ਵਿਚ ਸਫ਼ਾਰੀ

 1. ਆਪਣੇ ਵੇਖੇ ਜਾਣ ਵਾਲੇ ਸਫ਼ੇ ਮਿਟਾਉਣ ਲਈ, ਸਫ਼ੇ ਤੇ ਸਭ ਤੋਂ ਉਤਲੇ ਪਾਸੇ ਵਾਲੇ ਮੀਨੂ 'ਚੋਂ "History" ਨੂੰ ਨੱਪੋ।
 2. "Clear History" ਨੂੰ ਨੱਪੋ।
 3. ਭੁੜਕ ਕੇ ਸਾਮ੍ਹਣੇ ਆਉਣ ਵਾਲੇ ਡੱਬੇ ਉੱਪਰ "Clear" ਨੂੰ ਨੱਪੋ।
 4. ਸਾਂਭਿਆ ਹੋਇਆ ਨਿਕ-ਸੁਕ ਮਿਟਾਉਣ ਲਈ, ਸਫ਼ੇ ਤੇ ਸਭ ਤੋਂ ਉਤਲੇ ਪਾਸੇ ਮੀਨੂ 'ਚੋਂ "Safari" ਨੂੰ ਨੱਪੋ।
 5. "Empty Cache" ਨੂੰ ਨੱਪੋ।

ਇਕ ਵਾਰੀ ਜਦੋਂ ਤੁਸੀਂ ਆਪਣੇ ਵੇਖੇ ਹੋਏ ਸਫ਼ੇ ਮਿਟਾ ਦਿੱਤੇ, ਤੁਸੀਂ "Private Browsing" ਵਰਤ ਸਕਦੇ ਹੋ। ਪੁਸ਼ੀਦਾ ਤੌਰ ਤੇ ਇੰਟਰਨੈੱਟ ਸਫ਼ੇ ਵੇਖਣ ਦਾ ਮਤਲਬ ਹੋਏ ਗਾ ਕਿ ਸਫ਼ਾਰੀ ਵੱਲੋਂ ਤੁਹਾਡਾ ਵੇਖਿਆ ਜਾਣ ਵਾਲਾ ਕੋਈ ਸਫ਼ਾ ਸਾਂਭੇ ਬਿਨਾਂ ਤੁਸੀਂ ਵੈੱਬ ਬਰਾਉਜ਼ਰ ਨੂੰ ਵਰਤ ਸਕਦੇ ਹੋ।

 1. ਪ੍ਰਾਈਵੇਟ ਬਰਾਉਜ਼ਿੰਗ ਵਰਤਣ ਲਈ, ਸਭ ਤੋਂ ਉਤਲੇ ਮੀਨੂ ਵਿੱਚੋਂ "Edit" ਨੂੰ ਨੱਪੋ।
 2. ਫਿਰ ਜਿਹੜਾ ਡੱਬਾ ਨਜ਼ਰ ਆਵੇ ਉਹਦੇ ਵਿੱਚੋਂ "OK" ਨੂੰ ਨੱਪ ਦਿਓ।

ਵਾਪਸ ਉੱਤੇ