Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

 • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

  08001 225 6653ਤੇ ਕਾੱਲ ਕਰੋ
 • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
 • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
 • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

ਕਮਿਊਨਿਟੀ ਲੀਗਲ ਐਡਵਾਈਸ (Gurkha Free Legal Advice) ਸਹਾਇਤਾ ਕੇਂਦਰ

ਮੁਫ਼ਤ ਸਲਾਹ ਲਈ ਸਾਨੂੰ ਹੁਣੇ ਕਾਲ ਕਰੋ

08001 225 6653

ਅਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੀਕਰ ਸਵੇਰੇ 9 ਵਜੇ ਤੋਂ ਰਾਤੀਂ 8 ਵਜੇ ਤਾਈਂ ਖੁਲ੍ਹੇ ਹੁੰਦੇ ਹਾਂ ਅਤੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰੇ 12:30 ਵਜੇ ਤਾਈਂ।

ਹੋਰ ਜਾਣਨਾ ਚਾਹੁੰਦੇ ਹੋ?

ਕਮਿਊਨਿਟੀ ਲੀਗਲ ਐਡਵਾਈਸ ਦਾ ਸਹਾਇਤਾ ਕੇਂਦਰ ਮੇਰੀ ਮਦਦ ਕਿਵੇਂ ਕਰ ਸਕਦਾ ਹੈ?

ਕਮਿਊਨਿਟੀ ਲੀਗਲ ਐਡਵਾਈਸ ਰੋਜ਼ ਦਿਹਾੜੀ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਲਈ ਤੁਹਾਨੂੰ ਟੈਲੀਫ਼ੋਨ ਰਾਹੀਂ ਵਧੀਆ ਅਤੇ ਗੁਪਤ ਸਲਾਹ ਦੇ ਸਕਦਾ ਹੈ।

ਸਾਨੂੰ ਲੀਗਲ ਏਡ (ਕਾਨੂਨੀ ਮਦਦ । Legal aid) ਵੱਲੋਂ ਮਾਲੀ ਸਹਾਇਤਾ ਮਿਲਦੀ ਹੈ, ਇਸ ਲਈ ਜੇ ਤੁਸੀਂ ਘੱਟ ਤਨਖ਼ਾਹ ਜਾਂ ਸਹੂਲਤਾਂ ਵਿਚ ਰਹਿ ਰਹੇ ਹੋ, ਤੁਸੀਂ ਕਰਜ਼, ਸਿੱਖਿਆ, ਪਰਿਵਾਰ, ਵੈਲਫ਼ੇਅਰ ਬੈਨੀਫ਼ਿਟਸ (ਭਲਾਈ ਸਹੂਲਤਾਂ। Welfare benefits) ਅਤੇ ਟੈਕਸ ਕਰੈਡਿਟ (ਕਰ ਉਧਾਰ। Tax credits), ਮੁਲਾਜ਼ਮਤ ਅਤੇ ਰਿਹਾਇਸ਼ ਦੇ ਮਸਲਿਆਂ ਬਾਰੇ ਮੁਫ਼ਤ ਸੁਤੰਤਰ (ਆਜ਼ਾਦ) ਸਲਾਹ ਲੈ ਸਕਦੇ ਹੋ।

ਭਾਵੇਂ ਤੁਸੀਂ ਲੀਗਲ ਏਡ (ਕਾਨੂਨੀ ਮਦਦ । Legal aid) ਦੇ ਯੋਗ ਨਾ ਵੀ ਹੋਵੋ, ਫਿਰ ਭੀ ਅਸੀਂ ਕਿਸੇ ਠੀਕ ਏਜੰਸੀ ਜਾਂ ਸਲਾਹ ਸੰਸਥਾ ਨਾਲ ਸੰਪਰਕ ਕਰਵਾ ਕੇ ਤੁਹਾਡੀ ਮਦਦ ਦਾ ਕੋਈ ਰਾਹ ਭਾਲ਼ ਸਕਦੇ ਹਾਂ।

ਇਹ ਸੇਵਾ ਅੰਗਰੇਜ਼ੀ ਤੇ ਵੈਲਸ਼ ਕਾਨੂੰਨਾਂ ਅਨੁਸਾਰ ਹੈ।

ਜਦੋਂ ਮੈਂ ਕਾਲ ਕਰਾਂ ਗਾ ਤੇ ਕੀ ਹੋਵੇਗਾ?

ਪਹਿਲਾ ਬੰਦਾ ਜਿਸ ਨਾਲ ਤੁਹਾਡੀ ਗੱਲ ਹੋਵੇਗੀ ਉਹ ਆਪ੍ਰੇਟਰ ਹੋਏਗਾ। ਉਹ ਕਾਨੂੰਨ ਸਿੱਖੇ ਹੋਏ ਨਹੀਂ ਹਨ ਪਰ ਉਹ ਤੁਹਾਡੇ ਕੋਲੋਂ ਤੁਹਾਡੀ ਸਮੱਸਿਆ ਬਾਰੇ ਸਵਾਲ ਪੁੱਛਣਗੇ ਤਾਕਿ ਇਹ ਪਤਾ ਲੱਗ ਸਕੇ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਅਤੇ ਸਲਾਹ ਦੀ ਲੋੜ ਹੈ।

 • ਜੇ ਤੁਹਾਡੀ ਕੋਈ ਸਮੱਸਿਆ ਹੈ ਤੇ ਅਸੀਂ ਉਸ ਵਿੱਚ ਮਦਦ ਕਰ ਸਕਦੇ ਹਾਂ , ਆਪ੍ਰੇਟਰ ਤੁਹਾਡੇ ਕੋਲੋਂ ਕੁੱਝ ਹੋਰ ਸਵਾਲ ਤੁਹਾਡੀ ਮਾਲੀ ਸਥਿਤੀ ਬਾਰੇ ਪੁੱਛੇ ਗਾ ਤਾਕਿ ਵੇਖ ਸਕੇ ਕਿ ਤੁਸੀਂ ਮੁਫ਼ਤ ਮਾਹਿਰ ਦੀ ਸਲਾਹ ਦੇ ਹੱਕਦਾਰ ਹੋ ਕਿ ਨਹੀਂ।
 • ਜੇ ਤੁਸੀਂ ਹੱਕਦਾਰ ਹੋ ਅਤੇ ਟੈਲੀਫ਼ੋਨ ਤੇ ਸਲਾਹ ਚਾਹੁੰਦੇ ਹੋ, ਤੁਰੰਤ ਤੁਹਾਡਾ ਸੰਪਰਕ ਕਾਨੂੰਨੀ ਸਲਾਹ ਦੇ ਮਾਹਿਰ ਨਾਲ ਹੋ ਜਾਵੇਗਾ। ਮਾਹਿਰ ਕਾਨੂੰਨੀ ਸਲਾਹਕਾਰ ਤੁਹਾਡਾ ਮੁਕੱਦਮਾ ਲੈ ਲਵੇਗਾ। ਉਹ ਤੁਹਾਡੇ ਵੱਲੋਂ ਚਿੱਠੀਆਂ ਲਿਖਣਗੇ ਅਤੇ ਜ਼ਮੀਨ ਦੇ ਮਾਲਕਾਂ ਅਤੇ ਉਧਾਰ ਦੇਣ ਵਾਲੇ ਲੋਕਾਂ ਨਾਲ ਗੱਲ ਬਾਤ ਕਰਨਗੇ। ਇਥੋਂ ਤੀਕਰ ਕਿ ਉਹ ਨੌਕਰੀ ਅਦਾਲਤ ਵਿਚ ਪੇਸ਼ੀ ਲਈ ਤੁਹਾਡੇ ਵਾਸਤੇ ਕਾਗ਼ਜ਼ਾਂ ਦੇ ਦਥੇ ਵੀ ਤਿਆਰ ਕਰ ਸਕਦੇ ਹਨ।
 • ਤੁਸੀਂ ਆਪਣੇ ਸਲਾਹਕਾਰ ਨਾਲ ਗੱਲ ਕਰ ਸਕਦੇ ਹੋ, ਭਰੋਸੇ ਨਾਲ, ਜਿੰਨੀ ਵਾਰੀ ਤੁਹਾਨੂੰ ਲੋੜ ਪਵੇ, ਜਦੋਂ ਤੱਕ ਕਿ ਤੁਹਾਡੀ ਸਮੱਸਿਆ ਹੱਲ ਨਹੀਂ ਹੋ ਜਾਂਦੀ।
 • ਜੇ ਅਸੀਂ ਮਦਦ ਕਰਨ ਜੋਗੇ ਨਾ ਭੀ ਹੋਈਏ , ਅਸੀਂ ਤੁਹਾਡਾ ਸੰਪਰਕ ਦੂਜੀਆਂ ਸੇਵਾਵਾਂ ਨਾਲ ਕਰਵਾ ਸਕਦੇ ਹਾਂ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ।
 • ਅਸੀਂ ਆਪਣੀਆਂ ਸੇਵਾਵਾਂ ਲਈ ਕਦੇ ਭੀ ਪੈਸੇ ਨਹੀਂ ਲੈਂਦੇ। ਸਾਡੀ ਸਾਰੀ ਸਲਾਹ ਅਤੇ ਮਦਦ ਲਈ ਸਾਨੂੰ ਲੀਗਲ ਏਡ ਵੱਲੋਂ ਇਮਦਾਦ ਮਿਲਦੀ ਹੈ।

ਮੈਨੂੰ ਇਹ ਚਿੰਤਾ ਹੈ ਕਿ ਕਾਲ ਦਾ ਖ਼ਰਚਾ ਕਿੰਨਾ ਹੋਵੇ ਗਾ।

ਬੀ.ਟੀ (BT) ਲੈਂਡ ਲਾਇਨ ਤੋਂ ਕਾਲ ਕਰਨ ਦਾ ਖ਼ਰਚਾ 4 ਪੈਂਸ ਪ੍ਰਤੀ ਮਿੰਟ ਹੈ। ਆਮ ਤੌਰ ਤੇ ਮੋਬਾਇਲ ਤੋਂ ਕਾਲ ਕਰਨ ਦਾ ਖ਼ਰਚਾ ਵੱਧ ਹੁੰਦਾ ਹੈ। ਜੇ ਤੁਹਾਨੂੰ ਖ਼ਰਚੇ ਬਾਰੇ ਚਿੰਤਾ ਹੈ, ਤੁਸੀਂ ਸਲਾਹਕਾਰ ਨੂੰ ਤੁਸੀਂ ਪਰਤ ਕੇ ਕਾਲ ਕਰਨ ਲਈ ਆਖ ਸਕਦੇ ਹੋ, ਜਾਂ ਤੁਹਾਨੂੰ ਕਾਲ ਕਰਨ ਲਈ ਸਾਨੂੰ ਇਸ ਤਰ੍ਹਾਂ ਆਖੋ:

 • ਸਾਡਾ ਸਾਦਾ ਜਿਹਾ ਵੈੱਬਫ਼ਾਰਮ ਵਰਤੋ - ਅਸੀਂ ਤੁਹਾਨੂੰ ਉਸ ਵੇਲ਼ੇ ਕਾਲ ਕਰਾਂਗੇ ਜਿਵੇਂ ਤੁਹਾਨੂੰ ਸੌਖਾ ਹੋਵੇ।
 • 'legalaid' ਨੂੰ ਟੈਕਸਟ ਕਰਨ ਲੱਗਿਆਂ ਅਪਣਾ ਨਾਂ 80010 'ਤੇ ਘੱਲੋ ਅਤੇ ਅਸੀਂ ਤੁਹਾਨੂੰ 24 ਘੰਟੇ ਦੇ ਵਿੱਚ ਵਿੱਚ ਕਾਲ ਕਰਾਂਗੇ। ਟੈਕਸਟ ਕਰਨ ਦਾ ਖ਼ਰਚਾ ਤੁਹਾਡੀ ਟੈਲੀਫ਼ੋਨ ਕੰਪਨੀ ਦੇ ਆਮ ਟੈਕਸਟ ਦੇ ਖ਼ਰਚੇ ਜਿੰਨਾਂ ਹੀ ਹੋਏਗਾ।

ਸੇਵਾ ਉਸੇ ਤਰ੍ਹਾਂ ਦੀ ਹੀ ਹੋਏਗੀ ਪਰ ਤੁਸੀਂ ਕਾਲ ਦਾ ਖ਼ਰਚਾ ਬਚਾ ਲਓਗੇ।

ਕੀ ਮੈਂ ਦੂਜੀਆਂ ਭਾਸ਼ਾਵਾਂ ਵਿਚ ਸਲਾਹ ਲੈ ਸਕਦਾ ਹਾਂ ?

ਜੇ ਤੁਸੀਂ ਅੰਗ੍ਰੇਜ਼ੀ ਜਾਂ ਵੈਲਸ਼ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਸਲਾਹ ਲੈਣਾ ਚਾਹੁੰਦੇ ਹੋ ਤੇ ਸਹਾਇਤਾ ਕੇਂਦਰ ਕੋਲ ਅਨੁਵਾਦ ਦੀ ਮੁਫ਼ਤ ਸੇਵਾ ਮੌਜੂਦ ਹੈ। ਲੈਂਗੁਏਜ ਲਾਈਨ (Language Line) ਤੁਰੰਤ ਅਨੁਵਾਦ ਸੇਵਾ 170 ਭਾਸ਼ਾਵਾਂ ਵਿਚ ਦਿੰਦੀ ਹੈ।

ਕੀ ਮੈਂ ਮਿਨੀਕੌਮ ਜਾਂ ਟਾਈਪਟਾਕ ਵਰਤ ਸਕਦਾ ਹਾਂ ?

ਅਸੀਂ ਮਿਨੀਕੌਮ ਅਤੇ ਟਾਈਪਟਾਕ ਕਾਲਜ਼ ਨੂੰ ਜੀ ਆਇਆਂ ਆਖਦੇ ਹਾਂ।

 • ਮਿਨੀਕੌਮ ਇਕ ਟੈਲੀਫ਼ੋਨ ਟਾਈਪ ਰਾਇਟਰ ਯੰਤਰ ਹੈ ਜਿਹੜਾ ਬੋਲ਼ੇ, ਉੱਚਾ ਸੁਣਨ ਵਾਲੇ ਜਾਂ ਬੋਲਣ ਤੋਂ ਆਰੀ ਲੋਕਾਂ ਵਿਚਕਾਰ ਜਾਂ ਉਨ੍ਹਾਂ ਨਾਲ ਸੰਪਰਕ ਲਈ ਵਰਤਿਆ ਜਾਂਦਾ ਹੈ। ਮਿਨੀਕੌਮ ਨੰਬਰ 0845 609 6677 ਹੈ।
 • ਟਾਈਪਟਾਕ ਉਨ੍ਹਾਂ ਲੋਕਾਂ ਨੂੰ ਟੈਲੀਫ਼ੋਨੀ ਸਲਾਹ ਤੀਕਰ ਪਹੁੰਚ ਦੇਣ ਲਈ ਇਕ ਮੁਫ਼ਤ ਆਪ੍ਰੇਟਰ ਸੇਵਾ ਰਾਹੀਂ ਟੈਕਸਟ ਫ਼ੋਨ ਵਰਤਣ ਯੋਗ ਬਣਾਉਂਦਾ ਹੈ ਜਿਨ੍ਹਾਂ ਨੂੰ ਸੁਣਨ ਦੀਆਂ ਸਮੱਸਿਆਵਾਂ ਹੋਣ।

Member of the Telephone Helplines Association logo

ਵਾਪਸ ਉੱਤੇ